ਇਮਾਨਦਾਰੀ ਦੀ ਜਿਉਂਦੀ ਜਾਗਦੀ ਉਦਾਹਰਨ ਪੇਸ਼ ਕਰਕੇ ਬਣੇ ਸ਼ਲਾਘਾ ਦਾ ਵਿਸ਼ਾ

Welfare Work

ਪਟਿਆਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਪਟਿਆਲਾ ਜ਼ਿਲ੍ਹੇ ਦੇ ਬਲਾਕ ਧਬਲਾਨ ਤੇ ਹੋਰ ਬਲਾਕਾਂ ਦੇ ਸੇਵਾਦਾਰ, ਜੋ ਕਿ ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਦੇ 9 ਨੰਬਰ ਗੇਟ ’ਤੇ ਸੇਵਾ ਕਰ ਰਹੇ ਸਨ, ਨੂੰ ਇੱਕ ਸੋਲਰ ਕੰਟਰੋਲਰ ਚਾਰਜ਼ਰ ਮਿਲਿਆ, ਇਨ੍ਹਾਂ ਸੇਵਾਦਾਰਾਂ ਨੇ ਇਹ ਸੋਲਰ ਕੰਟਰੋਲਰ ਚਾਰਜਰ ਉਸਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ। (Welfare Work)

ਸੋਲਰ ਕੰਟਰੋਲਰ ਚਾਰਜਰ ਡਿੱਗਿਆ ਮਿਲਿਆ | Welfare Work

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਰਮਜੀਤ ਇੰਸਾਂ ਵਾਸੀ ਪਸਿਆਣਾ ਨੇ ਦੱਸਿਆ ਕਿ ਉਹ ਸਰਸਾ ਦਰਬਾਰ ਦੇ 9 ਨੰਬਰ ਗੇਟ ’ਤੇ ਸੇਵਾ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਸੇਵਾ ਕਰਦਿਆਂ ਗੇਟ ’ਤੇ ਇੱਕ ਸੋਲਰ ਕੰਟਰੋਲਰ ਚਾਰਜਰ ਡਿੱਗਿਆ ਮਿਲਿਆ। ਉਨ੍ਹਾਂ ਦੱਸਿਆ ਕਿ ਅਸੀਂ ਇਸ ਅਮਾਨਤ ਨੂੰ ਸਾਂਭ ਕੇ ਆਪਣੇ ਕੋਲ ਰੱਖ ਲਿਆ। ਕਰਮਜੀਤ ਇੰਸਾਂ ਨੇ ਦੱਸਿਆ ਕਿ ਕੁੱਝ ਦੇਰ ਬਾਅਦ ਰਾਮਸਰੂਪ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਵੀਰ ਭਾਦਰਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਉਨ੍ਹਾਂ ਕੋਲ ਆਇਆ ਅਤੇ ਕਹਿਣ ਲੱਗਾ ਕਿ ਮੇਰਾ ਇੱਕ ਸੋਲਰ ਕੰਟਰੋਲਰ ਚਾਰਜਰ ਡਿੱਗ ਗਿਆ ਹੈ, ਕੀ ਤੁਹਾਨੂੰ ਉਹ ਮਿਲਿਆ ਹੈ।

ਇਹ ਵੀ ਪੜ੍ਹੋ : ਵਿਸ਼ਵ ਵਾਤਾਵਰਨ ਦਿਵਸ : ਡੇਰਾ ਸੱਚਾ ਸੌਦਾ ਨੇ ਵਾਤਾਵਰਨ ਸੰਭਾਲ ਦਾ ਚੁੱਕਿਆ ਬੀੜਾ, ‘ਆਓ! ਬਣਾਈਏ ਸਵੱਛ ਵਾਤਾਵਰਨ’

ਉਨ੍ਹਾਂ ਦੱਸਿਆ ਕਿ 9 ਨੰਬਰ ਗੇਟ ਦੇ ਸਮੂਹ ਸੇਵਾਦਾਰਾਂ ਨੇ ਉਕਤ ਵਿਅਕਤੀ ਤੋਂ ਸਾਮਾਨ ਦੀ ਅਸਲ ਨਿਸ਼ਾਨੀ ਪੁੱਛਣ ਤੋਂ ਬਾਅਦ ਸੋਲਰ ਕੰਟਰੋਲਰ ਚਾਰਜਰ ਰਾਮਸਰੂਪ ਨੂੰ ਸੌਪ ਦਿੱਤਾ। ਉਕਤ ਪੇ੍ਰਮੀ ਨੇ ਪੂਜਨੀਕ ਗੁਰੂ ਜੀ ਅਤੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਇਸ ਮੌਕੇ ਸੰਮਤੀ ਦੇ ਹਫਤਾਵਾਰੀ ਜਿੰਮੇਵਾਰ ਕਰਮਜੀਤ ਇੰਸਾਂ, ਪਾਤੜਾਂ ਦੇ ਸੇਵਾਦਾਰ ਸ਼ਾਂਤੀਸਰੂਪ ਇੰਸਾਂ, ਭੋਲਾ, ਗੁਰਨਾਮ, ਸੰਤਾ, ਸੁਖਦੇਵ ਇੰਸਾਂ, ਸਤਿਨਾਮ ਹਨੀ ਬਾਦਸ਼ਾਹਪੁਰ, ਜਰਨੈਲ ਇੰਸਾਂ, ਬੋਰੀਆ ਰਾਮ, ਦਰਸ਼ਨ ਰਾਮ ਲਾਲ, ਲਾਲੂ ਇੰਸਾਂ ਹਾਜ਼ਰ ਸਨ।