ਪੁਲਿਸ ਮੁਲਾਜ਼ਮ ਡੇਰਾ ਸ਼ਰਧਾਲੂ ਹਾਕਮ ਸਿੰਘ ਨੇ ਖਾਤੇ ’ਚ ਆਏ ਪੈਸੇ ਅਸਲ ਮਾਲਕ ਨੂੰ ਵਾਪਸ ਕੀਤੇ

ਇਮਾਨਦਾਰੀ ਜਿੰਦਾ ਹੈ

(ਰਾਮ ਸਰੂਪ ਪੰਜੋਲਾ) ਸਨੌਰ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪਿੰਡ ਸੁਨਿਆਰਹੇੜੀ ਦੇ ਰਹਿਣ ਵਾਲੇ ਡੇਰ ਸ਼ਰਧਾਲੂ ਪੁਲਿਸ ਮੁਲਾਜ਼ਮ ਹਾਕਮ ਸਿੰਘ ਨੇ ਉਹਨਾਂ ਦੇ ਖਾਤੇ ’ਚ ਆਏ ਪੈਸੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸ਼ਾਲ ਪੇਸ਼ ਕੀਤੀ ਹੈ।

ਜਾਣਕਾਰੀ ਅਨੁਸਾਰ ਅਰੋੜਾ ਟ੍ਰੇਡਰਸ ਕੰਪਨੀ ਦੇ ਮਾਲਕ ਕਮਲ ਦੀ ਐਪ ’ਚੋਂ ਪੈਸੇ ਕਟ ਕੇ ਪ੍ਰੇਮੀ ਹਾਕਮ ਸਿੰਘ ਸੁਨਿਆਰਹੇੜੀ ਦਾ ਬਿਜਲੀ ਦਾ ਬਿੱਲ ਭਰ ਗਿਆ ਸੀ। ਜਦੋਂ ਇਸ ਦਾ ਮੈਸੇਜ ਹਾਕਮ ਸਿੰਘ ਦੇ ਮੋਬਾਇਲ ’ਤੇ ਆਇਆ ਤਾਂ ਉਹਨਾਂ ਦੇਖਿਆਂ ਕਿ ਇਹ ਪੈਸੇ ਕਿੱਥੋਂ ਆਏ ਹਨ ਤਾਂ ਉਹਨਾਂ ਦੋ ਦਿਨ ਬਾਅਦ ਅਰੋੜਾ ਟ੍ਰੇਡਰਸ ਦੇ ਮਾਲਕ ਕਮਲ ਜਿਹਨਾਂ ਦੀ ਐਪ ’ਚੋਂ ਪੈਸੇ ਕਟੇ ਸਨ, ਨੂੰ ਲੱਭ ਕੇ ਉਹਨਾਂ ਨੂੰ 2370 ਰੁਪਏ ਵਾਪਸ ਕਰ ਦਿੱਤੇ, ਜਦੋਂਕਿ ਇਸ ਤੋਂ ਪਹਿਲਾਂ ਕਮਲ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਇਮਾਨਦਾਰੀ ’ਤੇ ਕਮਲ ਨੇ ਪ੍ਰੇਮੀ ਹਾਕਮ ਸਿੰਘ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਹਨਾਂ ਨਾਲ ਪੁਲਿਸ ਮੁਲਾਜਮ ਸਾਥੀ ਸਿੰਗਾਰਾ ਸਿੰਘ ਵੀ ਮੌਜ਼ੂਦ ਸਨ।

ਡੇਰਾ ਸ਼ਰਧਾਲੂ ਹਾਕਮ ਸਿੰਘ ਪੁਲਿਸ ਮੁਲਾਜ਼ਮ,ਅਰੜਾ ਟ੍ਰੇਡਰਸ ਦੇ ਮਾਲਕ ਕਮਲ ਨੂੰ ਪੈਸੇ ਵਾਪਸ ਕਰਦੇ ਹੋਏ ਨਾਲ ਸਿੰਗਾਰਾ ਸਿੰਘ। ਤਸਵੀਰ : ਰਾਮ ਸਰੂਪ ਪੰਜੋਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