ਤ੍ਰਿਪੁਰਾ, ਨਾਗਾਲੈਂਡ ਅਤੇ ਮੇਘਾਲਿਆ ‘ਚ ਵਿਧਾਨ ਸਭਾ ਚੋਣਾਂ 18 ਤੇ 27 ਫਰਵਰੀ ਨੂੰ

Tripura, Nagaland, Meghalaya, Assembly, Elections, February 

ਨਵੀਂ ਦਿੱਲੀ (ਏਜੰਸੀ)। ਸਿਆਸੀ ਅਤੇ ਭੂਗੋਲਿਕ ਦੋਵੇਂ ਹੀ ਨਜ਼ਰੀਏਨਾਲ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਪੂਰਵ-ਉੱਤਰ ਦੇ ਤਿੰਨ ਰਾਜਾਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਤ੍ਰਿਪੁਰਾ ਵਿੱਚ 18 ਅਤੇ ਮੇਘਾਲਿਆ ਤੇ ਨਾਗਾਲੈਂਡ ਵਿੱਚ 27 ਫਰਵਰੀ ਨੂੰ ਵੋਟਾਂ ਪੈਣਗੀਆਂ।

ਮੁੱਖ ਚੋਣ ਕਮਿਸ਼ਨਰ ਅਚਲ ਕੁਮਾਰ ਜੋਤੀ ਨੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਕਿ ਤ੍ਰਿਪੁਰਾ ਵਿੱਚ 18 ਫਰਵਰੀ ਨੂੰ ਅਤੇ ਮੇਘਾਲਿਆ ਤੇ ਨਾਗਾਲੈਂਡ ਵਿੱਚ ਇੱਕ ਹੀ ਦਿਨ 27 ਫਰਵਰੀ ਨੂੰ ਵੋਟ ਪਾਏ ਜਾਣਗੇ। ਤਿੰਨੇ ਰਾਜਾਂ ਵਿੱਚ ਵੋਟਾਂ ਦੀ ਗਿਣਤੀ ਇਕੱਠੀ 3 ਮਾਰਚ ਨੂੰ ਹੋਵੇਗੀ। ਸ੍ਰੀ ਜੋਤੀ ਨੇ ਕਿਹਾ ਕਿ ਤਿੰਨੇ ਹੀ ਰਾਜਾਂ ਦੀਆਂ 60-60 ਮੈਂਬਰੀ ਵਿਧਾਨ ਸਭਾ ਦਾ ਕਾਰਜਕਾਲ ਮਾਰਚ ਵਿੱਚ ਖਤਮ ਹੋ ਰਿਹਾ ਹੈ। ਮੇਘਾਲਿਆ ਵਿਧਾਨ ਸਭਾ ਦਾ ਕਾਰਜਕਾਲ 6 ਮਾਰਚ ਨੂੰ, ਤ੍ਰਿਪੁਰਾ ਦਾ 13 ਮਾਰਚ ਅਤੇ ਨਾਗਾਲੈਂਡ ਦਾ 14 ਮਾਰਚ ਨੂੰ ਖਤਮ ਹੋ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਇਨ੍ਹਾਂ ਤਿੰਨੇ ਹੀ ਰਾਜਾਂ ਵਿੱਚ ਪੋਲਿੰਗ ਪ੍ਰਕਿਰਿਆ ਪੰਜ ਮਾਰਚ ਤੋਂ ਪਹਿਲਾਂ ਖਤਮ ਹੋ ਜਾਣੀ ਚਾਹੀਦੀ ਹੈ।

