ਬੀਸੀਸੀਆਈ ਦੇ ਉਪ ਪ੍ਰਧਾਨ ਮਹਿਮ ਵਰਮਾ ਨੇ ਦਿੱਤਾ ਅਸਤੀਫਾ

ਬੀਸੀਸੀਆਈ ਦੇ ਉਪ ਪ੍ਰਧਾਨ ਮਹਿਮ ਵਰਮਾ ਨੇ ਦਿੱਤਾ ਅਸਤੀਫਾ

ਮੁੰਬਈ। ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮਹਿਮ ਵਰਮਾ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਹਿਮ ਨੇ ਪਿਛਲੇ ਮਹੀਨੇ ਉਤਰਾਖੰਡ ਸਟੇਟ ਕ੍ਰਿਕਟ ਐਸੋਸੀਏਸ਼ਨ ਤੋਂ ਚੋਣ ਲੜੀ ਸੀ ਅਤੇ ਸੂਬਾ ਐਸੋਸੀਏਸ਼ਨ ਦਾ ਸਕੱਤਰ ਚੁਣਿਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਬੀਸੀਸੀਆਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਨੂੰ ਆਪਣਾ ਅਸਤੀਫਾ ਸੌਂਪਿਆ ਸੀ। ਬੀਸੀਸੀਆਈ ਦੇ ਸੰਵਿਧਾਨ ਅਨੁਸਾਰ, ਕੋਈ ਵੀ ਵਿਅਕਤੀ ਇਕੋ ਸਮੇਂ ਰਾਜ ਅਤੇ ਕੇਂਦਰ ਦੋਵਾਂ ਵਿਚ ਅਹੁਦਾ ਨਹੀਂ ਸੰਭਾਲ ਸਕਦਾ। ਮਹਿਮ ਨੇ ਕਿਹਾ, “ਮੈਨੂੰ ਆਪਣੀ ਸਟੇਟ ਐਸੋਸੀਏਸ਼ਨ ਚੰਗੀ ਤਰ੍ਹਾਂ ਚਲਾਉਣੀ ਪਵੇਗੀ ਜੋ ਇਸ ਸਮੇਂ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ। ਮੈਂ ਆਪਣਾ ਅਸਤੀਫਾ ਰਾਹੁਲ ਜੌਹਰੀ ਨੂੰ ਭੇਜਿਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੇਰਾ ਅਸਤੀਫ਼ਾ ਪ੍ਰਵਾਨ ਕਰ ਲਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।