ਇਲਾਜ ਨਾਲੋਂ ਜਾਗਰੂਕਤਾ ਵਧੇਰੇ ਜ਼ਰੂਰੀ

World Aids Day 2023

ਵਿਸ਼ਵ ਏਡਜ ਦਿਵਸ ’ਤੇ ਵਿਸ਼ੇਸ਼ | World Aids Day 2023

ਮਨੁੱਖ ਸਮਾਜ ਵਿੱਚ ਰਹਿੰਦਾ ਹੋਇਆ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਆਇਆ ਹੈ ਅਤੇ ਇਹਨਾਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਸਮੇਂ-ਸਮੇਂ ਸਿਰ ਯਤਨਸ਼ੀਲ ਰਹਿੰਦਾ ਹੈ। ਭਾਵੇਂ ਸਾਡੇ ਸਮਾਜ ਵਿੱਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਕੁਦਰਤ ਵੱਲੋਂ ਮਨੁੱਖ ਨੂੰ ਰੋਗ ਲੱਗ ਜਾਂਦੇ ਹਨ ਪਰ ਗੰਭੀਰ ਅਧਿਐਨ ਕੀਤਾ ਜਾਵੇ ਤਾਂ ਸਪੱਸ਼ਟ ਹੁੰਦਾ ਹੈ ਕਿ ਮਨੁੱਖ ਨੇ ਸਾਰੀਆਂ ਅਲਾਮਤਾਂ ਲਗਭਗ ਆਪ ਹੀ ਸਹੇੜੀਆਂ ਹਨ। ਵਾਤਾਵਰਨ ਵਿੱਚ ਵਧ ਰਹੇ ਪ੍ਰਦੂਸ਼ਣ ਨੇ ਅਨੇਕ ਬਿਮਾਰੀਆਂ ਨੂੰ ਜਨਮ ਦਿੱਤਾ ਹੈ। ਮਨੁੱਖ ਆਪਣੇ ਸਵਾਰਥ ਵੱਸ ਆਉਣ ਵਾਲੇ ਭਵਿੱਖ ਬਾਰੇ ਚਿੰਤਤ ਨਹੀਂ, ਜਿਸ ਕਰਕੇ ਅਨੇਕ ਅਲਾਮਤਾਂ ਨੇ ਜਨਮ ਲਿਆ ਹੈ ਅਤੇ ਮਨੁੱਖ ਇਹਨਾਂ ਦੇ ਭਿਆਨਕ ਸਿੱਟਿਆਂ ਨੂੰ ਆਪਣੇ ਪਿੰਡੇ ’ਤੇ ਹੰਢਾ ਰਿਹਾ ਹੈ। ਏਡਜ਼ ਇੱਕ ਅਜਿਹੀ ਬਿਮਾਰੀ ਹੈ ਜੋ ਅੱਜ ਨੌਜਵਾਨ ਵਰਗ ਦੀ ਸਭ ਤੋਂ ਵੱਡੀ ਸਮੱਸਿਆ ਹੈ। (World Aids Day 2023)

