ਰਿਸ਼ਭ ਪੰਤ ਹੋਣਗੇ IPL ’ਚ ਦਿੱਲੀ ਕੈਪੀਟਲਸ ਦੇ ਕਪਤਾਨ, ਚੇਅਰਮੈਨ ਪਾਰਥ ਜਿੰਦਲ ਨੇ ਕੀਤਾ ਐਲਾਨ

Rishabh Pant

ਵਿਕਟਕੀਪਿੰਗ ’ਤੇ ਅਜੇ ਤੱਕ ਫੈਸਲਾ ਨਹੀਂ | Rishabh Pant

ਸਪੋਰਟਸ ਡੈਸਕ। ਆਈਪੀਐੱਲ ਸ਼ੁਰੂ ਹੋਣ ’ਚ ਸਿਰਫ ਥੋੜੇ ਦਿਨ ਹੀ ਬਾਕੀ ਹਨ। ਇਸ ਤੋਂ ਪਹਿਲਾਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਰਿਸ਼ਭ ਪੰਤ ਆਈਪੀਐੱਲ 2024 ’ਚ ਕ੍ਰਿਕੇਟ ’ਚ ਵਾਪਸੀ ਕਰਨਗੇ। ਉਹ ਦਿੱਲੀ ਕੈਪੀਟਲਜ ਦੇ ਕਪਤਾਨ ਵੀ ਹੋਣਗੇ। ਡੀਸੀ ਚੇਅਰਮੈਨ ਪਾਰਥ ਜਿੰਦਲ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਪੰਤ 14 ਮਹੀਨਿਆਂ ਬਾਅਦ ਪੇਸ਼ੇਵਰ ਕ੍ਰਿਕੇਟ ’ਚ ਵਾਪਸੀ ਕਰ ਰਹੇ ਹਨ। 31 ਦਸੰਬਰ, 2022 ਨੂੰ ਪੰਤ ਦਾ ਦਿੱਲੀ ਤੋਂ ਰੁੜਕੀ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਹਨ। (Rishabh Pant)

ਬਹੁਜਨ ਸਮਾਜ ਪਾਰਟੀ ਇਸ ਦਿਨ ਕਰ ਸਕਦੀ ਐ ਉਮੀਦਵਾਰਾਂ ਦਾ ਐਲਾਨ

ਇਸ ਤੋਂ ਬਾਅਦ ਉਨ੍ਹਾਂ ਦੀ ਸਰਜਰੀ ਹੋਈ। ਇਸ ਕਾਰਨ ਉਹ 2023 ਦਾ ਸੀਜਨ ਵੀ ਨਹੀਂ ਖੇਡ ਸਕੇ ਸਨ। ਅਸਟਰੇਲੀਆਈ ਬੱਲੇਬਾਜ ਡੇਵਿਡ ਵਾਰਨਰ ਨੇ 2023 ਸੀਜਨ ’ਚ ਰਿਸ਼ਭ ਦੀ ਜਗ੍ਹਾ ਕਪਤਾਨੀ ਕੀਤੀ। ਪੰਤ ਨੂੰ ਪਿਛਲੇ ਹਫਤੇ ਹੀ ਐੱਨਸੀਏ ਤੋਂ ਫਿਟਨੈਸ ਕਲੀਅਰੈਂਸ ਮਿਲੀ ਸੀ। ਪਾਰਥ ਜਿੰਦਲ ਨੇ ਕਿਹਾ- ਅਸੀਂ ਆਪਣੇ ਕਪਤਾਨ ਵਜੋਂ ਰਿਸ਼ਭ ਦੀ ਵਾਪਸੀ ਦਾ ਸਵਾਗਤ ਕਰਦੇ ਹੋਏ ਖੁਸ਼ ਹਾਂ। ਸੰਜਮ ਤੇ ਨਿਡਰਤਾ ਨੇ ਹਮੇਸ਼ਾ ਹੀ ਕ੍ਰਿਕੇਟ ਦਾ ਆਪਣਾ ਬ੍ਰਾਂਡ ਸਥਾਪਿਤ ਕੀਤਾ ਹੈ। ਮੈਂ ਇੱਕ ਵਾਰ ਫਿਰ ਸਾਡੀ ਟੀਮ ’ਚ ਉਸਦੀ ਵਾਪਸੀ ਦਾ ਇੰਤਜਾਰ ਨਹੀਂ ਕਰ ਸਕਦੇ। ਕਿਉਂਕਿ ਅਸੀਂ ਨਵੇਂ ਜੋਸ਼ ਤੇ ਉਤਸ਼ਾਹ ਨਾਲ ਨਵੇਂ ਸੀਜਨ ਦੀ ਉਡੀਕ ਕਰ ਰਹੇ ਹਾਂ। (Rishabh Pant)

