ਆਪ ਬਲਾਕ ਪ੍ਰਧਾਨ ਦੀ ਦੁਕਾਨ ’ਤੇ ਚੋਰਾਂ ਨੇ ਕੀਤਾ ਹੱਥ ਸਾਫ

stole
ਨਾਭਾ ਵਿਖੇ ਜਾਣਕਾਰੀ ਦਿੰਦੇ ਨਾਭਾ ਦੇ ਆਪ ਬਲਾਕ ਪ੍ਰਧਾਨ ਅਸੋਕ ਅਰੋੜਾ ਅਤੇ ਹੋਰ। ਤਸਵੀਰ : ਸ਼ਰਮਾ

(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਖੇ ਚੋਰਾਂ ਦੇ ਹੌਸਲੇ ਉਸ ਸਮੇਂ ਬੁਲੰਦੀਆ ’ਤੇ ਨਜਰ ਆਏ ਜਦੋਂ ਉਨ੍ਹਾਂ ਆਪ ਦੇ ਬਲਾਕ ਪ੍ਰਧਾਨ ਨੂੰ ਵੀ ਨਾ ਬਖਸ਼ਿਆ। ਬੀਤੀ ਰਾਤ ਹਲਕਾ ਨਾਭਾ ਵਿਖੇ ਆਪ ਦੇ ਬਲਾਕ ਪ੍ਰਧਾਨ ਦੀ ਦੁਕਾਨ ’ਤੇ ਚੋਰੀ ਹੋ ਗਈ ਅਤੇ ਚੋਰ ਐਲਈਡੀ ਸਣੇ ਨਕਦੀ ’ਤੇ ਹੱਥ ਸਾਫ ਕਰ ਗਏ। ਦਿਲਚਸਪ ਗੱਲ ਇਹ ਹੈ ਕਿ ਆਪ ਬਲਾਕ ਪ੍ਰਧਾਨ ਖੁਦ ਆਪ ਹਲਕਾ ਵਾਸੀਆਂ ਤੋਂ ਵੱਧ ਰਹੀਆਂ ਚੋਰੀਆ ਦੀ ਸ਼ਿਕਾਇਤਾਂ ਸੁਣਦੇ ਆ ਰਹੇ ਸਨ ਪਰੰਤੂ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਕਿ ਅਜਿਹਾ ਕੁੱਝ ਉਨ੍ਹਾਂ ਨਾਲ ਵੀ ਵਾਪਰ ਸਕਦਾ ਹੈ। ਪੁਸ਼ਟੀ ਕਰਦਿਆਂ ਆਪ ਬਲਾਕ ਪ੍ਰਧਾਨ ਅਸ਼ੋਕ ਅਰੋੜਾ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਆਪਣੇ ਮੁਲਾਜ਼ਮ ਨੂੰ ਦੁਕਾਨ ਖੋਲ੍ਹਣ ਲਈ ਸਵੇਰੇ ਭੇਜਿਆ ਤਾਂ ਜਾਣਕਾਰੀ ਵਿੱਚ ਆਇਆ ਕਿ ਦੁਕਾਨ ਦੇ ਤਾਲੇ ਟੁੱਟੇ ਪਏ ਸਨ। (Stole)

ਉਨ੍ਹਾਂ ਦੱਸਿਆ ਕਿ ਹਲਕੇ ’ਚ ਲੁੱਟ ਖੋਹ ਨਾਲ ਚੋਰੀ ਦੀਆਂ ਘਟਨਾਵਾਂ ਆਮ ਵਰਤਾਰੇ ’ਚ ਨਜ਼ਰ ਆਉਣ ਲੱਗੀਆਂ ਹਨ। ਹਲਕਾ ਵਾਸੀ ਬੀਤੇ ਕਈ ਦਿਨਾਂ ਤੋਂ ਉਨ੍ਹਾਂ ਪਾਸ ਸ਼ਿਕਾਇਤਾਂ ਲਿਆ ਰਹੇ ਸਨ ਕਿ ਨਸ਼ੇ ਦੀ ਲੌਰ ’ਚ ਸ਼ਿਕਾਰ ਲੁਟੇਰਿਆਂ/ਚੋਰਾਂ ਕਾਰਨ ਆਮ ਲੋਕਾਂ ਨੂੰ ਲੁੱਟ ਖੋਹਾ ਨਾਲ ਚੋਰੀ ਦੀਆਂ ਘਟਨਾਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਤਕਾਜਾ ਕਰਦਿਆਂ ਕਿਹਾ ਕਿ ਇਹ ਹਲਕੇ ’ਚ ਅਪਰਾਧੀਆਂ ਦੇ ਬੁਲੰਦ ਹੌਂਸਲਿਆਂ ਦੀ ਹੀ ਮਿਸਾਲ ਹੈ ਕਿ ਉਨ੍ਹਾਂ ਕੋਲ ਉੱਚ ਅਹੁਦਾ ਹੋਣ ਬਾਵਜੂਦ ਉਨ੍ਹਾਂ ਦੀ ਆਪਣੀ ਦੁਕਾਨ ’ਤੇ ਚੋਰੀ ਦੀ ਘਟਨਾ ਵਾਪਰ ਗਈ ਹੈ।

ਇਹ ਵੀ ਪੜ੍ਹੋ : 17 ਯੂਨੀਵਰਸਿਟੀਆਂ ’ਚੋਂ ਪੰਜਾਬੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਦੀ ਗਿੱਧੇ ’ਚ ਝੰਡੀ

ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ’ਚੋਂ ਇੱਕ ਐਲਈਡੀ ਅਤੇ 5-7 ਹਜ਼ਾਰ ਦੀ ਨਗਦੀ ਲੈ ਗਏ ਹਨ ਜਦਕਿ ਉਨ੍ਹਾਂ ਦੇ ਵਪਾਰਕ ਗੋਦਾਮ ’ਚ ਪਏ ਚਾਵਲਾਂ ਦੇ ਹਿਸਾਬ ਨਾਲ ਅਨਾਜ ਦੀ ਚੋਰੀ ਦਾ ਅੰਦਾਜ਼ਾ ਲਗਾਉਣਾ ਕਾਫੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਉਨ੍ਹਾਂ ਵੱਲੋਂ ਨਾਭਾ ਪੁਲਿਸ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਐਸਐਚਉ ਗੁਰਪ੍ਰੀਤ ਸਿੰਘ ਸਮਰਾਉ ਦੀ ਅਗਵਾਈ ਹੇਠਲੀ ਪੁਲਿਸ ਟੀਮ ਵੱਲੋ ਦੌਰਾ ਕੀਤਾ ਗਿਆ। ਨਾਭਾ ਕੋਤਵਾਲੀ ਮੁੱਖੀ ਐਸ.ਆਈ. ਸਮਰਾਉ ਨੇ ਭਰੋਸਾ ਦਿੱਤਾ ਕਿ ਪੁਲਿਸ ਪਾਰਟੀ ਦਾ ਗਠਨ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਚੋਰ ਕਾਨੂੰਨ ਦੀ ਗ੍ਰਿਫਤ ਵਿੱਚ ਹੋਣਗੇ। ਦਿਲਚਸਪ ਹੈ ਕਿ ਆਪ ਬਲਾਕ ਪ੍ਰਧਾਨ ਦੇ ਚੋਰੀ ਹੋਣ ਸੰਬੰਧੀ ਚਰਚਾਵਾਂ ਦਿਨ ਭਰ ਖੁੰਢ ਸੱਥਾਂ ਦਾ ਪਸੰਦੀਦਾ ਵਿਸ਼ਾ ਬਣੀ ਰਹੀ। Stole