ਹਾਂਗਕਾਂਗ ਨੂੰ ਟੂਰਨਾਮੈਂਟ ’ਚ ਪਹਿਲੀ ਜਿੱਤ ਦੀ ਭਾਲ
- ਰਾਸ਼ਿਦ ਖਾਨ ਬਣ ਸਕਦੇ ਹਨ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼
ਸਪੋਰਟਸ ਡੈਸਕ। Asia Cup 2025: ਟੀ-20 ਏਸ਼ੀਆ ਕੱਪ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪਹਿਲਾ ਮੈਚ ਅਫਗਾਨਿਸਤਾਨ ਤੇ ਹਾਂਗਕਾਂਗ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਰਾਤ 8:00 ਵਜੇ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ’ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਇਸ ਟੂਰਨਾਮੈਂਟ ’ਚ 9 ਸਾਲ ਬਾਅਦ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਦੋਵਾਂ ਵਿਚਕਾਰ ਆਖਰੀ ਮੈਚ 22 ਫਰਵਰੀ 2016 ਨੂੰ ਮੀਰਪੁਰ ’ਚ ਹੋਇਆ ਸੀ। ਫਿਰ ਅਫਗਾਨਿਸਤਾਨ ਨੇ 66 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ। ਅੱਜ ਦੇ ਮੈਚ ਵਿੱਚ ਹਾਂਗਕਾਂਗ ਕੋਲ ਆਪਣੀ ਪਿਛਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੋਵੇਗਾ। ਹਾਲਾਂਕਿ, ਉਸਦੀਆਂ ਉਮੀਦਾਂ ਘੱਟ ਹਨ। ਹਾਂਗਕਾਂਗ, ਜਿਸਨੇ 2004 ’ਚ ਆਪਣਾ ਪਹਿਲਾ ਏਸ਼ੀਆ ਕੱਪ (ਇੱਕਰੋਜ਼ਾ) ਖੇਡਿਆ ਸੀ, ਹੁਣ ਤੱਕ ਟੂਰਨਾਮੈਂਟ ’ਚ ਇੱਕ ਵੀ ਮੈਚ ਨਹੀਂ ਜਿੱਤ ਸਕਿਆ ਹੈ।
ਰਿਕਾਰਡ ’ਤੇ ਨਜ਼ਰ
ਅਫਗਾਨ ਕਪਤਾਨ ਰਾਸ਼ਿਦ ਖਾਨ ਕੋਲ ਅੱਜ ਟੀ-20 ਏਸ਼ੀਆ ਕੱਪ ਦੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਬਣਨ ਦਾ ਮੌਕਾ ਹੈ। ਉਹ 3 ਵਿਕਟਾਂ ਲੈ ਕੇ ਟੀ-20 ਏਸ਼ੀਆ ਕੱਪ ਦਾ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਜਾਣਗੇ। ਇਸ ਸੂਚੀ ’ਚ, ਭਾਰਤ ਦੇ ਭੁਵਨੇਸ਼ਵਰ ਕੁਮਾਰ (13 ਵਿਕਟਾਂ) ਪਹਿਲੇ ਸਥਾਨ ’ਤੇ ਹਨ, ਜਦੋਂ ਕਿ ਰਾਸ਼ਿਦ ਖਾਨ 11 ਵਿਕਟਾਂ ਨਾਲ ਚੌਥੇ ਸਥਾਨ ’ਤੇ ਹੈ।
ਪਿੱਚ ਸਬੰਧੀ ਜਾਣਕਾਰੀ
ਟਾਸ ਜਿੱਤਣ ਵਾਲੀਆਂ ਟੀਮਾਂ ਪਹਿਲਾਂ ਗੇਂਦਬਾਜ਼ੀ ਕਰ ਸਕਦੀਆਂ ਹਨ। ਅਬੂ ਧਾਬੀ ਦਾ ਸ਼ੇਖ ਜ਼ਾਇਦ ਸਟੇਡੀਅਮ ਇੱਕ ਅਜਿਹਾ ਕ੍ਰਿਕਟ ਮੈਦਾਨ ਹੈ। ਜਿੱਥੇ ਟੀ-20 ਅੰਤਰਰਾਸ਼ਟਰੀ ਮੈਚ ’ਚ ਟਾਸ ਜਿੱਤਣ ਵਾਲੀ ਟੀਮ ਦੌੜਾਂ ਦਾ ਪਿੱਛਾ ਕਰਨਾ ਪਸੰਦ ਕਰਦੀ ਹੈ। ਹੁਣ ਤੱਕ ਇਸ ਮੈਦਾਨ ’ਤੇ 90 ਟੀ-20 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ 49 ਦੌੜਾਂ ਦੌੜਾਂ ਦਾ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਜਿੱਤੀਆਂ ਹਨ ਤੇ 41 ਦੌੜਾਂ ਦਾ ਬਚਾਅ ਕਰਕੇ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 136 ਦੌੜਾਂ ਰਿਹਾ ਹੈ। ਇਸ ਮੈਦਾਨ ’ਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ ਸਾਲ 2024 ’ਚ ਖੇਡਿਆ ਗਿਆ ਸੀ ਜਿਸ ’ਚ ਆਇਰਲੈਂਡ ਨੇ 196 ਦੌੜਾਂ ਦੇ ਟੀਚੇ ਦਾ ਬਚਾਅ ਕਰਦੇ ਹੋਏ ਦੱਖਣੀ ਅਫਰੀਕਾ ਨੂੰ 10 ਦੌੜਾਂ ਨਾਲ ਹਰਾਇਆ ਸੀ। ਇਸ ਮੈਚ ’ਚ 380 ਦੌੜਾਂ ਬਣੀਆਂ ਤੇ 15 ਵਿਕਟਾਂ ਡਿੱਗੀਆਂ।
ਮੌਸਮ ਰਿਪੋਰਟ ਸਬੰਧੀ ਜਾਣਕਾਰੀ
ਮੀਂਹ ਦੀ ਕੋਈ ਸੰਭਾਵਨਾ ਨਹੀਂ, ਤਾਪਮਾਨ 34 ਡਿਗਰੀ ਰਹੇਗਾ। ਮੰਗਲਵਾਰ ਨੂੰ ਅਬੂ ਧਾਬੀ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਇੱਥੇ ਗਰਮੀ ਖਿਡਾਰੀਆਂ ਨੂੰ ਪਰੇਸ਼ਾਨ ਕਰ ਸਕਦੀ ਹੈ। ਮੌਸਮ ਵੈੱਬਸਾਈਟ ਐਕਿਊ ਵੈਦਰ ਮੁਤਾਬਕ, ਰਾਤ 8 ਵਜੇ ਵੀ ਅਬੂ ਧਾਬੀ ’ਚ ਤਾਪਮਾਨ 34 ਡਿਗਰੀ ਰਹੇਗਾ।
ਦੋਵਾਂ ਟੀਮਾਂ ਦੀ ਪੂਰੀ ਟੀਮ
ਅਫਗਾਨਿਸਤਾਨ : ਰਸ਼ੀਦ ਖਾਨ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਦਰਾਨ, ਦਰਵੇਸ਼ ਰਸੂਲ, ਸਦੀਕਉੱਲ੍ਹਾ ਅਟਲ, ਅਜ਼ਮਤਉੱਲ੍ਹਾ ਉਮਰਜ਼ਈ, ਕਰੀਮ ਜਨਤ, ਮੁਹੰਮਦ ਨਬੀ, ਗੁਲਬਦੀਨ ਨਾਇਬ, ਸ਼ਰਾਫੂਦੀਨ ਅਸ਼ਰਫ, ਮੁਹੰਮਦ ਇਸਹਾਕ, ਮੁਜੀਬ ਉਰ ਰਹਿਮਾਨ, ਅੱਲ੍ਹਾ ਗਜ਼ਨਫਰ, ਨੂਰ ਅਹਿਮਦ, ਫਰੀਦ ਮਲਿਕ, ਫਾਹੂਲਕੀ, ਫਰੀਦ ਮਲਿਕ, ਫਾਹੂਲਕੀ ਨਵੀਨ।
ਰਿਜ਼ਰਵ ਖਿਡਾਰੀ : ਵਫੀਉੱਲ੍ਹਾ ਤਰਖਿਲ, ਨੰਗਯਾਲ ਖਰੋਟੇ, ਅਬਦੁੱਲਾ ਅਹਿਮਦਜ਼ਈ
ਹਾਂਗਕਾਂਗ : ਯਾਸਿਮ ਮੁਰਤਜ਼ਾ (ਕਪਤਾਨ), ਬਾਬਰ ਹਯਾਤ, ਜ਼ੀਸ਼ਾਨ ਅਲੀ, ਨਿਆਜ਼ਾਕਤ ਖਾਨ ਮੁਹੰਮਦ, ਨਸਰੁੱਲ੍ਹਾ ਰਾਣਾ, ਮਾਰਟਿਨ ਕੋਏਟਜ਼ੀ, ਅੰਸ਼ੁਮਨ ਰਥ, ਕਲਹਾਨ ਮਾਰਕ ਚਾੱਲੂ, ਆਯੂਸ਼ ਆਸ਼ੀਸ਼ ਸ਼ੁਕਲਾ, ਮੁਹੰਮਦ ਐਜਾਜ਼ ਖਾਨ, ਅਤੀਕ-ਉਲ-ਰਹਿਮਾਨ ਇਕਬਾਲ, ਕਿੰਚੰਤ ਸ਼ਾਹ, ਆਦਿਲ ਮਹਿਮੂਦ, ਹਰਫਜ਼ ਮੁਹੰਮਦ, ਹਰੀਫਜ਼, ਹਰੀਫਜ਼, ਅਦੀਲ ਮਹਿਮੂਦ, ਹਰੀਫਜ਼ ਮੁਹੰਮਦ ਮੁਹੰਮਦ, ਮੁਹੰਮਦ ਵਹੀਦ, ਅਨਸ ਖਾਨ, ਅਹਿਸਾਨ ਖਾਨ
ਕਿੱਥੇ ਵੇਖ ਸਕਦੇ ਹੋਂ?
ਭਾਰਤੀ ਕ੍ਰਿਕੇਟ ਪ੍ਰਸ਼ੰਸਕ ਟੀ-20 ਏਸ਼ੀਆ ਕੱਪ 2025 ਦੇ ਸਾਰੇ ਮੈਚ ਸੋਨੀ ਸਪੋਰਟਸ ਨੈੱਟਵਰਕ ’ਤੇ ਟੀਵੀ ’ਤੇ ਵੇਖ ਸਕਣਗੇ। ਇਸ ਤੋਂ ਇਲਾਵਾ ਤੁਸੀਂ ਸੋਨੀ ਲਿਵ ਐਪ ਤੇ ਵੈੱਬਸਾਈਟ ’ਤੇ ਵੀ ਇਨ੍ਹਾਂ ਮੈਚਾਂ ਦਾ ਆਨੰਦ ਲੈ ਸਕਦੇ ਹੋ। ਤੁਸੀਂ ਜਿਓ ਹੌਟਸਟਾਰ ’ਤੇ ਵੀ ਕ੍ਰਿਕੇਟ ਏਸ਼ੀਆ ਕੱਪ ਦੇ ਮੈਚ ਵੀ ਵੇਖ ਸਕਦੇ ਹੋ।