ਏਡਜ ਕੁਝ ਲੱਛਣਾਂ ਦੇ ਸਮੂਹ ਦੀ ਮੈਡੀਕਲ ਸ਼ਨਾਖਤ ਨੂੰ ਕਹਿੰਦੇ ਹਨ। ਇਹ ਰੋਗ ਮਨੁੱਖੀ ਸਰੀਰ ਅੰਦਰ ਰੋਗਾਂ ਨਾਲ ਲੜਨ ਵਾਲੀ ਜੀਵਨ ਸ਼ਕਤੀ ਦੇ ਖਾਤਮੇ ਕਾਰਨ ਹੁੰਦਾ ਹੈ। ਅ ਦਾ ਭਾਵ ਅਕਵਾਇਰਡ ਭਾਵ ਹਾਸਿਲ ਕਰਨਾ ਜਾਂ ਇੱਕ ਵਿਅਕਤੀ ਨੇ ਹਾਸਿਲ ਕਰ ਲਿਆ ਹੈ ਜੋ ਵੰਸਜ਼ ਜਾਂ ਪਿਤਾ ਪੁਰਖੀ ਉਸਦੇ ਸਰੀਰ ਵਿੱਚ ਨਹੀਂ ਹੈ। ਘਸ ‘ਇਮਿਊਨ ਡੈਫੀਸੈਂਸੀ’ ਜਿਸ ਦਾ ਅਰਥ ਹੈ ਮਨੁੱਖ ਦੀ ਜੀਵਨ ਸ਼ਕਤੀ ’ਚੋਂ ਕਮੀ ਅਤੇ ਦਾ ਮਤਲਬ ‘ਸਿਡਰੋਮ’ਭਾਵ ਲੱਛਣ। ਢ ਸ਼ਬਦ ‘ਸਿਡਰੋਮ ਇਸ ਲਈ ਵਰਤਿਆ ਜਾਂਦਾ ਹੈ ਕਿ ਏਡਜ਼ ਸਿਰਫ ਇੱਕ ਬਿਮਾਰੀ ਦਾ ਲੱਛਣ ਨਹੀਂ ਹੈ ਸਗੋਂ ਇਹ ਬਿਮਾਰੀਆਂ ਜਾਂ ਲੱਛਣਾਂ ਦਾ ਸਮੂਹ ਹੈ। ਏਡਜ਼ ਹਿਊਮਨ-ਇਮਿਊਨੋ ਡੈਫ਼ੀਸੈਂਸੀ (ਐਚ.ਆਈ.ਵੀ.) ਵਾਇਰਸ ਕਾਰਨ ਹੁੰਦੀ ਹੈ। ਇਹ ਵਾਇਰਸ ਇੱਕ ਵਾਲ ਦੀ ਮੋਟਾਈ ਤੋਂ ਹਜ਼ਾਰ ਗੁਣਾਂ ਛੋਟਾ ਹੁੰਦਾ ਹੈ। (World Aids Day 2023)

ਇਹ ਵੀ ਪੜ੍ਹੋ : ਰੇਲ ਸਫ਼ਰ ’ਚ ਮਾੜਾ ਖਾਣਾ

ਇਹ ‘ਰੈਟਰੋ’ ਵਾਇਰਸਾਂ ਨਾਂ ਦੇ ਪਰਿਵਾਰ ਨਾਲ ਸਬੰਧਿਤ ਹੈ। ਜੇਕਰ ਇਸ ਨੂੰ ਇਲੈਕਟ੍ਰਾਨ ਖੁਰਦਬੀਨ ਨਾਲ ਵੇਖਿਆ ਜਾਵੇ ਤਾਂ ਇਹ ਗੁੱਛਾ-ਮੁੱਛਾ ਹੋਈ ਬੈਠੀ ਸੇਹ ਵਰਗਾ ਦਿਖਾਈ ਦਿੰਦਾ ਹੈ। ਇਸ ਵਾਇਰਸ ਨਾਲ ਪ੍ਰਭਾਵਿਤ ਮਨੁੱਖ ਅੰਦਰ ਛੂਤਾਂ ਨਾਲ ਲੜਨ ਦੀ ਅੰਦਰਲੀ ਸ਼ਕਤੀ ਘਟ ਜਾਂਦੀ ਹੈ। ਇਹ ਵਾਇਰਸ ਦੋ ਪ੍ਰਕਾਰ ਦਾ ਹੁੰਦਾ ਹੈ ਐਚ.ਆਈ.ਵੀ. 1 ਅਤੇ ਐਚ. ਆਈ. ਵੀ. 2, ਐਚ.ਆਈ.ਵੀ. 1 ਤੋਂ ਪੀੜਤ ਵਿਅਕਤੀ ਐੱਚਆਈਵੀ ਪੀੜਤ 2 ਵਿਅਕਤੀਆਂ ਤੋਂ ਵਧੇਰੇ ਸਮਾਂ ਜਿਉਂਦੇ ਰਹਿੰਦੇ ਹਨ। ਭਾਰਤ ਵਿੱਚ ਏਡਜ਼ ਰੋਗ ਤੋਂ ਪੀੜਤ ਕੁਝ ਵਿਅਕਤੀਆਂ ਵਿੱਚੋਂ 88 ਫੀਸਦੀ ਐਚ.ਆਈ.ਵੀ. 1 ਨਾਲ ਪੀੜਤ ਹਨ। ਵੱਖ-ਵੱਖ ਛੂਤਾਂ ਅਤੇ ਬਿਮਾਰੀਆਂ ਨਾਲ ਮਨੁੱਖ ਦੀ ਜੀਵਨ ਸ਼ਕਤੀ ਲੜਦੀ ਹੈ। (World Aids Day 2023)

