ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵੱਲੋਂ ਇੱਕ ਹੋਰ ਹਵਾਲਾਤੀ ’ਤੇ ਹਮਲਾ

Central Jail Patiala

ਗੰਭੀਰ ਜਖ਼ਮੀ ਹਵਾਲਾਤੀ ਬਲਜਿੰਦਰ ਸਿੰਘ ਨੂੰ ਰਜਿੰਦਰਾ ਹਸਪਤਾਲ ’ਚ ਕਰਵਾਇਆ ਦਾਖਲ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੇਂਦਰੀ ਜੇਲ੍ਹ ਪਟਿਆਲਾ (Central Jail Patiala) ਆਏ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ। ਹੁਣ ਜੇਲ੍ਹ ਅੰਦਰ ਕੁਝ ਹਵਾਲਾਤੀਆਂ ਵੱਲੋਂ ਇੱਕ ਹੋਰ ਹਵਾਲਾਤੀ ’ਤੇ ਲੋਹੇ ਦੀਆਂ ਪੱਤੀਆਂ ਅਤੇ ਸਰੀਏ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ, ਜਿਸ ਨੂੰ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ ਹੈ। ਇੱਧਰ ਪੁਲਿਸ ਵੱਲੋਂ ਤਿੰਨ ਹਵਾਲਾਤੀਆਂ ਵਿਰੁੱਧ ਮਾਮਲਾ ਦਰਜ਼ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਹਵਾਲਾਤੀ ਬਲਜਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਹੈ ਕਿ ਪਿਛਲੇ ਦਿਨੀ ਦੁਪਹਿਰ ਚਾਰ ਵਜੇ ਉਹ ਬੈਰਕ ਨੰਬਰ ਦੋ ਗੇਟ ਕੋਲ ਜਾ ਰਿਹਾ ਸੀ। ਇੱਥੇ ਕੁਝ ਹੋਰ ਹਵਾਲਾਤੀ ਖੜੇ ਸਨ, ਜਿਨਾਂ ਵਿੱਚੋਂ ਹਵਾਲਾਤੀ ਨਵਪ੍ਰੀਤ ਸਿੰਘ ਨੇ ਉਸ ਨਾਲ ਗਾਲੀ-ਗਲੋਚ ਕੀਤਾ ਤੇ ਹੱਥ ਵਿੱਚ ਫੜ੍ਹੀ ਨੁਕੀਲੀ ਲੋਹੇ ਦੀ ਪੱਤੀ ਨਾਲ ਸਿਰ ’ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਤੋਂ ਇਲਾਵਾ ਹਵਾਲਾਤੀ ਰੋਹਿਤ ਨੇ ਉਸ ਤੇ ਸਰੀਏ ਨਾਲ ਮੂੰਹ ’ਤੇ ਵਾਰ ਕੀਤਾ ਅਤੇ ਹਵਾਲਾਤੀ ਬੁੱਧ ਸਿੰਘ ਨੇ ਲੋਹੇ ਦੀ ਤਿੱਖੀ ਪੱਤੀ ਛਾਤੀ ’ਤੇ ਮਾਰੀ। ਇਨ੍ਹਾਂ ਹਵਾਲਾਤੀਆਂ ਵੱਲੋਂ ਉਸਨੂੰ ਮਾਰ ਦੇਣ ਦੀ ਨੀਅਤ ਨਾਲ ਹੀ ਇਹ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿੱਚ ਗੰਭੀਰ ਜਖਮੀ ਹੋਏ ਹਵਾਲਾਤੀ ਬਲਜਿੰਦਰ ਸਿੰਘ ਨੂੰ ਜੇਲ੍ਹ ਸਟਾਫ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਉਕਤ ਹਵਾਲਾਤੀ ਰਜਿੰਦਰਾ ਹਸਪਤਾਲ ਅੰਦਰ ਜੇਰੇ ਇਲਾਜ਼ ਹੈ। ਥਾਣਾ ਤ੍ਰਿਪੜੀ ਪੁਲਿਸ ਵੱਲੋਂ ਨਵਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ, ਰੋਹਿਤ ਪੁੱਤਰ ਮੇਵਾ ਲਾਲ, ਹਵਾਲਾਤੀ ਬੁੱਧ ਸਿੰਘ ਪੁੱਤਰ ਬਖਸ਼ੀਸ ਸਿੰਘ, ਹਵਾਲਾਤੀ ਤੇਜਪਾਲ ਸਿੰਘਪੁੱਤਰ ਪਾਲਾ ਰਾਮ ਵਿਰੁੱਧ ਧਾਰਾ307,323, 324,341,506,34 ਆਈਪੀਸੀ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