ਬੱਲੇਬਾਜ਼ ਫਿਰ ਫੇਲ੍ਹ, ਭਾਰਤ ਨੇ ਗੁਆਈ ਲੜੀ

ਚੌਥੇ ਦਿਨ ਹੀ ਹਾਰਿਆ ਭਾਰਤ

184 ਦੌੜਾਂ ਂਤੇ ਢੇਰ, 60 ਦੌੜਾਂ ਨਾਲ ਗੁਆਇਆ ਮੈਚ

ਪਹਿਲੀ ਪਾਰੀ ਂਚ ਪੰਜ ਅਤੇ ਦੂਸਰੀ ਂਚ 4 ਵਿਕਟਾਂ ਲੈਣ ਵਾਲੇ ਮੋਈਨ ਰਹੇ ਮੈਨ ਆਫ ਦ ਮੈਚ

ਮੋਈਨ ਨੇ ਪਹਿਲੀ ਪਾਰੀ ਂਚ ਮਹੱਤਵਪੂਰਨ ਅਰਧ ਸੈਂਕੜਾ ਵੀ ਲਾਇਆ ਸੀ

 

ਸਾਊਥੰਪਟਨ, 2 ਸਤੰਬਰ

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤੀਸਰਾ ਟੈਸਟ ਜਿੱਤਣ ਤੋਂ ਬਾਅਦ ਬੜੇ ਆਤਮਵਿਸ਼ਵਾਸ ਨਾਲ ਦਾਅਵਾ ਕੀਤਾ ਸੀ ਕਿ ਭਾਰਤੀ ਟੀਮ ਅਜੇ ਵੀ ਲੜੀ ਜਿੱਤ ਸਕਦੀ ਹੈ ਪਰ ਭਾਰਤੀ ਬੱਲੇਬਾਜ਼ਾਂ ਨੇ ਆਪਣੇ ਕਪਤਾਨ ਨੂੰ ਨਿਰਾਸ਼ ਕਰਨ ‘ਚ ਕੋਈ ਕਸਰ ਨਹੀਂ ਛੱਡੀ ਭਾਰਤ ਨੇ ਇੰਗਲੈਂਡ ਤੋਂ ਚੌਥਾ ਟੈਸਟ ਮੈਚ ਚੌਥੇ ਦਿਨ ਹੀ 60 ਦੌੜਾਂ ਨਾਲ ਗੁਆ ਦਿੱਤਾ ਅਤੇ ਇਸ ਦੇ ਨਾਲ ਹੀ ਲੜੀ ਵੀ ਗੁਆ ਦਿੱਤੀ ਇੰਗਲੈਂਡ ਨੇ ਪੰਜ ਮੈਚਾਂ ਦੀ ਲੜੀ ‘ਚ 3-1 ਦਾ ਅਜੇਤੂ ਵਾਧਾ ਬਣਾ ਲਿਆ ਹੈ

 
ਇੰਗਲੈਂਡ ਨੇ ਭਾਰਤ ਸਾਹਮਣੇ ਜਿੱਤ ਲਈ 245 ਦੌੜਾਂ ਦਾ ਟੀਚਾ ਰੱਖਿਆ ਸੀ ਵਿਰਾਟ ਅਤੇ ਉਪ ਕਪਤਾਨ ਅਜਿੰਕੇ ਰਹਾਣੇ ਤੋਂ ਬਿਨਾਂ ਬਾਕੀ ਭਾਰਤੀ ਬੱਲਾਬਜ਼ਾਂ ਨੇ ਗੋਡੇ ਟੇਕ ਦਿੱਤੇ ਭਾਰਤੀ ਟੀਮ 70ਵੇਂ ਓਵਰ ‘ਚ ਹੀ ਢੇਰ ਹੋ ਗਈ
ਭਾਰਤ ਨੇ ਚੌਥੇ ਦਿਨ 245 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਲੰਚ ਤੱਕ ਆਪਣੀਆਂ ਤਿੰਨ ਵਿਕਟਾਂ ਗੁਆ ਦਿੱਤੀਆਂ ਜਦੋਂਕਿ ਇਸ ਤੋਂ ਬਾਅਦ ਕਪਤਾਨ ਕੋਹਲੀ ਅਤੇ ਉਪ ਕਪਤਾਨ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਭਾਰਤ ਨੂੰ ਦੂਸਰੇ ਸੈਸ਼ਨ ‘ਚ ਚਾਹ ਤੋਂ ਪਹਿਲਾਂ ਹੀ ਵਿਰਾਟ ਦੀ ਵਿਕਟ ਦਾ ਵੱਡਾ ਝਟਕਾ ਸਹਿਣਾ ਪਿਆ ਅਤੇ ਚਾਹ ਦੇ ਸਮੇਂ ਤੱਕ ਭਾਰਤੀ ਟੀਮ 123 ਦੌੜਾਂ ਤੱਕ 4 ਮੁੱਖ ਵਿਕਟਾਂ ਗੁਆ ਚੁੱਕੀ ਸੀ ਹਾਲਾਂਕਿ ਰਹਾਣੇ ਵਿਕਟ ‘ਤੇ ਨਾਬਾਦ ਸਨ ਚਾਹ ਤੋਂ ਬਾਅਦ ਤੀਸਰੇ ਸੈਸ਼ਨ ‘ਚ ਕਿਸੇ ਵੀ ਬੱਲੇਬਾਜ਼ ਨੇ ਵਿਕਟ ‘ਤੇ ਟਿਕ ਕੇ ਖੇਡਣ ਦਾ ਦਮ ਨਹੀਂ ਦਿਖਾਇਆ

 
ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਸਵੇਰ ਦੇ ਸੈਸ਼ਨ ‘ਚ 271 ਦੌੜਾਂ ‘ਤੇ ਸਿਮਟ ਗਈ ਜਿਸ ਤੋਂ ਭਾਰਤ ਨੂੰ ਜਿੱਤਣ ਲਈ 245 ਦੌੜਾਂ ਦਾ ਟੀਚਾ ਮਿਲਿਆ ਇੰਗਲੈਂਡ ਨੇ ਕੱਲ੍ਹ ਦੀਆਂ ਅੱਠ ਵਿਕਟਾਂ ‘ਤੇ 260 ਦੋੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ 11 ਦੌੜਾਂ ਜੋੜ ਕੇ ਬਾਕੀ ਦੋ ਵਿਕਟਾਂ ਡਿੱਗ ਗਈਆਂ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਟੁਅਰਟ ਬ੍ਰਾੱਡ ਨੂੰ ਪੰਤ ਹੱਥੋਂ ਕੈਚ ਕਰਾਇਆ ਅਤੇ ਨਾਬਾਦ ਬੱਲੇਬਾਜ਼ ਸੈਮ ਕਰੇਨ 37 ਦੌੜਾਂ ਤੋਂ ਅੱਗੇ ਖੇਡਦੇ ਹੋਏ 46 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ ਸ਼ਮੀ ਚਾਰ ਵਿਕਟਾਂ ਲੈ ਕੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ

 

 

 

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