ਇਸ ਲੜਾਈ ਲਈ ਸਫੈਦ ਖੂਨ ਸੈੱਲਾਂ ਦਾ ਰੋਲ ਅਹਿਮ ਹੁੰਦਾ ਹੈ। ਐਚ.ਆਈ.ਵੀ. ਸਫੈਦ ਕਣਾਂ ਵੱਲ ਹਮਲਾ ਕਰਦਾ ਹੈ। ਇਹ ਇਹਨਾਂ ਸੈੱਲਾਂ ਵਿੱਚ ਦਾਖਲ ਹੋ ਕੇ ਸੈੱਲਾਂ ਦੇ ਕੇਂਦਰ ’ਚ ਮੌਜੂਦ ਉਤਪਤੀ ਮੂਲ ਸਮੱਗਰੀ ਨਾਲ ਮਿਲਕੇ ਆਪਣੀ ਕਿਸਮ ਦੇ ਵਾਇਰਸ ਕਣ ਪੈਦਾ ਕਰਦਾ ਹੈ। ਚਿੱਟੇ ਸੈੱਲ ਜਿੰਨਾਂ ਦੀ ਗਿਣਤੀ 1 ਐਮ.ਐਲ. ਖੂਨ ਵਿੱਚ 8 ਤੋਂ 10 ਹਜ਼ਾਰ ਮੰਨੀ ਗਈ ਹੈ, ਵਾਇਰਸ ਵਧਣ ਕਾਰਨ ਜਦੋਂ ਇਹਨਾਂ ਦੀ ਗਿਣਤੀ 200 ਰਹਿ ਜਾਂਦੀ ਹੈ ਤਾਂ ਸਰੀਰ ਵਿੱਚ ਛੂਤਾਂ ਨਾਲ ਲੜਨ ਦੀ ਸ਼ਕਤੀ ਨਹੀਂ ਰਹਿੰਦੀ ਤਾਂ ਉਸ ਵਿਅਕਤੀ ਨੂੰ ਐਚ.ਆਈ.ਵੀ. ਪਾਜੈਟਿਵ ਐਲਾਨਿਆ ਜਾਂਦਾ ਹੈ। ਜਿਵੇਂ ਇਹ ਪਹਿਲਾਂ ਵੀ ਵਰਣਨ ਕੀਤਾ ਗਿਆ ਹੈ ਕਿ ਮਨੁੱਖ ਨੇ ਮਹਾਂਮਾਰੀ ਅਲਾਮਤਾਂ ਨੂੰ ਸੱਦਾ ਖੁਦ ਹੀ ਦਿੱਤਾ ਹੈ। ਛਿਨ-ਪਲ ਦੇ ਸਵਾਦ ਲਈ ਹੀ ਇਹ ਨਾ-ਮੁਰਾਦ ਬਿਮਾਰੀ ਪੈਦਾ ਹੋਈ ਹੈ। (World Aids Day 2023)

ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਚੱਲਦੀ ਪ੍ਰਾਈਵੇਟ ਬੱਸ ਨੂੰ ਲੱਗੀ ਅੱਗ, ਮੱਚੀ ਹਾਹਾਕਾਰ

ਇਸ ਵਾਇਰਸ ਦੀ ਖੋਜ ਅਮਰੀਕਾ ਜਰਮਨ ਵਿੱਚ ਹੋਈ। ਇਹ ਧਾਰਨਾ ਬਣੀ ਹੋਈ ਹੈ ਕਿ ਏਡਜ਼ ਦਾ ਮੁੱਢ ਅਮਰੀਕਨ ਹਰੇ ਬਾਂਦਰ ਤੋਂ ਹੋਇਆ। ਇੱਥੋਂ ਦੇ ਵਸਨੀਕ ਬਾਂਦਰਾਂ ਦਾ ਮਾਸ ਖਾਣ ਤੇ ਉਹਨਾਂ ਨਾਲ ਸਬੰਧ ਬਣਾਉਣ ਕਰਕੇ ਇਸ ਰੋਗ ਤੋਂ ਪੀੜਤ ਹੋਏ ਤੇ ਹੌਲੀ-ਹੌਲੀ ਇਸ ਬਿਮਾਰੀ ਨੇ ਪੂਰੇ ਸੰਸਾਰ ਵਿੱਚ ਪੈਰ ਪਸਾਰ ਲਏ। ਮਨੁੱਖ ਨੈਤਕਿਤਾ ਪੱਧਰ ’ਤੇ ਦਿਨ-ਬ-ਦਿਨ ਡਿੱਗਦਾ ਜਾ ਰਿਹਾ ਹੈ। ਇਸ ਬਿਮਾਰੀ ਦੇ ਫੈਲਣ ਦਾ ਮੁੱਖ ਵਿਆਹ ਬਾਹਰੇ ਸਬੰਧ ਹਨ। ਇੱਕ ਏਡਜ਼ ਪੀੜਤ ਵਿਅਕਤੀ ਵੱਖ-ਵੱਖ ਤਰੀਕਿਆਂ ਨਾਲ ਦੂਜੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦਾ ਹੈ। ਕਿਸੇ ਨੂੰ ਐਚ.ਆਈ.ਵੀ. ਪੀੜਤ ਵਿਅਕਤੀ ਦਾ ਖੂਨ ਚੜਾਉਣ ਨਾਲ ਵਾਇਰਸ ਉਸ ਵਿਅਕਤੀ ਦੇ ਖੂਨ ਅੰਦਰ ਦਾਖਲ ਹੋ ਕੇ ਚਿੱਟੇ ਖੂਨ ਦੇ ਸੈੱਲਾਂ ਦੀ ਗਿਣਤੀ ਨੂੰ ਘਟਾਉਂਦੇ ਹਨ। (World Aids Day 2023)

