Gurdaspur News: ਸਾਬਕਾ ਕਾਂਗਰਸੀ ਸਰਪੰਚ ਦੇ ਘਰ ’ਤੇ ਹਮਲਾ, ਦਰਵਾਜ਼ੇ ਦੇ ਸ਼ੀਸ਼ੇ ਤੋੜੇ

Gurdaspur News
ਦੀਨਾਨਗਰ : ਪੁਲਿਸ ਨੂੰ ਦਿੱਤੀ ਸ਼ਿਕਾਇਤ ਦੀ ਕਾਪੀ ਦਿਖਾਉਂਦੇ ਹੋਏ ਕਾਂਗਰਸੀ ਉਮੀਦਵਾਰ ਦੇ ਪਤੀ ਤੇ ਸਾਬਕਾ ਸਰਪੰਚ ਪ੍ਰਸ਼ੋਤਮ ਲਾਲ ਅਤੇ ਪਿੰਡ ਦੇ ਮੋਹਤਬਰ।

ਸਰਪੰਚ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਹਮਲਾਵਰਾਂ ਖ਼ਿਲਾਫ਼ ਮੰਗੀ ਕਰਵਾਈ, ਵੋਟਿੰਗ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ | Gurdaspur News 

Gurdaspur News : (ਸੱਚ ਕਹੂੰ ਨਿਊਜ਼) ਗੁਰਦਾਸਪੁਰ। ਗੁਰੂ ਨਾਭਾ ਦਾਸ ਕਾਲੌਨੀ (ਝਬਕਰਾ) ਦੇ ਸਾਬਕਾ ਸਰਪੰਚ ਦੇ ਘਰ ਕੁਝ ਲੋਕਾਂ ਨੇ ਹਮਲਾ ਕਰਕੇ ਦਰਵਾਜਾ ਭੰਨਣ ਦੀ ਕੋਸ਼ਿਸ਼ ਕੀਤੀ ਅਤੇ ਦਰਵਾਜੇ ਉੱਪਰ ਲੱਗੇ ਤਨਦਰੇ ਦੇ ਸ਼ੀਸ਼ੇ ਤੋੜ ਦਿੱਤੇ। ਹਾਲਾਂਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਿੰਡ ਵਿੱਚ ਦਹਿਸ਼ਤ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਾਬਕਾ ਸਰਪੰਚ ਵੱਲੋਂ ਥਾਣਾ ਬਹਿਰਾਮਪੁਰ ਵਿੱਚ ਇਸਦੀ ਸ਼ਿਕਾਇਤ ਕਰਕੇ ਪਿੰਡ ਦੇ ਹੀ ਇੱਕ ਨੌਜਵਾਨ ’ਤੇ ਸਾਥੀਆਂ ਸਮੇਤ ਇਹ ਕਾਰਾ ਕਰਨ ਦੇ ਦੋਸ਼ ਲਾਏ ਗਏ ਹਨ। Gurdaspur News

ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਇਸ ਵਾਰ ਦੀਆਂ ਪੰਚਾਇਤੀ ਚੋਣਾਂ ਵਿੱਚ ਉਨ੍ਹਾਂ ਦੀ ਧਰਮ ਪਤਨੀ ਸੁਦੇਸ਼ ਕੁਮਾਰੀ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹੈ ਅਤੇ ਉਹ ਸ਼ਾਂਤਮਈ ਢੰਗ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ ਪਰ ਪਿੰਡ ਦੇ ਕੁਝ ਲੋਕ ਪਿੰਡ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਜਿਸਦੇ ਤਹਿਤ ਉਨਾਂ ਵੱਲੋਂ 11 ਅਕਤੂਬਰ ਦੀ ਰਾਤ 10:30 ਵਜੇ ਦੋ ਨੌਜਵਾਨਾਂ ਨੂੰ ਸਾਡੇ ਘਰ ਦੇ ਬਾਹਰ ਸ਼ਰਾਬੀ ਹਾਲਤ ’ਚ ਭੇਜ ਕੇ ਗਾਲੀਗਲੋਚ ਕਰਵਾਇਆ ਗਿਆ ਅਤੇ ਫਿਰ ਕੁਝ ਸਮੇਂ ਬਾਅਦ ਘਰ ਦਾ ਮੇਨ ਗੇਟ ਭੰਨਣ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਅਸਫ਼ਲ ਰਹਿਣ ’ਤੇ ਉਹ ਹਮਲਾਵਰ ਦੂਜੇ ਦਰਵਾਜੇ ਰਾਹੀਂ ਅੰਦਰ ਦਾਖ਼ਲ ਹੋਣ ਲੱਗੇ ਅਤੇ ਦਰਵਾਜੇ ’ਤੇ ਲੱਗੇ ਤਨਦਰੇ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਇਸ ਦਰਵਾਜੇ ਨੂੰ ਵੀ ਤੋੜਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ: Punjab News: ਭਾਜਪਾ ਦੇ ਸੂਬਾ ਮੀਤ ਪ੍ਰਧਾਨ ’ਤੇ ਹਮਲੇ ਦੀ ਕੋਸ਼ਿਸ, ਵਾਲ-ਵਾਲ ਬਚੇ

