ਏਸ਼ੀਆ ਕੱਪ 2023 : ਸ੍ਰੀਲੰਕਾ ਅਤੇ ਪਾਕਿਸਤਾਨ ’ਚ ਸੈਮੀਫਾਈਨਲ ਮੁਕਾਬਲਾ ਅੱਜ

Asia Cup 2023

ਜੇਕਰ ਸ੍ਰੀਲੰਕਾ ਹਾਰਿਆ ਤਾਂ ਪਹਿਲੀ ਵਾਰ ਭਾਰਤ-ਪਾਕਿਸਤਾਨ ’ਚ ਹੋਵੇਗਾ ਫਾਈਨਲ | Asia Cup 2023

ਕੋਲੰਬੋ (ਏਜੰਸੀ)। ਏਸ਼ੀਆ ਕੱਪ 2023 ਦਾ 5ਵਾਂ ਸੁਪਰ-4 ਮੁਕਾਬਲਾ ਅੱਜ ਸ੍ਰੀਲੰਕਾ ਅਤੇ ਪਾਕਿਸਤਾਨ ਵਿਚਕਾਰ ਕੋਲੰਬੋ ’ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਿਕ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ। ਅੱਜ ਜਿੱਤਣ ਵਾਲੀ ਟੀਮ ਫਾਈਨਲ ’ਚ ਜਾਵੇਗੀ, ਜਦਕਿ ਦੂਜੀ ਨੂੰ ਬਾਹਰ ਦਾ ਰਾਹ ਦੇਖਣਾ ਪਵੇਗਾ, ਜੇਕਰ ਸ੍ਰੀਲੰਕਾ ਹਾਰ ਜਾਂਦਾ ਹੈ ਤਾਂ ਏਸ਼ੀਆ ਕੱਪ ਇਤਿਹਾਸ ’ਚ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਫਾਈਨਲ ਖੇਡਿਆ ਜਾਵੇਗਾ। ਸ੍ਰੀਲੰਕਾ ਅਤੇ ਪਾਕਿਸਤਾਨ ਦੇ 2-2 ਪੁਆਇੰਟਸ ਹਨ ਅਤੇ ਮੈਚ ਜਿੱਤਣ ਵਾਲੀ ਟੀਮ ਕੋਲ 4 ਪੁਆਇੰਟਸ ਹੋਣਗੇ। ਭਾਰਤ ਪਹਿਲਾਂ ਹੀ 4 ਪੁਆਇੰਟਸ ਲੈ ਕੇ ਫਾਈਨਲ ’ਚ ਪਹੁੰਚ ਚੁੱਕਿਆ ਹੈ। ਜੇਕਰ ਮੁਕਾਬਲਾ ਮੀਂਹ ਦੀ ਵਜ੍ਹਾ ਨਾਲ ਰੱਦ ਹੁੰਦਾ ਹੈ ਤਾਂ ਸ੍ਰੀਲੰਕਾ ਟੀਮ ਫਾਈਨਲ ’ਚ ਪਹੁੰਚੇਗੀ। ਕਿਉਂਕਿ ਉਸ ਦਾ ਰਨ ਰੇਟ ਪਾਕਿਸਤਾਨ ਤੋਂ ਜ਼ਿਆਦਾ ਹੈ। (Asia Cup 2023)

ਸੁਪਰ-4 ’ਚ ਦੋਵੇਂ ਟੀਮਾਂ ਦਾ ਆਖਿਰੀ ਮੁਕਾਬਲਾ | Asia Cup 2023

ਇਹ ਦੋਵੇਂ ਹੀ ਟੀਮਾਂ ਦਾ ਤੀਜਾ ਅਤੇ ਆਖਿਰੀ ਸੁਪਰ-4 ਮੁਕਾਬਲਾ ਹੈ। ਪਿਛਲੀ ਚੈਂਪੀਅਨ ਸ੍ਰੀਲੰਕਾ ਨੇ ਪਹਿਲੇ ਮੈਚ ’ਚ ਬੰਗਲਾਦੇਸ਼ ਨੂੰ 21 ਦੌੜਾਂ ਨਾਲ ਹਰਾਇਆ ਸੀ ਅਤੇ ਦੂਜੇ ਮੈਚ ’ਚ ਭਾਰਤ ਤੋਂ 41 ਦੌੜਾਂ ਨਾਲ ਹਾਰ ਗਈ ਸੀ। ਦੂਜੇ ਪਾਸੇ ਪਾਕਿਸਤਾਨ ਨੇ ਪਹਿਲੇ ਸੁਪਰ-4 ਮੈਚ ’ਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ ਅਤੇ ਦੂਜੇ ਮੈਚ ’ਚ ਭਾਰਤ ਤੋਂ 228 ਦੌੜਾਂ ਨਾਲ ਹਾਰ ਗਈ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਰੇਟਾਂ ’ਤੇ ਆਈ ਅਪਡੇਟ, ਵੇਖੋ ਤਾਜ਼ਾ ਰੇਟ

LEAVE A REPLY

Please enter your comment!
Please enter your name here