ਬਿਨਾਂ ਸਾਫ਼ ਕੀਤੀਆਂ ਸੂਈਆਂ ਅਤੇ ਸਰਿੰਜਾਂ ਦੀ ਵਰਤੋਂ ਰਾਹੀ ਵੀ ਐਚ.ਆਈ.ਵੀ. ਦੀ ਛੂਤ ਸਰੀਰ ’ਚ ਦਾਖਲ ਹੋ ਸਕਦੀ ਹੈ। ਵਰਤੀਆਂ ਹੋਈਆਂ ਸੂਈਆਂ ਤੇ ਸਰਿੰਜਾਂ ਤੇ ਖੂਨ ਦੀਆਂ ਬਰੀਕ ਬੰੂਦਾਂ ਲੱਗੀਆਂ ਰਹਿ ਜਾਂਦੀਆਂ ਹਨ ਇਹਨਾਂ ਨਾਲ ਛੂਤ ਗ੍ਰਸਤ ਖੂਨ ਸਿੱਧਾ ਤੰਦਰੁਸਤ ਵਿਅਕਤੀ ਦੇ ਸਰੀਰ ’ਚ ਦਾਖਲ ਹੋ ਜਾਂਦਾ ਹੈ। ਛੂਤ ਗ੍ਰਸਤ ਮਾਂ ਤੋਂ ਐਚ.ਆਈ.ਵੀ. ਉਸਦੇ ਅਣਜੰਮੇ ਬੱਚੇ ਵਿੱਚ ਵੀ ਤਬਦੀਲ ਹੋ ਸਕਦਾ ਹੈ। ਇਸ ਤਰ੍ਹਾਂ ਮਾਂ ਤੋਂ ਉਸਦੇ ਗਰਭ ਵਿੱਚ ਪਲ ਰਹੇ ਬੱਚੇ ਨੂੰ ਵੀ ਇਸ ਵਾਇਰਸ ਦੀ ਲਾਗ ਲੱਗਣ ਦੀ ਸੰਭਾਵਨਾ ਬਣ ਜਾਂਦੀ ਹੈ। ਐਚ.ਆਈ.ਵੀ. ਪਾਜੈਟਿਵ ਮਾਵਾਂ ਤੋਂ ਉਹਨਾਂ ਬੱਚਿਆਂ ਨੂੰ ਇਹ ਛੂਤ ਮਾਂ ਦੇ ਪੇਟ ਵਿੱਚ ਜਣੇਪੇ ਦੌਰਾਨ ਲੱਗ ਸਕਦੀ ਹੈ। ਭਾਰਤ ਵਿੱਚ ਏਡਜ਼ ਦੇ ਪ੍ਰਕੋਪ ਦੀ ਸਥਿਤੀ ਦਿਨ-ਬ-ਦਿਨ ਗੰਭੀਰ ਹੁੁੰਦੀ ਜਾ ਰਹੀ ਹੈ ਅਮਰੀਕਾ ਤੋਂ ਬਾਅਦ ਭਾਰਤ ਦਾ ਏਡਜ਼ ਪੀੜਤ ਵਿੱਚ ਦੂਜਾ ਨੰਬਰ ਹੈ।.

ਇਹ ਵੀ ਪੜ੍ਹੋ : ਜਲੰਧਰ ਪ੍ਰੋਗਰਾਮ ’ਚ ਮੁੱਖ ਮੰਤਰੀ ਮਾਨ ਨੇ ਪੁਲਿਸ ਜਵਾਨਾਂ ਦੀ ਕੀਤੀ ਹੌਸਲਾ ਅਫ਼ਜ਼ਾਈ

