ਡਿਜ਼ੀਟਲ ਦੌਰ ’ਚ ਸਕੱਤਰ ਅਹੁਦੇ ਦੀ ਵਧਦੀ ਡਿਮਾਂਡ

Post of Secretary

ਕੰਪਨੀ ਸਕੱਤਰ (ਸੀਐਸ) (Post of Secretary) ਕਿਸੇ ਕੰਪਨੀ ਦਾ ਇੱਕ ਮਹੱਤਵਪੂਰਨ ਕਰਮਚਾਰੀ ਹੁੰਦਾ ਹੈ। ਕੰਪਨੀ ਐਕਟ 2013 ਦੀਆਂ ਤਜਵੀਜ਼ਾਂ ਦੇ ਲਾਗੂ ਹੋਣ ਤੋਂ ਬਾਅਦ ਸੀਐਸ ਲਈ ਬਹੁਤ ਮੌਕੇ ਵਧ ਗਏ ਹਨ ਇਸ ਐਕਟ ਅਨੁਸਾਰ, ਭਾਰਤ ਵਿੱਚ ਪੰਜ ਕਰੋੜ ਜਾਂ ਉਸ ਤੋਂ ਜ਼ਿਆਦਾ ਸ਼ੇਅਰ ਪੂੰਜੀ ਵਾਲੀਆਂ ਸਾਰੀਆਂ ਕੰਪਨੀਆਂ ਵਿੱਚ ਇੱਕ ਫੁੱਲਟਾਈਮ ਕੰਪਨੀ ਸੈਕਰੇਟਰੀ ਦੀ ਨਿਯੁਕਤੀ ਨੂੰ ਲਾਜ਼ਮੀ ਕਰ ਦਿੱਤਾ ਗਿਆ ਸੀ। ਉੱਥੇ ਹੀ ਸਾਰੀਆਂ ਲਿਸਟਡ ਅਤੇ ਪਬਲਿਕ ਕੰਪਨੀਆਂ, ਜਿਨ੍ਹਾਂ ਦੀ ਪੂੰਜੀ 10 ਕਰੋੜ ਰੁਪਏ ਜਾਂ ਉਸ ਤੋਂ ਜ਼ਿਆਦਾ ਹੈ, ਉਸ ਵਿਚ ਸਿਰਫ਼ ਇੱਕ ‘ਕੀ ਮੈਨੇਜ਼ਰੀਅਲ ਪਰਸਨ’ ਦੀ ਨਿਯੁਕਤੀ ਜ਼ਰੂਰੀ ਹੈ ਅਤੇ ਕੰਪਨੀ ਸਕੱਤਰ ਇਸ ਦੇ ਯੋਗ ਮੰਨਿਆ ਗਿਆ ਹੈ। ਦੇਸ਼ ਵਿੱਚ ਮੇਕ ਇਨ ਇੰਡੀਆ ਅਭਿਆਨ ਦੇ ਆਉਣ ਅਤੇ ਸਟਾਰਟਅੱਪ ਦੇ ਦੌਰ ਨੇ ਇਸ ਅਹੁਦੇ ਲਈ ਨਵੇਂ ਮੌਕੇ ਵਧਾਏ ਹਨ।

ਕੀ ਹੁੰਦੈ ਕੰਮ: | Post of Secretary

ਕਿਸੇ ਕੰਪਨੀ ਦੀਆਂ ਪ੍ਰਬੰਧਕੀ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਸੰਭਾਲਣ ਦਾ ਕੰਮ ਮੁੱਖ ਰੂਪ ਨਾਲ ਕੰਪਨੀ ਦੇ ਸਕੱਤਰ ਦਾ ਹੀ ਹੁੰਦਾ ਹੈ। ਕੰਪਨੀ ਦੇ ਸਾਰੇ ਕਾਨੂੰਨੀ ਕੰਮ ਕੰਪਨੀ ਸਕੱਤਰ ਹੀ ਕਰਦਾ ਹੈ। ਕੰਪਨੀ ਦੇ ਸਾਰੇ ਕਾਨੂੰਨੀ ਦਸਤਾਵੇਜ਼ਾਂ ’ਤੇ ਸੀਐਸ ਹੀ ਹਸਤਾਖਰ ਕਰਦਾ ਹੈ। ਨਿੱਜੀ ਕੰਪਨੀਆਂ ਵਿੱਚ ਇਹ ਇੱਕ ਬਹੁਤ ਹੀ ਸਨਮਾਨਜਨਕ ਅਹੁਦਾ ਹੁੰਦਾ ਹੈ। ਕੰਪਨੀ ਦੇ ਬੋਰਡ ਆਫ ਡਾਇਰੈਕਟਰ ਤੇ ਕੰਪਨੀ ਵਿਚਾਲੇ ਤਾਲਮੇਲ ਬਿਠਾਉਣਾ, ਕੰਪਨੀ ਤੇ ਉਸ ਦੇ ਸ਼ੇਅਰਧਾਰਕਾਂ ਵਿੱਚ ਤਾਲਮੇਲ ਸਥਾਪਿਤ ਕਰਨਾ ਕੰਪਨੀ ਸਕੱਤਰ ਦਾ ਮੁੱਖ ਕੰਮ ਹੈ ਕੰਪਨੀ ਸਕੱਤਰ ਸਾਲਾਨਾ ਰਿਟਰਨ ਲਈ ਜ਼ਿੰਮੇਵਾਰ ਹੁੰਦਾ ਹੈ ਸੀਐਸ ਦਾ ਕੰਮ ਕਾਰੋਬਾਰ ਅਤੇ ਕੰਪਨੀ ਦੇ ਕਾਨੂੰਨਾਂ ’ਤੇ ਸਲਾਹ ਦੇਣਾ ਹੈ। ਉਸ ਨੂੰ ਫਾਇਨੈਂਸ, ਕਾਮਰਸ ਅਤੇ ਕਾਨੂੰਨ ਦੀ ਸਮਝ ਹੋਣਾ ਬਹੁਤ ਜ਼ਰੂਰੀ ਹੈ।