ਤ੍ਰਿਪੁਰਾ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ 31 ਜਨਵਰੀ ਹੈ। ਨਾਮਜ਼ਦਗੀ ਕਾਗਜ਼ਾਂ ਦੀ ਜਾਂਚ ਦਾ ਕੰਮ ਪਹਿਲੀ ਫਰਵਰੀ ਨੂੰ ਹੋਵੇਗਾ। ਨਾਂਅ ਵਾਪਸ ਲੈਣ ਦੀ ਆਖਰੀ ਤਾਰੀਖ 3 ਫਰਵਰੀ ਹੈ। ਮੇਘਾਲਿਆ ਅਤੇ ਨਾਗਾਲੈਂਡ ਵਿੱਚ 7 ਫਰਰਵੀ ਤੱਕ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਜਾ ਸਕਣਗੇ। ਇਨ੍ਹਾਂ ਦੀ ਜਾਂਚ ਦਾ ਕੰਮ ਅਗਲੇ ਦਿਨ 8 ਫਰਵਰੀ ਨੂੰ ਹੋਵੋਗਾ, ਜਦੋਂਕਿ ਨਾਂਅ ਵਾਪਸ ਲੈਣ ਦੀ ਆਖਰੀ ਤਾਰੀਖ 12 ਫਰਵਰੀ ਨਿਰਧਾਰਿਤ ਕੀਤੀ ਗਈ ਹੈ। ਤ੍ਰਿਪੁਰਾ ਵਿੱਚ ਵੋਟਰਾਂ ਦੀ ਕੁੱਲ ਗਿਣਮੀ 25 ਲੱਖ 69 ਹਜ਼ਾਰ, ਮੇਘਾਲਿਆ ਵਿੱਚ 18 ਲੱਖ 30 ਹਜ਼ਾਰ ਅਤੇ ਨਾਗਾਲੈਂਡ ਵਿੱਚ 11 ਲੱਖ 89 ਹਜ਼ਾਰ ਹੈ।

ਇਹ ਵੀ ਪੜ੍ਹੋ : ਡਿਜ਼ੀਟਲ ਦੌਰ ’ਚ ਸਕੱਤਰ ਅਹੁਦੇ ਦੀ ਵਧਦੀ ਡਿਮਾਂਡ

ਵੋਟਾਂ ਦੇ ਐਲਾਨ ਦੇ ਨਾਲ ਹੀ ਤਿੰਨੇ ਰਾਜਾਂ ਵਿੱਚ ਚੋਣ ਜਾਬਤਾ ਤੁਰੰਤ ਲਾਗੂ ਹੋ ਗਿਆ ਹੈ। ਇਹ ਕੇਂਦਰ ਸਰਕਾਰ ‘ਤੇ ਵੀ ਲਾਗੂ ਹੋ ਗਿਆ ਹੈ। ਕੇਂਦਰ ਹੁਣ ਇਨ੍ਹਾਂ ਰਾਜਾਂ ਨਾਲ ਸਬੰਧਿਤ ਕੋਈ ਵੀ ਨੀਤੀਗਤ ਐਲਾਨ ਨਹੀਂ ਕਰ ਸਕਦਾ। ਨਿਰਪੱਖ ਅਤੇ ਅਜ਼ਾਦ ਪੋਲਿੰਗ ਨਿਸ਼ਚਿਤ ਕਰਨ ਲਈ ਤਿੰਨੇਰਾਜਾਂ ਵਿੱਚ ਬਿਜਲਈ ਵੋਟਿੰਗ ਮਸ਼ੀਨਾਂ ਨਾਲ ਪਹਿਲੀ ਵਾਰ ਵੀਵੀਪੈਟ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਅਨੁਸਾਰ ਤ੍ਰਿਪੁਰਾ ਦੀਆਂ 60 ਮੈਂਬਰੀ ਵਿਧਾਨ ਸਭਾ ਸੀਟਾਂ ਵਿੱਚੋਂ 20 ਅਨੁਸੂਚਿਤ ਕਬੀਲਿਆਂ ਅਤੇ 10 ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ। ਮੇਘਾਲਿਆ ਵਿੱਚ 55 ਸੀਟਾਂ ਅਤੇ ਨਾਗਾਲੈਂਡ ਵਿੱਚ 69 ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ ਹਨ।