ਇੱਕ ਸਰਵੇ ਅਨੁਸਾਰ ਹਰ ਮਿੰਟ ਵਿੱਚ 68 ਵਿਅਕਤੀ ਏਡਜ਼ ਦਾ ਸ਼ਿਕਾਰ ਹੋ ਜਾਂਦੇ ਹਨ । ਇਸ ਸਮੇਂ ਦੇਸ਼ ਵਿੱਚ 40 ਲੱਖ ਦੇ ਲਗਭਗ ਵਿਅਕਤੀ ਏਡਜ਼ ਤੋਂ ਪੀੜਤ ਹਨ। ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਮਣੀਪੁਰ ’ਚ ਤਾਂ ਇਸ ਬਿਮਾਰੀ ਨੇ ਆਪਣੀਆਂ ਜੜ੍ਹਾਂ ਬੁਰੀ ਤਰ੍ਹਾਂ ਫੈਲਾਅ ਲਈਆਂ ਹਨ, ਜਿਸ ਦੇ ਭਿਆਨਕ ਸਿੱਟੇ ਨਿੱਕਲ ਰਹੇ ਹਨ ਤੇ ਪੀੜਤਾਂ ਦੀ ਗਿਣਤੀ ਵਧ ਰਹੀ ਹੈ। ਪੰਜਾਬ, ਰਾਜਸਥਾਨ , ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕੇਰਲ, ਹਰਿਆਣਾ ਆਦਿ ਸੂਬਿਆਂ ਵਿੱਚ ਇਹ ਮਹਾਂਮਾਰੀ ਦੇ ਕੇਸ ਆਮ ਮਿਲ ਰਹੇ ਹਨ ਇਸ ਦੇ ਫੈਲਣ ਦੇ ਕਾਰਨਾਂ ਤੋਂ ਜਾਣੂ ਹੋਣ ਦੇ ਬਾਵਜੂਦ ਇਸ ਬਿਮਾਰੀ ਦਾ ਦਿਨ-ਬ-ਦਿਨ ਫੈਲਣਾ ਮਨੁੱਖਤਾ ਲਈ ਖਤਰੇ ਦੀ ਘੰਟੀ ਹੈ। ਮੀਡੀਆ ਜਿਸ ਦਾ ਰੋਲ ਮਨੁੱਖਤਾ ਪ੍ਰਤੀ ਸਦਾ ਹੀ ਸਕਾਰਤਮਕ ਹੋਣਾ ਚਾਹੀਦਾ ਹੈ ਸ਼ਾਇਦ ਅੱਜ ਇਹ ਨਹੀਂ ਰਿਹਾ।

ਇਲੈਕਟ੍ਰੋਨਿਕ ਮੀਡੀਆ ਇਸ਼ਤਿਹਾਰਬਾਜੀ ਤੋਂ ਪੈਸੇ ਇਕੱਠੇ ਕਰਨ ਲਈ ਅਨੇਕਾਂ ਅਸ਼ਲੀਲ ਪ੍ਰੋਗਰਾਮ ਪੇਸ਼ ਕਰ ਰਿਹਾ ਹੈ ਤੇ ਪਿ੍ਰੰਟ ਮੀਡੀਆ ਅਰਧ ਨਗਨ ਚਿੱਤਰ ਜੋ ਨੌਜਵਾਨ ਵਰਗ ਦੀਆਂ ਭਾਵਨਾਵਾਂ ਨੂੰ ਭਟਕਾਉਂਦੇ ਹਨ ਜਿਸ ਦੇ ਸਿੱਟੇ ਵਜੋਂ ਨੌਜਵਾਨ ਵਰਗ ਦਾ ਵੱਡਾ ਹਿੱਸਾ ਅਨੈਤਿਕਤਾ ਦੇ ਰਸਤੇ ਚੱਲ ਰਿਹਾ ਹੈ ਅਤੇ ਏਡਜ਼ ਵਰਗੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੋ ਰਿਹਾ ਹੈ। ਇਹ ਬਿਮਾਰੀ ਜਿੰਨੀ ਪੈਰ ਪਸਾਰ ਚੁੱਕੀ ਹੈ ਇਸ ਤੋਂ ਹੋਰ ਨਾ ਵਧੇ ਇਸ ਲਈ ਜਾਗਰੂਕ ਹੋਣਾ ਅਤੀ ਜਰੂਰੀ ਹੈ। ਉਹਨਾਂ ਕਾਰਨਾਂ ਤੋਂ ਬਚਿਆ ਜਾਵੇ ਜਿੰਨਾਂ ਕਾਰਨਾਂ ਕਰਕੇ ਏਡਜ਼ ਫੈਲ ਰਹੀ ਹੈ। ‘ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ’ ਦੇ ਰਸਤੇ ’ਤੇ ਚੱਲਿਆ ਜਾਵੇ। (World Aids Day 2023)