ਕੀ ਹਨ ਯੋਗਤਾ ਦੀਆਂ ਸ਼ਰਤਾਂ: | Post of Secretary

ਇਹ ਸਰਕਾਰ ਵੱਲੋਂ ਬਹੁਤ ਘੱਟ ਖਰਚ ਦਾ ਡਿਸਟੈਂਸ ਮੋਡ ਦਾ ਇੱਕ ਪ੍ਰੋਫੈਸ਼ਨਲ ਸਰਟੀਫਿਕੇਸ਼ਨ ਪ੍ਰੋਗਰਾਮ ਹੈ, ਜਿਸ ਵਿੱਚ ਵਧੀਆ ਤਨਖਾਹ ਹੈ। ਇਹ 12ਵੀਂ ਤੋਂ ਬਾਅਦ ਕਰ ਸਕਦੇ ਹੋ, ਜਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਦਾਖਲ ਲੈ ਸਕਦੇ ਹੋ। ਕਾਮਰਸ ਬੈਕਗ੍ਰਾਊਂਡ ਨਾਲ ਸੀਐਸ ਦਾ ਕੋਰਸ ਬਹੁਤ ਲਾਭਦਾਇਕ ਹੈ। ਇਸ ਤੋਂ ਬਾਅਦ ਨੌਕਰੀ ਕਰਦੇ ਹੋਏ ਐਮਬੀਏ ਦੀ ਡਿਗਰੀ ਲੈ ਕੇ ਆਪਣੇ ਲਈ ਤਨਖਾਹ ਦੇ ਵਧੀਆ ਮਾਨਕ ਬਣਾ ਸਕਦੇ ਹੋ ਇਸ ਪ੍ਰੋਗਰਾਮ ਲਈ ਇੰਸਟੀਚਿਊਟ ਆਫ ਕੰਪਨੀ ਸਕੱਤਰ ਆਫ ਇੰਡੀਆ (ਆਈਸੀਐਸਆਈ) ਦਾ ਮੈਂਬਰ ਹੋਣਾ ਜ਼ਰੂਰੀ ਹੈ, ਜਿਸ ਵਿੱਚ ਦਾਖਲਾ ਪੂਰਾ ਸਾਲ ਲਿਆ ਜਾ ਸਕਦਾ ਹੈ। ਪ੍ਰੀਖਿਆ ਸਾਲ ਵਿੱਚ ਦੋ ਵਾਰ ਜੂਨ ਅਤੇ ਦਸੰਬਰ ਵਿੱਚ ਹੁੰਦੀ ਹੈ। ਇਸ ਲਈ ਤੁਹਾਨੂੰ ਕੱਟ ਆਫ ਡੇਟਸ ਤੋਂ ਪਹਿਲਾਂ ਐਡਮਿਸ਼ਨ ਲੈਣਾ ਹੁੰਦਾ ਹੈ ਇਸ ਕੋਰਸ ਲਈ ਕੋਈ ਉਮਰ ਹੱਦ ਨਹੀਂ ਹੈ।

ਕੰਮ ’ਚ ਕੁਝ ਚੁਣੌਤੀਆਂ ਵੀ:

ਇਹ ਇੱਕ ਬਹੁਤ ਹੀ ਜ਼ਿੰਮੇਵਾਰੀ ਵਾਲਾ ਅਹੁਦਾ ਹੈ ਕੰਪਨੀ ਸਕੱਤਰਾਂ ’ਤੇ ਨਤੀਜਾ ਦੇਣ ਦਾ ਲਗਾਤਾਰ ਦਬਾਅ ਰਹਿੰਦਾ ਹੈ। ਉਂਜ ਤਾਂ ਮੈਨੇਜਮੈਂਟ ਅਤੇ ਲੀਗਲ ਸਰਵਿਸੇਜ ਬਾਰੇ ਸੀਐਸ ਕੋਰਸ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਹੈ, ਪਰ ਕੰਪਨੀਆਂ ਅਜਿਹੇ ਵਿਦਿਆਰਥੀਆਂ ਨੂੰ ਪਹਿਲ ਦਿੰਦੀਆਂ ਹਨ ਜਿਨ੍ਹਾਂ ਨੇ ਵੱਖ ਤੋਂ ਲਾਅ ਜਾਂ ਐਮਬੀਏ ਦੀ ਡਿਗਰੀ ਲਈ ਹੈ। ਅਜਿਹੇ ’ਚ ਜੇਕਰ ਤੁਸੀਂ ਵਧੀਆ ਪੈਕੇਜ ਦੀ ਆਸ ਰੱਖਦੇ ਹੋ, ਤਾਂ ਤੁਹਾਨੂੰ ਲਾਅ ਜਾਂ ਐਮਬੀਏ ਦੀ ਡਿਗਰੀ ਲੈਣੀ ਚਾਹੀਦੀ ਹੈ।

