ਰਾਣੀ ਨੇ ਚੁੱਕਿਆ ਤਿਰੰਗਾ, ਭਾਰਤੀ ਸੰਗੀਤ ਵੀ ਗੂੰਜਿਆ
ਏਜੰਸੀ, ਜਕਾਰਤਾ, 2 ਸਤੰਬਰ
ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬੰਗ ‘ਚ 18ਵੀਆਂ ਏਸ਼ੀਆਈ ਖੇਡਾਂ ਦੀ ਐਤਵਾਰ ਨੂੰ ਖ਼ੁਸ਼ਨੁਮਾ ਯਾਦਾਂ ਅਤੇ 2022 ‘ਚ ਚਾਰ ਸਾਲ ਬਾਅਦ ਚੀਨ ਦੇ ਹਾਂਗਝਾਓ ‘ਚ ਫਿਰ ਤੋਂ ਮਿਲਣ ਦੇ ਵਾਅਦੇ ਨਾਲ ਸਮਾਪਤੀ ਹੋ ਗਈ
ਇੰਡੋਨੇਸ਼ੀਆ ਨੇ 1962 ਤੋਂ ਬਾਅਦ ਫਿਰ ਸਫਲ ਏਸ਼ੀਆਈ ਖੇਡਾਂ ਕਰਵਾ ਕੇ ਇਹ ਸਾਬਤ ਕੀਤਾ ਕਿ ਉਹ ਭਵਿੱਖ ‘ਚ ਵੱਡੇ ਖੇਡ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ 45 ਦੇਸ਼ਾਂ ਦੇ ਅਥਲੀਟਾਂ ਨੇ 15 ਦਿਨਾਂ ਤੱਕ ਚੱਲੇ ਮੁਕਾਬਲਿਆਂ ਤੋਂ ਬਾਅਦ ਇੱਕ ਦੂਜੇ ਨੂੰ ਗਲੇ ਲਾ ਕੇ ਵਿਦਾਈ ਦਿੱਤੀ ਜੇਤੂ ਅਥਲੀਟ ਆਪਣੇ ਤਗਮਿਆਂ ਨਾਲ ਸਟੇਡੀਅਮ ‘ਚ ਪਹੁੰਚੇ
ਏਸ਼ੀਆਈ ਓਲੰਪਿਕ ਪਰੀਸ਼ਦ ਦੇ ਮੁਖੀ ਸ਼ੇਖ ਅਹਿਮਦ ਨੇ ਖੇਡਾਂ ਦੀ ਸਮਾਪਤੀ ਦਾ ਐਲਾਨ ਕੀਤਾ ਅਤੇ ਏਸ਼ੀਆਈ ਖੇਡਾਂ ਦੇ ਝੰਡੇ ਨੂੰ ਹੇਠਾਂ ਉਤਾਰਿਆ ਗਿਆ ਸ਼ੇਖ ਅਹਿਮਦ ਨੇ ਇਸ ਖੇਡਾਂ ਦੀ ਸਫ਼ਲਤਾ ਲਈ 13 ਹਜ਼ਾਰ ਵਾਲੰਟੀਅਰਾਂ ਨੂੰ ਖ਼ਾਸ ਤੌਰ ‘ਤੇ ਸ਼ੁਕਰੀਆ ਕਿਹਾ ਜਿੰਨ੍ਹਾਂ ਇਹਨਾਂ ਖੇਡਾਂ ਨੂੰ ਸਫਲ ਬਣਾਉਣ ਲਈ ਦਿਨ-ਰਾਤ ਇੱਕ ਕਰ ਦਿੱਤਾ
ਸਮਾਪਤੀ ਸਮਾਗਮ ‘ਚ ਅਸਮਾਨ ਤੋਂ ਵੀ ਕੁਝ ਬੂੰਦਾਂ ਡਿੱਗੀਆਂ ਸ਼ੇਖ ਅਹਿਮਦ ਨੇ ਕਿਹਾ ਕਿ ਅੱਜ ਬੱਦਲ ਵੀ ਹੰਝੂ ਵਹਾ ਰਹੇ ਹਨ ਕਿਉਂਕਿ ਉਹਨਾਂ ਨੂੰ ਵੀ ਇਸ ਖੂਬਸੂਰਤ ਸਫ਼ਰ ਦੇ ਅੰਤ ਦਾ ਦੁਖ ਹੈ ਏਸ਼ੀਆਈ ਖੇਡਾਂ ਦੀ ਮਸ਼ਾਲ ਨੂੰ ਸ਼ੇਖ ਅਹਿਮਦ ਨੂੰ ਵਾਪਸ ਕੀਤਾ ਗਿਆ ਜਿੰਨ੍ਹਾਂ ਇਸਨੂੰ ਚੀਨ ਦੀ ਓਲੰਪਿਕ ਕਮੇਟੀ ਦੇ ਮੁਖੀ ਨੂੰ ਸੌਂਪਿਆ ਜਿੱਥੇ 2022 ‘ਚ ਅਗਲੀਆਂ ਖੇਡਾਂ ਹੋਣਗੀਆਂ
ਸਮਾਗਮ ‘ਚ ਇੰਡੋਨੇਸ਼ੀਆ ਦੀ ਆਧੁਨਿਕ ਰਿਵਾਇਤ ਦੀ ਝਲਕ ਦੇ ਨਾਲ ਨਾਲ ਭਾਰਤੀ ਗਾਣਿਆਂ ਨੂੰ ਸਿਧਾਰਥ ਸਲਾਠੀਆ ਨੇ ਗਾ ਕੇ ਭਾਰਤੀ ਅਥਲੀਟਾਂ ਨਾਲ ਜਕਾਰਤਾ ਨੂੰ ਵੀ ਝੂਮਣ ਲਾਇਆ ਇਸ ਦੌਰਾਨ ਸਿਧਾਰਥ ਨੇ ਜਿਵੇਂ ਹੀ ਆਸਕਰ ਜੇਤੂ ਏ ਆਰ ਰਹਿਮਾਨ ਦੇ ਮਸ਼ਹੂਰ ਗਾਣੇ ‘ਜੈ ਹੋ’ ਨੂੰ ਗਾਇਆ ਤਾਂ ਪੂਰਾ ਮਾਹੌਲ ਭਾਰਤੀ ਹੋ ਗਿਆ ਅਤੇ ਭਾਰਤੀ ਖਿਡਾਰੀ ਵੀ ਝੂਮੇ ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ‘ਚ ਭਾਰਤੀ ਸੰਗੀਤ ਦਾ ਖ਼ਾਸਾ ਕ੍ਰੇਜ਼ ਹੈ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