ਸਾਬਕਾ ਸਰਪੰਚ ਅਨੁਸਾਰ ਦਰਵਾਜਾ ਤੇ ਗੇਟ ਨਾ ਖੁੱਲਣ ਕਾਰਨ ਹਮਲਾਵਰ ਆਪਣੇ ਮਨਸੂਬਿਆਂ ਵਿੱਚ ਸਫ਼ਲ ਨਾ ਹੋ ਸਕੇ, ਨਹੀਂ ਤਾਂ ਉਨਾਂ ਦੇ ਪਰਿਵਾਰ ਦਾ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ। ਉਨਾਂ ਦੱਸਿਆ ਕਿ ਪਿੰਡ ਦਾ ਇੱਕ ਧਨਾਂਢ ਵਿਅਕਤੀ ਜੋ ਅੱਜ ਕੱਲ ਇੱਕ ਵੱਡੇ ਸ਼ਹਿਰ ’ਚ ਬਿਜ਼ਨਿਸ ਕਰ ਰਹਿ ਰਿਹਾ ਹੈ, ਉਸ ਨਾਲ ਸਾਡਾ ਪਲਾਟ ਨੂੰ ਲੈ ਕੇ ਪੁਰਾਣਾ ਝਗੜਾ ਹੈ ਜੋ ਕੋਰਟ ਵਿੱਚ ਚੱਲ ਰਿਹਾ ਹੈ ਅਤੇ ਇਸੇ ਵਿਅਕਤੀ ਦੇ ਇਸ਼ਾਰੇ ’ਤੇ ਸਾਡੇ ਖ਼ਿਲਾਫ਼ ਚੋਣ ਲੜਣ ਵਾਲੇ ਵਿਰੋਧੀ ਅਜਿਹੀਆਂ ਘਟੀਆਂ ਚਾਲਾਂ ਖੇਡ ਰਹੇ ਹਨ। ਉਨਾਂ ਪੁਲਿਸ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਵੋਟਾਂ ਵਾਲੇ ਦਿਨ ਪਿੰਡ ਅੰਦਰ ਸੁਰੱਖਿਆ ਦੀ ਖ਼ਾਸ ਵਿਵਸਥਾ ਕੀਤੀ ਜਾਵੇ, ਕਿਉਂਕਿ ਜਿਹੜੇ ਲੋਕ ਸ਼ਰੇਆਮ ਹਮਲਾ ਕਰਵਾ ਸਕਦੇ ਹਨ, ਉਹ ਸਰਪੰਚੀ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। Gurdaspur News

ਉੱਧਰ ਹਮਲੇ ’ਚ ਦੋਸ਼ੀ ਦੱਸੇ ਜਾ ਰਹੇ ਨੌਜਵਾਨ ਦੇ ਪਰਿਵਾਰ ਨੇ ਸਾਬਕਾ ਸਰਪੰਚ ਦੇ ਦੇਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਸਦੇ ਭਰਾ ਨੇ ਦਾਅਵਾ ਕੀਤਾ ਕਿ ਹਮਲਾ ਕਰਨ ਵਾਲੇ ਕੋਈ ਹੋਰ ਸਨ ਜਦਕਿ ਉਨ੍ਹਾਂ ਦਾ ਭਰਾ ਉਸ ਵੇਲੇ ਘਰ ਵਿੱਚ ਸੁੱਤਾ ਹੋਇਆ ਸੀ।

ਤਫ਼ਤੀਸ਼ ਉਪਰੰਤ ਕਰਾਂਗੇ ਸਖ਼ਤ ਕਾਰਵਾਈ : ਐਸਐਚਓ

ਥਾਣਾ ਬਹਿਰਾਮਪੁਰ ਦੇ ਐਸਐਚਓ ਓਂਕਾਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਉਹ ਜਲਦ ਹੀ ਬਣਦੀ ਉਚਿੱਤ ਕਾਰਵਾਈ ਨੂੰ ਅਮਲ ਵਿੱਚ ਲਿਆਉਣਗੇ।