ਬਖੌਰਾ ਕਲਾਂ ਦੇ ਮਾਤਾ ਨਿਹਾਲ ਕੌਰ ਇੰਸਾਂ ਵੀ ਬਣੇ ਸਰੀਰਦਾਨੀ

Bakhaura Kalan, Mother, Nihal Kaur

ਪਰਿਵਾਰ ਨੇ ਮਾਤਾ ਦੀ ਇੱਛਾ ਅਨੁਸਾਰ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਕੀਤਾ ਦਾਨ

ਲਹਿਰਾਗਾਗਾ (ਰਾਜ ਸਿੰਗਲਾ) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ‘ਤੇ ਚਲਦਿਆਂ ਬਲਾਕ ਲਹਿਰਾਗਾਗਾ ਦੇ ਪਿੰਡ ਬਖੌਰਾ ਕਲਾਂ ਦੇ ਬਲਵੀਰ ਸਿੰਘ ਅਤੇ ਭੋਲਾ ਸਿੰਘ ਦੀ ਮਾਤਾ ਨਿਹਾਲ ਕੌਰ ਇੰਸਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਦੇਹਾਂਤ ਤੋਂ ਬਾਅਦ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ।
ਜਾਣਕਾਰੀ ਮੁਤਾਬਕ ਮਾਤਾ ਨਿਹਾਲ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਜੀ.ਐਸ. ਮੈਡੀਕਲ ਕਾਲਜ, ਹਾਪੁੜ ਯੂ.ਪੀ. ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਮਾਤਾ ਦੀ ਮ੍ਰਿਤਕ ਦੇਹ ਨੂੰ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਪਵਿੱਤਰ ਨਾਅਰਾ ਲਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਤੇ ਮ੍ਰਿਤਕ ਦੇਹ ਵਾਲੀ ਗੱਡੀ ਨੂੰ ਖੁਸ਼ਪ੍ਰੀਤ ਕੌਰ ਸਰਪੰਚ, ਪੰਚ ਹਰਬੰਸ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਤੋਂ ਪਹਿਲਾਂ ਪਰਿਵਾਰ ਵੱਲੋਂ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ‘ਤੇ ਚਲਦੇ ਹੋਏ ਪੋਤਰੀਆਂ-ਪੋਤਿਆਂ ਨੇ ਅਰਥੀ ਨੂੰ ਮੋਢਾ ਦਿੱਤਾ। ਇਸ ਮੌਕੇ ਬਲਾਕ ਦੇ 45 ਮੈਂਬਰ ਬਲਵੀਰ ਸਿੰਘ, 25 ਮੈਂਬਰ ਓਮ ਪ੍ਰਕਾਸ਼ ਮੀਣਾ, ਗੁਰਜੰਟ ਸਿੰਘ 15 ਮੈਂਬਰ, ਗੁਰਪ੍ਰੀਤ ਸਿੰਘ 15 ਮੈਂਬਰ, ਗੁਰਮੇਲ ਸਿੰਘ 15 ਮੈਂਬਰ, ਗੁਲਜਾਰੀ ਲਾਲ ਕਾਕਾ 15 ਮੈਂਬਰ, ਗੁਰਪ੍ਰੀਤ ਸਿੰਘ 15 ਮੈਂਬਰ, ਮਲਕੀਤ ਸਿੰਘ 15 ਮੈਂਬਰ, ਮਾਗਾ ਸਿੰਘ 15 ਮੈਂਬਰ, ਦੀਪੀ 15 ਮੈਂਬਰ, ਹਰਦੀਪ ਕੁਮਾਰ ਇੰਸਾਂ, ਬਲਾਕ ਭੰਗੀਦਾਸ ਬਲਵੰਤ ਸਿੰਘ ਇੰਸਾਂ, ਬਿੱਟਾ ਇੰਸਾਂ, ਸੋਹਣ ਲਾਲ (ਨਾਮ ਜਾਮ ਟੀਮ), ਸ਼ਤੀਸ ਕੁਮਾਰ, ਗਾਂਧੀ ਰਾਮ, ਰਾਜ ਕੁਮਾਰ ਪੁਰੀ, ਗੁਰਵਿੰਦਰ ਸਿੰਘ ਬੱਗੜ, ਮਾਸਟਰ ਗੁਰਜੰਟ ਸਿੰਘ, ਸੰਦੀਪ ਸਿੰਘ, ਦੀਪੂ, ਵਿੱਕਰ ਸਿੰਘ, ਅਤੇ ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸਾਰੇ ਮੈਂਬਰ ਅਤੇ ਸਾਧ-ਸੰਗਤ ਹਾਜ਼ਰ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here