ਜਲੰਧਰ ਪ੍ਰੋਗਰਾਮ ’ਚ ਮੁੱਖ ਮੰਤਰੀ ਮਾਨ ਨੇ ਪੁਲਿਸ ਜਵਾਨਾਂ ਦੀ ਕੀਤੀ ਹੌਸਲਾ ਅਫ਼ਜ਼ਾਈ

Jalandhar Program

ਬਹਾਦਰ ਜਵਾਨਾਂ ਦੇ ਹੌਸਲੇ ਤੇ ਜਜ਼ਬੇ ਨੂੰ ਸਲਾਮ ਕੀਤਾ ਸਲਾਮ (Jalandhar Program)

ਜਲੰਧਰ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹਿਰ ਜਲੰਧਰ ਵਿਖੇ ਪ੍ਰੋਗਰਾਮ ‘ਗੁਲਦਸਤਾ-23’ ’ਚ ਸ਼ਿਰਕਤ ਕੀਤੀ। ਉਨਾਂ ਦਾ ਪ੍ਰੋਗਰਾਮ ’ਚ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ । ਮੁੱਖ ਮੰਤਰੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਪੁਲਿਸ ਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ। ਉਨਾਂ ਬਹਾਦਰ ਜਵਾਨਾਂ ਦੇ ਹੌਂਸਲੇ ਨੂੰ ਸਲਾਮ ਕੀਤਾ। (Jalandhar Program)

ਇਹ ਵੀ ਪਡ਼੍ਹੋ : Exit Poll Updates: ਰਾਜਸਥਾਨ ’ਚ ਕਿਸਦੀ ਬਣੇਗੀ ਸਰਕਾਰ? ਸਰਵੇ ’ਚ ਹੋਇਆ ਵੱਡਾ ਖੁਲਾਸਾ! ਜਾਣੋ ਐਮਪੀ ਅਤੇ ਛੱਤਸੀਗੜ੍ਹ ਦਾ ਹਾਲ

ਉਨਾਂ ਕਿਹਾ ਕਿ ਪੁਲਿਸ ’ਤੇ ਇਲਜ਼ਾਮ ਲਾਉਣਾ ਸੌਖਾ ਹੈ। ਪਰ ਪੁਲਿਸ ਸਦਕਾ ਹੀ ਸਾਡਾ ਸਮਾਜ ਚੈਨ ਦੀ ਨੀਂਦ ਸੌਂਦਾ ਹੈ। ਉਹ ਰਾਤ ਭਰ ਸਮਾਜ ਲਈ ਜਾਗਦੇ ਹਨ। ਉਨਾਂ ਕਿਹਾ ਕਿ ਭਾਵੇਂ ਕਿਸੇ ਦਾ ਨਿੱਜੀ ਵੀ ਝਗਡ਼ਾ ਵੀ ਹੋਏ ਤਾਂ ਵੀ ਕਹਿ ਦਿੰਦੇ ਹਨ ਕਿ ਪੁਲਿਸ ਕੀ ਕਰ ਰਹੀ ਸੀ। ਉਨਾਂ ਕਿਹਾ ਕਿ ਪੁਲਿਸ ਵੀ ਇਨਸਾਨ ਹੈ ਉਹ ਕੰਪਿਊਟਰ ਜਾਂ ਰਿਬੋਟ ਨਹੀਂ। ਉਨਾਂ ਕਿਹਾ ਕਿ ਪੰਜਾਬ ਨੂੰ ਨੰਬਰ ਵੰਨ ਸੂਬਾ ਬਣਾਉਣਾ ਹੈ।
ਇਸ ਪ੍ਰੋਗਰਾਮ ’ਚ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਅਤੇ ਪੰਜਾਬੀ ਸਿੰਗਰਾਂ ਨੇ ਵੀ ਸ਼ਿਰਕਤ ਕੀਤੀ। ਪ੍ਰੋਗਰਾਮ ਦੌਰਾਨ ਅਹਿਮ ਪ੍ਰਾਪਤੀਆਂ ਲਈ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।