ਵਿਕਟਕੀਪਿੰਗ ’ਤੇ ਅਜੇ ਵੀ ਸ਼ੱਕ | Rishabh Pant

ਹਾਲਾਂਕਿ ਪੰਤ ਦੀ ਵਿਕਟਕੀਪਿੰਗ ’ਤੇ ਅਜੇ ਵੀ ਸ਼ੱਕ ਹੈ। ਪੰਤ ਦੀ ਵਿਕਟਕੀਪਿੰਗ ਬਾਰੇ ਪਾਰਥ ਜਿੰਦਲ ਜਾਂ ਟੀਮ ਮੈਨੇਜਮੈਂਟ ਵੱਲੋਂ ਕਿਸੇ ਨੇ ਵੀ ਗੱਲ ਨਹੀਂ ਕੀਤੀ। ਹਾਲਾਂਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਵਿਕਟਕੀਪਿੰਗ ਤੇ ਕਸਰਤ ਕਰਦੇ ਹੋਏ ਵੀਡੀਓ ਪੋਸ਼ਟ ਕੀਤਾ ਸੀ। ਉਹ ਐਨਸੀਏ ਦੇ 20 ਓਵਰਾਂ ਦੇ ਟਰੇਨਿੰਗ ਮੈਚ ’ਚ ਬੱਲੇਬਾਜੀ ਤੇ ਫੀਲਡਿੰਗ ਵੀ ਕਰਦੇ ਹੋਏ ਨਜ਼ਰ ਆਏ ਸਨ।

ਦਸੰਬਰ 2022 ਤੋਂ ਕ੍ਰਿਕੇਟ ਤੋਂ ਦੂਰ ਹਨ ਰਿਸ਼ਭ ਪੰਤ | Rishabh Pant

ਪੰਤ ਦਸੰਬਰ 2022 ’ਚ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ ਖੇਡਣ ਤੋਂ ਬਾਅਦ ਕ੍ਰਿਕੇਟ ਤੋਂ ਦੂਰ ਹਨ। 31 ਦਸੰਬਰ 2022 ਨੂੰ ਦਿੱਲੀ ਤੋਂ ਰੁੜਕੀ ਜਾਂਦੇ ਸਮੇਂ ਉਨ੍ਹਾਂ ਦਾ ਹਾਦਸਾ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਸੱਜੀ ਲੱਤ ਦੇ ਗੋਡੇ ਦੀਆਂ ਤਿੰਨ ਸਰਜਰੀਆਂ ਹੋਈਆਂ। ਪੰਤ ਨੇ ਦੋ ਹਫਤੇ ਪਹਿਲਾਂ ਬੈਂਗਲੁਰੂ ’ਚ ਐਨਸੀਏ ਵੱਲੋਂ ਆਯੋਜਿਤ ਅਭਿਆਸ ਮੈਚ ’ਚ ਖੇਡੇ ਸਨ। ਇਸ ’ਚ ਉਨ੍ਹਾਂ ਨੇ ਬੱਲੇਬਾਜੀ ਕੀਤੀ। ਉਹ ਟੀਮ ਇੰਡੀਆ ਦੇ ਨਾਲ ਨੈੱਟ ’ਤੇ ਵੀ ਬੱਲੇਬਾਜੀ ਕਰ ਚੁੱਕੇ ਹਨ। (Rishabh Pant)