ਕਿੱਥੇ ਮਿਲਣਗੇ ਮੌਕੇ:

ਬੈਂਕਿੰਗ, ਫਾਇਨੈਂਸ, ਸਟਾਕ, ਕੰਸਲਟੈਂਸੀ ਫਰਮਾਂ ਅਤੇ ਕੈਪੀਟਲ ਮਾਰਕੀਟ ਵਿੱਚ ਕੰਪਨੀ ਸਕੱਤਰ ਦੀ ਮੰਗ ਜ਼ਿਆਦਾ ਹੈ। ਈਸੀਐਸਆਈ ਤੋਂ ‘ਸਰਟੀਫਿਕੇਟ ਆਫ ਪ੍ਰੈਕਟਿਸ’ ਪ੍ਰਾਪਤ ਕਰਨ ਤੋਂ ਬਾਅਦ ਇੰਸਟੀਚਿਊਟ ਦੇ ਮੈਂਬਰ ਆਜ਼ਾਦ ਪ੍ਰੈਕਟਿਸ ਵੀ ਕਰ ਸਕਦੇ ਹਨ। ਨਾਲ ਹੀ, ਕਾਰਪੋਰੇਟਸ ਨੂੰ ਸੇਵਾਵਾਂ ਵੀ ਦੇ ਸਕਦੇ ਹਨ। ਸਰਕਾਰੀ ਵਿੱਤੀ ਸੰਸਥਾਵਾਂ, ਸਟਾਕ ਐਕਸਚੇਂਜ, ਜਨਤਕ ਉੱਦਮ ਬਿਊਰੋ, ਰਾਸ਼ਟਰੀ ਬੈਂਕਾਂ ਵਿੱਚ ਕਾਨੂੰਨ ਸੇਵਾਵਾਂ, ਕੰਪਨੀ ਮਾਮਲਿਆਂ ਦੇ ਵਿਭਾਗ-ਭਾਰਤ ਵਿੱਚ ਸੀਐਸ ਦੇ ਕੁਝ ਮਹੱਤਵਪੂਰਨ ਖੇਤਰ ਹਨ। ਕੰਪਨੀ ਕਾਨੂੰਨ ਬੋਰਡਾਂ, ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਵੀ ਕੰਪਨੀ ਸਕੱਤਰ ਦੀ ਲੋੜ ਹੁੰਦੀ ਹੈ। ਸਿੱਖਿਆ ਸੰਸਥਾਵਾਂ ਵਿੱਚ ਵਿਜ਼ਿਟਿੰਗ ਫੈਕਲਟੀ ਬਣ ਸਕਦੇ ਹੋ ਅਤੇ ਫਾਇਨੈਂਸ਼ੀਅਲ ਮਾਰਕੀਟ ਸਰਵਿਸੇਜ਼ ਮੈਨੇਜ਼ਮੈਂਟ ਸਰਵਿਸ ਵਰਗੇ ਕਈ ਖੇਤਰਾਂ ਵਿੱਚ ਮੌਕੇ ਪਾ ਸਕਦੇ ਹੌ। ਖੁਦ ਦੀ ਕੰਪਨੀ ਵੀ ਬਣਾ ਸਕਦੇ ਹੋ।

ਤਨਖ਼ਾਹ:

ਕਿਸੇ ਕੰਪਨੀ ਵਿੱਚ ਸੀਐਸ ਦੀ ਤਨਖਾਹ ਸ਼ੁਰੂਆਤ ਵਿੱਚ 1 ਲੱਖ ਰੁਪਏ ਪ੍ਰਤੀ ਮਹੀਨਾ ਤੋਂ ਜ਼ਿਆਦਾ ਹੈ। ਯੋਗਤਾ ਅਤੇ ਅਨੁਭਵ ਦੇ ਆਧਾਰ ’ਤੇ 5 ਤੋਂ 12 ਲੱਖ ਪ੍ਰਤੀ ਮਹੀਨਾ ਤੱਕ ਮਿਲ ਜਾਂਦੇ ਹਨ।

ਇਹ ਵੀ ਪੜ੍ਹੋ : ਕੂੜਾ ਚੁੱਕਣ ਵਾਲੇ ਤੋਂ 4000 ਰੁਪਏ ਰਿਸ਼ਵਤ ਲੈਂਦਾ ਸੈਨੇਟਰੀ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