ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਐਤਵਾਰ ਨੂੰ ਨਵੇਂ ਬਣੇ ਸੰਸਦ ਭਵਨ ਕੋਲ ਮਹਿਲਾ ਮਹਾਂਪੰਚਾਇਤ ਲਈ ਜਾ ਰਹੇ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਸਮੇਤ ਹੋਰ ਪ੍ਰਦਰਸ਼ਨਕਾਰੀ ਪਹਿਲਵਾਨਾਂ (Wrestlers protest) ਨੂੰ ਹਿਰਾਸਤ ’ਚ ਲੈ ਲਿਆ। ਜਿਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਭਵਨ ਦਾ ਉਦਘਾਟਨ ਕਰ ਰਹੇ ਸਨ, ਉਸ ਸਮੇਂ ਕਰੀਬ ਦੋ ਕਿਲੋਮੀਟਰ ਦੂਰ ਸਥਿੱਤ ਪਹਿਲਵਾਨ ਵਿਨੇਸ਼ ਫੋਟਾਗ ਅਤੇ ਸੰਗੀਤਾ ਫੋਗਾਟ ਨੇ ਸੰਸਦ ਵੱਲ ਜਾਣ ਲਈ ਪੁਲਿਸ ਸੁਰੱਖਿਆ ਲੰਘਣ ਦੀ ਕੋਸ਼ਿਸ਼ ਕੀਤੀ। (Wrestlers protest)
ਦੋਵਾਂ ਧਿਰਾਂ ’ਚ ਧੱਕਾ-ਮੁੱਕੀ ਤੋਂ ਬਾਅਦ ਪੁਲਿਸ ਨੇ ਪਹਿਲਵਾਨਾਂ ਨੂੰ ਹਿਰਾਸਤ ’ਚ ਲੈ ਲਿਆ। ਉੱਥੇ ਹੀ ਇਸ ਘਟਨਾਕ੍ਰਮ ’ਚ ਇੱਕ ਆਈਪੀਐੱਸ ਅਫ਼ਸਰ ਨੇ ਅਜਿਹਾ ਟਵੀਟ ਕੀਤਾ ਜਿਸ ’ਤੇ ਪਹਿਲਵਾਨ ਬਜਰੰਗ ਪੂਨੀਆ ਭੜਕ ਗਏ। ਪੂਨੀਆ ਨੇ ਇਸ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਗੋਲੀ ਖਾਣ ਲਈ ਵੀ ਤਿਆਰ ਹਨ । ਨਾਲ ਹੀ ਸਾਬਕਾ ਅਧਿਕਾਰੀ ਨੂੰ ਵੀ ਚੁਣੌਤੀ ਦੇ ਦਿੱਤੀ।
ਦਿੱਲੀ ਪੁਲਿਸ ਨੇ ਜੰਤਰ-ਮੰਤਰ ’ਤੇ ਸੁਰੱਖਿਆ ਵਧਾ ਦਿੱਤੀ | Wrestlers protest
ਪਹਿਲਵਾਨਾਂ ਦੇ ‘ਮਹਿਲਾ ਸਨਮਾਨ ਮਹਾਂਪੰਚਾਇਤ’ ਦੇ ਸੱਦੇ ਤੋਂ ਬਾਅਦ ਦਿੱਲੀ ਪੁਲਿਸ ਨੇ ਜੰਤਰ-ਮੰਤਰ ’ਤੇ ਸੁਰੱਖਿਆ ਵਧਾ ਦਿੱਤੀ ਸੀ। ਲੁਟਿਅੰਸ ਦਿੱਲੀ ਇਲਾਕੇ ’ਚ ਐਤਵਾਰ ਨੂੰ ਹਜ਼ਾਰਾਂ ਪੁਲਿਸ ਮੁਲਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਕਈ ਥਾਵਾਂ ’ਤੇ ਬੈਰੀਕੇਡ ਲਾਏ ਗਏ ਸਨ। ਪਹਿਲਵਾਨਾਂ ਨੇ ਕਿਹਾ ਸੀ ਕਿ ਉਹ ਕਿਸੇ ਵੀ ਕੀਮਤ ’ਤੇ ਨਵੇਂ ਸੰਸਦ ਭਵਨ ਦੇ ਕੋਲ ਆਪਣੀ ਮਹਾਂਪੰਚਾਇਤ ਕਰਨਗੇ। ਪੁਲਿਸ ਨੇ ਕਿਹਾ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਨਵੇਂ ਭਵਨ ਵੱਲ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਪਹਿਲਵਾਨਾਂ ਨੂੰ ਕਿਸੇ ਵੀ ਰਾਸ਼ਟਰ ਵਿਰੋਧੀ ਗਤੀਵਿਧੀ ’ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਪਹਿਲਵਾਨਾਂ ਨੇ ਕਿਹਾ ਸੀ ਕਿ ਪੁਲਿਸ ਦਾ ਬਲ ਪ੍ਰਯੋਗ ਉਨ੍ਹਾ ਨੂੰ ਸ਼ਾਂਤੀਪੂਰਨ ਮਾਰਚ ਅਤੇ ਮਹਾਂਪੰਚਾਇਤ ਕਰਨ ਤੋਂ ਨਹੀਂ ਰੋਕ ਸਕੇਗਾ।
https://twitter.com/BajrangPunia/status/1663035209783099393?s=20