ਇਹ ਵੀ ਪੜ੍ਹੋ : ਆਪ ਬਲਾਕ ਪ੍ਰਧਾਨ ਦੀ ਦੁਕਾਨ ’ਤੇ ਚੋਰਾਂ ਨੇ ਕੀਤਾ ਹੱਥ ਸਾਫ

ਕਿਸੇ ਵੀ ਬਿਮਾਰੀ ਸਮੇਂ ਜਦੋਂ ਡਾਕਟਰ ਪਾਸ ਹਸਪਤਾਲ ਜਾਣਾ ਪਵੇ ਤਾਂ ਟੀਕਾ ਲਗਾਉਣ ਵੇਲੇ ਡਾਕਟਰ ਨੂੰ ਡਿਸਪੋਜ਼ਏਬਲ ਸਰਿੰਜ ਅਤੇ ਸੂਈ ਵਰਤਣ ਲਈ ਕਹੋ। ਦਵਾਈਆਂ ਨਸ਼ਿਆਂ, ਕੋਕੀਨ ਅਤੇ ਪਾਣੀ ਲਈ ਦੂਜਿਆਂ ਦੀਆਂ ਸੂਈਆਂ ਅਤੇ ਸਰਿੰਜਾਂ ਵਰਤਣ ਨਾਲ ਐਚ.ਆਈ.ਵੀ. ਫੈਲ ਸਕਦਾ ਹੈ। ਕਿਸੇ ਗੰਭੀਰ ਜਰੂਰਤ ਸਮੇਂ ਹੀ ਖੂਨ ਲਗਵਾਉ। ਹਮੇਸ਼ਾ ਹੀ ਐਚ.ਆਈ.ਵੀ. ਟੈਸਟ ਕੀਤਾ ਹੋਇਆ ਖੂਨ ਲਓ। ਖੂਨ ਆਪਣੇ ਜਾਂ ਕਿਸੇ ਮਰੀਜ ਨੂੰ ਚੜਾਉਣ ਤੋਂ ਪਹਿਲਾਂ ਥੈਲੀ ’ਤੇ ਐਚ.ਆਈ.ਵੀ. ਤੋਂ ਮੁਕਤ ਦਾ ਲੇਬਲ ਜਰੂਰ ਪੜ੍ਹੋ। ਸੁਪਰੀਮ ਕੋਰਟ ਦੇ ਇੱਕ ਫੈਸਲੇ ਅਨੁਸਾਰ ਦੇਸ਼ ਦੇ ਸਾਰੇ ਬਲੱਡ ਬੈਂਕਾਂ ਲਈ ਲਾਇਸੰਸ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਹੈ। (World Aids Day 2023)

