ਪਹਿਲਾਂ ਖੁਦ ਚੰਗੇ ਬਣੋ

ਪਹਿਲਾਂ ਖੁਦ ਚੰਗੇ ਬਣੋ

ਕੁਝ ਸਾਲ ਪਹਿਲਾਂ ਮੁੰਬਈ ਬਾਰੇ ਗੁਜਰਾਤ ਅਤੇ ਮਹਾਂਰਾਸ਼ਟਰ ਦਰਮਿਆਨ ਜ਼ਬਰਦਸਤ ਝਗੜੇ ਹੋਏ ਉਨ੍ਹਾਂ ਦਿਨਾਂ ’ਚ ਅਸਟਰੇਲੀਆ ਦਾ ਇੱਕ ਪਰਿਵਾਰ ਮੁੰਬਈ ਦੇ ਇੱਕ ਹੋਟਲ ’ਚ ਰੁਕਿਆ ਸੀ ਹੇਠਾਂ ਸੜਕ ’ਤੇ ਛੁਰੇ ਚੱਲ ਰਹੇ ਸਨ ਡਾਂਗਾਂ ਵਰ੍ਹ ਰਹੀਆਂ ਸਨ ਇੱਕ-ਦੂਜੇ ਦੇ ਸਿਰ ਪਾੜੇ ਜਾ ਰਹੇ ਸਨ ਚਾਰੇ ਪਾਸੇ ਅਫ਼ਰਾ-ਤਫ਼ਰੀ ਮੱਚੀ ਸੀ ਅਸਟਰੇਲੀਅਨ ਪਰਿਵਾਰ ਦੇ ਇੱਕ ਜਵਾਨ ਨੇ ਇਹ ਸਭ ਕੁਝ ਵੇਖਿਆ ਤਾਂ ਆਪਣੇ ਪਿਤਾ ਤੋਂ ਪੁੱਛਿਆ, ‘‘ਇਹ ਲੋਕ ਆਪਸ ’ਚ ਕਿਉਂ ਲੜ ਰਹੇ ਹਨ?’’

ਪਿਤਾ ਨੇ ਜਵਾਬ ਦਿੱਤਾ, ‘‘ਬੇਟਾ, ਇਹ ਮਨੁੱਖ ਨਹੀਂ ਹਨ ਇਨ੍ਹਾਂ ’ਚੋਂ ਕੁਝ ਮਰਾਠੀ ਹਨ, ਕੁਝ ਗੁਜਰਾਤੀ ਹਨ ਇਨ੍ਹਾਂ ਵਿੱਚੋਂ ਮਨੁੱਖ ਕੋਈ ਨਹੀਂ ਹੈ ਜੇਕਰ ਮਨੁੱਖ ਹੁੰਦੇ ਤਾਂ ਇੱਕ ਹੀ ਦੇਸ਼ ਦੇ ਨਿਵਾਸੀ ਹੋ ਕੇ ਆਪਸ ਵਿਚ ਲੜਦੇ ਕਿਉਂ? ਇਹ ਅਨੋਖਾ ਦ੍ਰਿਸ਼ ਹੈ ਇਸ ਦੇਸ਼ ’ਚ ਕਿਤੇ ਧਰਮ ਦਾ ਝਗੜਾ ਹੈ, ਕਿਤੇ ਭਾਸ਼ਾ ਦਾ, ਕਿਤੇ ਰਾਜ ਦਾ ਝਗੜਾ ਹੈ, ਕਿਤੇ ਜਾਤ ਦਾ, ਕਿਤੇ ਸਿਆਸਤ ਦਾ, ਕਿਤੇ ਅਰਥ ਨੀਤੀ ਦਾ ਝਗੜੇ ਦੇ ਕਈ ਆਧਾਰ ਪੈਦਾ ਕਰ ਰੱਖੇ ਹਨ ਅਤੇ ਅਸੀਂ ਇਸ ਗੱਲ ਨੂੰ ਭੁਲਾ ਦਿੱਤਾ ਹੈ ਕਿ ਮਿਲਾਪ ਦਾ ਇੱਕ ਆਧਾਰ ਹੈ-ਇਹ ਧਰਤੀ, ਜਿਸ ’ਤੇ ਅਸੀਂ ਰਹਿੰਦੇ ਹਾਂ ਅਸੀਂ ਦੂਜਿਆਂ ਨੂੰ ਚੰਗਾ ਬਣਾਉਣਾ ਚਾਹੁੰਦੇ ਹਾਂ ਖੁਦ ਚੰਗਾ ਬਣਨਾ ਨਹੀਂ ਚਾਹੁੰਦੇ ਦੂਜਿਆਂ ਨੂੰ ਮਨੁੱਖ ਬਣਾਉਣਾ ਚਾਹੁੰਦੇ ਹਾਂ, ਖੁਦ ਮਨੁੱਖ ਬਣਨਾ ਨਹੀਂ ਚਾਹੁੰਦੇ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.