ਹਰਿਆਣਾ ‘ਚ ਕੋਰੋਨਾ ਪਾਜ਼ਿਟਵ ਦੇ ਦੋ ਹੋਰ ਕੇਸ ਆਏ ਸਾਹਮਣੇ

ਕੁਲ ਗਿਣਤੀ ਹੋਈ 184

ਚੰਡੀਗੜ੍ਹ (ਸੱਚ ਕਹੂੰ ਨਿਊਜ਼) ਹਰਿਆਣਾ ‘ਚ ਕੋਰੋਨਾ ਪਾਜ਼ਿਟਵ ਦੇ ਦੋ ਨਵੇਂ ਕੇਸਾਂ ਤੋਂ ਬਾਅਦ, ਰਾਜ ਵਿੱਚ ਮਾਮਲਿਆਂ ਦੀ ਕੁਲ ਗਿਣਤੀ 184 ਹੋ ਗਈ ਹੈ। ਇਨ੍ਹਾਂ ਵਿੱਚੋਂ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 39 ਮਰੀਜ਼ ਠੀਕ ਹੋਣ ਤੋਂ ਬਾਅਦ ਘਰ ਵਾਪਸ ਚਲੇ ਗਏ ਹਨ। ਇਸ ਪ੍ਰਕਾਰ, ਰਾਜ ਵਿੱਚ 143 ਸਰਗਰਮ ਕੋਰੋਨਾ ਮਾਮਲੇ ਹਨ। ਇਹ ਜਾਣਕਾਰੀ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਅੱਜ ਇਥੇ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਦਿੱਤੀ ਗਈ। ਰਾਜ ਵਿਚ ਵਿਦੇਸ਼ਾਂ ਤੋਂ ਵਾਪਸ ਪਰਤੇ ਲੋਕਾਂ ਦੀ ਪਛਾਣ ਹੁਣ 26184 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿਚੋਂ 11102 ਵਿਅਕਤੀਆਂ ਨੇ ਕੁਆਰੰਟੀਨ ਪੀਰੀਅਡ ਪੂਰਾ ਕਰ ਲਿਆ ਹੈ ਅਤੇ ਬਾਕੀ 15082 ਨਿਗਰਾਨੀ ਅਧੀਨ ਹਨ। ਬੁਲੇਟਿਨ ਅਨੁਸਾਰ 184 ਪਾਜ਼ਿਟਵ ਮਾਮਲਿਆਂ ਵਿਚੋਂ 10 ਵਿਦੇਸ਼ੀ ਹਨ।

ਕੋਰੋਨਾ ਦੇ ਫਰੀਦਾਬਾਦ ਤੋਂ ਅੱਜ ਦੋ ਮਾਮਲੇ ਸਾਹਮਣੇ ਆਏ ਹਨ। ਰਾਜ ਵਿਚ ਹੁਣ ਨੂਹ ‘ਚ 45, ਗੁਰੂਗ੍ਰਾਮ ਵਿਚ 32, ਫਰੀਦਾਬਾਦ ਵਿਚ 33, ਪਲਵਲ ਵਿਚ 29, ਅੰਬਾਲਾ ਵਿਚ ਸੱਤ, ਕਰਨਾਲ ‘ਚ ਛੇ, ਪੰਚਕੁਲਾ ਪੰਜ, ਪਾਣੀਪਤ ਅਤੇ ਸਿਰਸਾ ਚਾਰ-ਚਾਰ, ਸੋਨੀਪਤ ਅਤੇ ਯਮੁਨਾਨਗਰ ਤਿੰਨ-ਤਿੰਨ, ਭਿਵਾਨੀ, ਹਿਸਾਰ, ਜੀਂਦ, ਕੈਥਲ ਅਤੇ ਕੁਰੂਕਸ਼ੇਤਰ ‘ਚ 2-2, ਚਰਖੀ ਦਾਦਰੀ, ਫਤਿਹਾਬਾਦ ਅਤੇ ਰੋਹਤਕ ਵਿੱਚ ਦੋ ਪਾਜ਼ਿਟਵ ਮਾਮਲੇ ਸਾਹਮਣੇ ਆਏ ਹਨ। ਕੁੱਲ ਮਾਮਲਿਆਂ ਵਿਚੋਂ ਗੁਰੂਗਰਾਮ ਵਿਚ 16, ਫਰੀਦਾਬਾਦ ਵਿਚ ਅੱਠ, ਪਾਣੀਪਤ ਵਿਚ ਚਾਰ, ਕਰਨਾਲ ਵਿਚ ਤਿੰਨ, ਅੰਬਾਲਾ ਅਤੇ ਪੰਚਕੂਲਾ ਵਿਚ ਦੋ, ਭਿਵਾਨੀ, ਹਿਸਾਰ, ਪਲਵਲ ਅਤੇ ਸੋਨੀਪਤ ਵਿਚ ਇਕ ਮਰੀਜ਼ ਨੂੰ ਸਿਹਤਮੰਦ ਹੋਣ ਤੋਂ ਬਾਅਦ ਡਿਸਚਾਰਜ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।