ਅੰਮ੍ਰਿਤਪਾਲ ਦੇ 2 ਸਹਾਇਕ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ

Amritpal Singh

ਅੰਮਿ੍ਰਤਸਰ। ਵਾਰਿਸ ਪੰਜਾਬ ਦਾ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ (Amritpal) ਪਿਛਲੇ 29 ਦਿਨਾਂ ਤੋਂ ਫਰਾਰ ਹੈ। ਪੰਜਾਬ ਪੁਲਿਸ ਨੇ ਉਸ ਨੂੰ ਭਗੌੜਾ ਐਲਾਨ ਦਿੱਤਾ ਹੈ। ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਨੇ ਕਥਿਤ ਤੌਰ ’ਤੇ ਅੰਮਿ੍ਰਤਪਾਲ ਦੇ ਭੱਜਣ ਸਮੇਂ ਮੱਦਦ ਕੀਤੀ ਸੀ। ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਹਨ। ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਨੈਸਨਲ ਇਨਵੈਸਟੀਗੇਸਨ ਏਜੰਸੀ (ਐਨਆਈਏ) ਨੇ ਕਪੂਰਥਲਾ ਤੋਂ ਇੱਕ ਵਕੀਲ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਵਕੀਲ ਨੇ ਸੋਸਲ ਮੀਡੀਆ ’ਤੇ ਅੰਮਿ੍ਰਤਪਾਲ ਨਾਲ ਸਬੰਧਤ ਪੋਸਟ ਪਾਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਵਕੀਲ ਦੀ ਪਛਾਣ ਰਾਜਦੀਪ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ।

ਵਿਸਾਖੀ ਮੌਕੇ ਤਲਵੰਡੀ ਸਾਬੋ ਵਿੱਚ ਅੰਮਿ੍ਰਤਪਾਲ ਵੱਲੋਂ ਆਤਮ ਸਮਰਪਣ ਕਰਨ ਦੀ ਗੱਲ ਚੱਲ ਰਹੀ ਸੀ ਪਰ ਉਹ ਨਹੀਂ ਆਇਆ। ਪੁਲਿਸ ਨੇ ਅੰਮਿ੍ਰਤਪਾਲ ਦੀ ਭਾਲ ਤੇਜ ਕਰਦੇ ਹੋਏ ਪੰਜਾਬ ਦੇ ਅੰਮਿ੍ਰਤਸਰ, ਗੁਰਦਾਸਪੁਰ ਸਮੇਤ ਕਈ ਜਨਤਕ ਥਾਵਾਂ ’ਤੇ ਉਸ ਦੇ ਪੋਸਟਰ ਲਗਾਏ ਹਨ।

ਹੁਸ਼ਿਆਰਪੁਰ ਦੇ ਨੌਜਵਾਨ ਨੇ ਅੰਮ੍ਰਿਤਪਾਲ ਨੂੰ 90 ਹਜਾਰ ਦਿੱਤੇ

ਪੁਲੀਸ ਸੂਤਰਾਂ ਅਨੁਸਾਰ ਅੰਮਿ੍ਰਤਪਾਲ ਸਿੰਘ ਦੀ ਹੁਸ਼ਿਆਰਪੁਰ ਵਿੱਚ ਉਸ ਦੇ ਦੋ ਸਾਥੀਆਂ ਵੱਲੋਂ ਆਰਥਿਕ ਮੱਦਦ ਕੀਤੀ ਜਾਂਦੀ ਸੀ। ਅੰਮਿ੍ਰਤਪਾਲ ਸਿੰਘ ਨੂੰ ਦੋ ਵਿਅਕਤੀਆਂ ਨੇ 90 ਹਜ਼ਾਰ ਰੁਪਏ ਦਿੱਤੇ ਸਨ, ਤਾਂ ਜੋ ਉਹ ਆਪਣੇ ਲਈ ਸੁਰੱਖਿਅਤ ਥਾਂ ਲੱਭ ਸਕੇ। ਇਹ ਵੀ ਪਤਾ ਲੱਗਾ ਹੈ ਕਿ ਇਹ ਰਕਮ ਵਿਦੇਸ਼ ਤੋਂ ਉਸ ਕੋਲ ਪਹੁੰਚੀ ਸੀ। ਪੁਲਿਸ ਨੇ ਜਾਂਚ ਅਤੇ ਸੂਚਨਾ ਮਿਲਣ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਹੁਸ਼ਿਆਰਪੁਰ ਤੋਂ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ। ਜਾਂਚ ਅਜੇ ਜਾਰੀ ਹੈ, ਜਿਸ ਕਾਰਨ ਕੋਈ ਵੀ ਅਧਿਕਾਰੀ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਤਿਆਰ ਨਹੀਂ ਹੈ।

Amritpal ਆਤਮ ਸਮਰਪਣ ਨਹੀਂ ਕਰਨਾ ਚਾਹੁੰਦਾ

ਅੰਮ੍ਰਿਤਪਾਲ ਸਿੰਘ ਹੁਣ ਆਤਮ ਸਮਰਪਣ ਨਹੀਂ ਕਰਨਾ ਚਾਹੁੰਦਾ। ਪੁਲਿਸ ਸੂਤਰਾਂ ਅਨੁਸਾਰ ਅੰਮਿ੍ਰਤਪਾਲ ਸਿੰਘ ਅਜੇ ਵੀ ਵਿਦੇਸ਼ ਵਿੱਚ ਬੈਠੇ ਆਪਣੇ ਸਾਥੀਆਂ ਦੇ ਸੰਪਰਕ ਵਿੱਚ ਹੈ। ਲੋੜ ਪੈਣ ’ਤੇ ਉਸ ਨੂੰ ਨਕਦੀ ਵੀ ਮਿਲ ਰਹੀ ਹੈ। ਉਸ ਦੀ ਕੋਸ਼ਿਸ਼ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ, ਰਾਜਸਥਾਨ ਜਾਂ ਜੰਮੂ-ਕਸਮੀਰ ਸਰਹੱਦ ਜਾਂ ਨੇਪਾਲ ਰਾਹੀਂ ਭੱਜਣ ਦੀ ਹੈ।

ਰਾਜਸਥਾਨ ਵਿੱਚ ਵੀ ਹਲਚਲ

ਯੂਪੀ ਅਤੇ ਉਤਰਾਖੰਡ ਤੋਂ ਬਾਅਦ ਹੁਣ ਰਾਜਸਥਾਨ ਵਿੱਚ ਵੀ ਪਿਛਲੇ ਤਿੰਨ ਦਿਨਾਂ ਤੋਂ ਸਰਚ ਆਪ੍ਰੇਸ਼ਨ ਚੱਲ ਰਿਹਾ ਹੈ। ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਇਲਾਵਾ ਸਰਹੱਦੀ ਇਲਾਕੇ ’ਚ ਅੰਮਿ੍ਰਤਪਾਲ ਸਿੰਘ ਨੂੰ ਲੈ ਕੇ ਸਥਾਨਕ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਜਾਣਕਾਰੀ ਹੈ ਕਿ ਰਾਜਸਥਾਨ ਦੀ ਇੱਕ ਔਰਤ ਨੂੰ ਵੀ ਅੰਮਿ੍ਰਤਸਰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਪੁਲਿਸ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀ ਕਿ ਇਸ ਔਰਤ ਨੂੰ ਕਿਉਂ ਹਿਰਾਸਤ ਵਿੱਚ ਲਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