ਖੂਨ ਦਾਨ ਕਰਨ ਸਮੇਂ ਇਹ ਖਾਸ ਧਿਆਨ ਰੱਖੋ ਕਿਤੇ ਤੁਸੀਂ ਐਚ.ਆਈ.ਵੀ. ਤੋਂ ਪੀੜਤ ਤਾਂ ਨਹੀਂ। ਫਿਲਮੀ ਅਦਾਕਾਰ, ਰਾਸ਼ਟਰੀ-ਅੰਤਰਰਾਸ਼ਟਰੀ ਖਿਡਾਰੀ ਨੌਜਵਾਨ ਵਰਗ ਲਈ ਆਦਰਸ਼ ਬਣੇ ਹੋਏ ਹਨ ਉਹਨਾਂ ਨੂੰ ਵੱਖ-ਵੱਖ ਸਾਧਨਾਂ ਰਾਹੀਂ ਨੌਜਵਾਨਾਂ ਨੂੰ ਨੈਤਿਕਤਾ ਦੇ ਰਸਤੇ ’ਤੇ ਲਿਆਉਣਾ ਚਾਹੀਦਾ ਹੈ। ਅੱਜ ਦੇ ਨੌਜਵਾਨ ਦਾ ਬਹੁਤਾ ਸਮਾਂ ਇਲੈਕਟ੍ਰੋਨਿਕ ਮੀਡੀਆ ਅਤੇ ਪਿ੍ਰੰਟ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਰੁਝਾਨਾਂ ਵਿੱਚ ਗੁਜਰਦਾ ਹੈ ਅਤੇ ਇਹਨਾਂ ਦੇ ਵਿੱਚ ਪ੍ਰਸਾਰਿਤ ਤੇ ਪੇਸ ਦਿ੍ਰਸ਼ਾਂ ਦਾ ਨੌਜਵਾਨਾਂ ਦੇ ਮਨਾਂ ਉੱਪਰ ਸਿੱਧਾ ਪ੍ਰਭਾਵ ਪੈਂਦਾ ਹੈ। ਇਸ ਲਈ ਸੁਆਰਥੀ ਵਪਾਰੀ ਬਣਨ ਦੀ ਜਗ੍ਹਾ ਨੈਤਿਕਤਾ ਭਰਪੂਰ ਇਨਸਾਨ ਬਣ ਕੇ ਨੌਜਵਾਨ ਪੀੜ੍ਹੀ ਨੂੰ ਉਹ ਚੀਜ਼ ਹੀ ਪਰੋਸੇ ਜੋ ਉਸ ਦੇ ਭਵਿੱਖ ਲਈ ਸਾਰਥਿਕ ਪੌੜੀ ਹੋਵੇ। (World Aids Day 2023)

ਇਹ ਵੀ ਪੜ੍ਹੋ : ਹੈਰਾਨੀਜਨਕ : ਪਤੀ-ਪਤਨੀ ਦੇ ਕਲੇਸ਼ ਨੇ ਜਹਾਜ਼ ਦੀ ਕਰਵਾਈ ਐਮਰਜੈਂਸੀ ਲੈਂਡਿੰਗ, ਪਾਇਲਟ ਹੈਰਾਨ!

ਧਰਮ ਜਿੰਦਗੀ ਦਾ ਇੱਕ ਅਜਿਹਾ ਪੱਖ ਹੈ ਜਿਸ ਨਾਲ ਹਰ ਮਨੁੱਖ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ ਤੇ ਧਰਮ ਦੀ ਗੱਲ ਨੂੰ ਛੇਤੀ ਪ੍ਰਵਾਨ ਕਰਦਾ ਹੈ, ਇਸ ਲਈ ਧਾਰਮਿਕ ਅਦਾਰਿਆਂ ਨੂੰ ਵੀ ਧਰਮ ਪ੍ਰਚਾਰ ਦੇ ਨਾਲ ਸਦਾਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਤਾਂ ਜੋ ਉਸ ਧਰਮ ਨਾਲ ਜੁੜਿਆ ਹਰ ਵਰਗ ਆਪਣੇ ਧਰਮ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਨੈਤਿਕਤਾ ਦੇ ਰਸਤੇ ’ਤੇ ਚੱਲੇ। ਸਕੂਲ ਤੇ ਕਾਲਜ ਪੱਧਰ ਦੇ ਪੜ੍ਹਾਈ ਦੇ ਪਾਠਕ੍ਰਮ ਅਜਿਹੇ ਬਣਾਏ ਜਾਣ ਜਿਸ ਨਾਲ ਬਚਪਨ ਤੋਂ ਕਿਸ਼ੋਰ ਅਵਸਥਾ ਤੇ ਫਿਰ ਜਵਾਨੀ ਦੀ ਅਵਸਥਾ ਵਿੱਚੋਂ ਦੀ ਲੰਘਦਾ ਹੋਇਆ ਵਿਦਿਆਰਥੀ ਕੁਰਾਹੇ ਨਾ ਪਵੇ। ਇਸ ਮਹਾਂਮਾਰੀ ਨੂੰ ਰੋਕਣ ਲਈ ਜਾਗਰੂਕ ਹੋਣ ਦੀ ਲੋੜ ਹੈ।