ਬਹੁਜਨ ਸਮਾਜ ਪਾਰਟੀ ਇਸ ਦਿਨ ਕਰ ਸਕਦੀ ਐ ਉਮੀਦਵਾਰਾਂ ਦਾ ਐਲਾਨ

Bahujan Samaj Party

ਬਹੁਜਨ ਸਮਾਜ ਪਾਰਟੀ 22 ਨੂੰ ਕਰੇਗੀ ਮੀਟਿੰਗ, ਉਮੀਦਵਾਰਾਂ ਬਾਰੇ ਕੀਤਾ ਜਾਵੇਗਾ ਫੈਸਲਾ | Bahujan Samaj Party

  • ਹਰ ਲੋਕ ਸਭਾ ਹਲਕੇ ਦੀ ਵਾਰੀ-ਵਾਰੀ ਕੀਤੀ ਜਾਵੇਗੀ ਮੀਟਿੰਗ, 13 ਉਮੀਦਵਾਰਾਂ ਨੂੰ ਕੀਤਾ ਜਾਵੇਗਾ ਫਾਇਨਲ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਲੋਕ ਸਭਾ ਚੋਣਾਂ ਸਬੰਧੀ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਵਿੱਚ 13 ਲੋਕ ਸਭਾ ਸੀਟਾਂ ’ਤੇ ਉਮੀਦਵਾਰਾਂ ਦੀ ਘੋਸ਼ਣਾ ਕਰਨ ਤੋਂ ਪਹਿਲਾਂ ਬਸਪਾ ਆਪਣੇ ਹਰ ਜ਼ਿਲੇ੍ਹ ਅਤੇ ਬਲਾਕ ਪ੍ਰਧਾਨ ਦੇ ਨਾਲ ਹੀ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਕਰਨਾ ਚਾਹੁੁੰਦੀ ਹੈ ਤਾਂ ਕਿ ਪੰਜਾਬ ਵਿੱਚ ਇਨ੍ਹਾਂ ਚੋਣਾਂ ਦੌਰਾਨ ਬਸਪਾ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਜਾ ਸਕੇ।ਬਸਪਾ ਵੱਲੋਂ 13 ਸੀਟਾਂ ਲਈ ਇਕੱਠੀ ਮੀਟਿੰਗ ਕਰਨ ਦੀ ਥਾਂ ’ਤੇ ਇੱਕ-ਇੱਕ ਕਰਕੇ ਹਰ ਲੋਕ ਸਭਾ ਦੇ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ। (Bahujan Samaj Party)

Also Read : ਸੋਨੇ ਦੀ ਮੁੰਦਰੀ ਵੀ ਨਾ ਡੁਲਾ ਸਕੀ ਈਮਾਨ

ਪਰ ਇਹ ਮੀਟਿੰਗ ਇੱਕੋ ਹੀ ਦਿਨ 22 ਮਾਰਚ ਨੂੰ ਜਲੰਧਰ ਵਿਖੇ ਕੀਤੀਆਂ ਜਾ ਰਹੀਆਂ ਹਨ। ਇਸ ਲਈ ਪੰਜਾਬ ਵਿੱਚ ਬਸਪਾ ਲਈ 22 ਮਾਰਚ ਦਾ ਦਿਨ ਅਹਿਮ ਰਹਿਣ ਜਾ ਰਿਹਾ ਹੈ। 22 ਮਾਰਚ ਨੂੰ ਚੋਣ ਪ੍ਰਚਾਰ ਕਮੇਟੀਆਂ ਅਤੇ ਲੋਕ ਸਭਾ ਦੇ ਹਰ ਪਿੰਡ ਤੱਕ ਪਹੁੰਚਣ ਲਈ ਚਰਚਾ ਕਰਨ ਦੇ ਨਾਲ ਹੀ ਪੰਜਾਬ ਦੀ ਮੌਜ਼ੂਦਾ ਸਥਿਤੀ ਲਈ ਵੀ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਪੰਜਾਬ ਦੇ ਇੰਚਾਰਜ਼ ਰਣਧੀਰ ਸਿੰਘ ਬੈਨੀਵਾਲ ਅਤੇ ਵਿਪੁਲ ਕੁਮਾਰ ਤੋਂ ਇਲਾਵਾ ਸੂਬਾ ਪ੍ਰਧਾਨ ਜਸਬੀਰ ਗੱੜ੍ਹੀ ਦੇ ਨਾਲ ਹੀ ਵਿਧਾਇਕ ਡਾ. ਨਛੱਤਰ ਪਾਲ ਸਿੰਘ ਅਤੇ ਆਗੂ ਅਜੀਤ ਸਿੰਘ ਭੈਣੀ ਵੀ ਹਰ ਮੀਟਿੰਗ ਵਿੱਚ ਹਾਜ਼ਰ ਰਹਿਣਗੇ। (Bahujan Samaj Party)

ਬਸਪਾ ਦੇ ਸਕੱਤਰ ਜਸਵੰਤ ਰਾਏ ਅਨੁਸਾਰ 22 ਮਾਰਚ ਨੂੰ ਹੁਸ਼ਿਆਰਪੁਰ, ਜਲੰਧਰ ਅਤੇ ਅਨੰਦਪੁਰ ਸਾਹਿਬ ਲਈ ਸਵੇਰੇ 10 ਮੀਟਿੰਗ ਹੋਵੇਗੀ ਤਾਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਸਣੇ ਖਡੂਰ ਸਾਹਿਬ ਲਈ 12 ਵਜੇ ਮੀਟਿੰਗ ਹੋਵੇਗੀ। ਫਿਰੋਜ਼ਪੁਰ ਅਤੇ ਫਰੀਦਕੋਟ ਸਣੇ ਬਠਿੰਡਾ ਦੀ ਮੀਟਿੰਗ 1 ਵਜੇ ਤਾਂ ਲੁਧਿਆਣਾ ਤੇ ਸੰਗਰੂਰ ਦੀ ਮੀਟਿੰਗ 2 ਵਜੇ ਹੋਵੇਗੀ। ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਲਈ ਮੀਟਿੰਗ 3 ਵਜੇ ਕੀਤੀ ਜਾਵੇਗੀ। ਹਰ ਲੋਕ ਸਭਾ ਹਲਕੇ ਦੀ ਮੀਟਿੰਗ ਨੂੰ ਇੱਕ ਘੰਟਾ ਹੀ ਦਿੱਤਾ ਜਾਵੇਗਾ। (Bahujan Samaj Party)