ਬਿਹਾਰ ਦੇ ਬਾਗਮਤੀ ਦਰਿਆ ’ਚ 33 ਲੋਕਾਂ ਨੂੰ ਲੈ ਜਾ ਰਹੀ ਕਿਸ਼ਤੀ ਡੁੱਬੀ

Bagmati River

ਰੱਸੀ ਦੀ ਮੱਦਦ ਨਾਲ ਕਿਸ਼ਤੀ ਰਾਹੀਂ ਕਰ ਰਹੇ ਸਨ ਦਰਿਆ ਪਾਰ | Bagmati River

  • ਕਿਸ਼ਤੀ ’ਚ ਜ਼ਿਆਦਾਤਰ ਸਨ ਬੱਚੇ | Bagmati River

ਮੁਜ਼ੱਫਰਪੁਰ (ਏਜੰਸੀ)। ਬਿਹਾਰ ਦੇ ਮੁਜ਼ੱਫਰਪੁਰ ’ਚ ਵੀਰਵਾਰ ਨੂੰ ਬਾਗਮਦੀ ਦਰਿਆ ’ਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ 33 ਲੋਕਾਂ ਨੂੰ ਲੈ ਜਾ ਰਹੀ ਕਿਸ਼ਤੀ ਦਰਿਆ ’ਚ ਡੁੱਬ ਗਈ। ਹਾਦਸਾ ਸਵੇਰੇ ਸਾਢੇ 9 ਵਜੇ ਦੇ ਲਗਭਗ ਬੇਨੀਬਾਦ ’ਚ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦਰਿਆ ’ਚ ਪਾਣੀ ਦਾ ਵਹਾਅ ਤੇਜ਼ ਹੋਣ ਦੇ ਕਾਰਨ ਰੱਸੀ ਸਹਾਰੇ ਕਿਸ਼ਤੀ ਨੂੰ ਪਾਰ ਕਰਵਾਇਆ ਜਾ ਰਿਹਾ ਸੀ ਅਤੇ ਅਚਾਨਕ ਰੱਸੀ ਟੁੱਟ ਗਈ। ਜਿਸ ਕਾਰਨ ਕਿਸ਼ਤੀ ਪਲਟ ਗਈ।

ਹੁਣ ਤੱਕ 20 ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਬਾਕੀ 16 ਲੋਕਾਂ ਦੀ ਭਾਲ ਜਾਰੀ ਹੈ। ਕਿਸ਼ਤੀ ’ਚ ਜ਼ਿਆਦਾਤਰ ਸਕੂਲੀ ਬੱਚੇ ਸਨ, ਜਿਹੜੇ ਸਕੂਲ ਜਾ ਰਹੇ ਸਨ। ਪਿੰਡ ’ਚ ਪੁਲ ਨਾ ਹੋਣ ਦੀ ਵਜ੍ਹਾ ਨਾਲ ਬੱਚੇ ਅਤੇ ਨੇੜੇ-ਨੇੜੇ ਦੇ ਲੋਕ ਇਸ ਤਰ੍ਹਾਂ ਹੀ ਆਉਂਦੇ-ਜਾਂਦੇ ਸਨ। ਘਟਨਾ ਤੋਂ ਬਾਅਦ ਐੱਨਡੀਆਰਐੱਫ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚ ਚੁੱਕੀਆਂ ਹਨ। ਰੈਸਕਿਓ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।

ਰੱਸੀ ਸਹਾਰੇ ਕਰਵਾ ਰਹੇ ਸਨ ਕਿਸ਼ਤੀ ਪਾਰ | Bagmati River

ਡੀਐੱਸਪੀ ਸਾਬਕਾ ਸ਼ਹਿਰਯਾਰ ਨੇ ਦੱਸਿਆ ਕਿ ਘਟਨ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਤੋਂ ਵੀ ਘਟਨਾ ਦੀ ਜਾਣਕਾਰੀ ਲਈ ਜਾ ਰਹੀ ਹੈ। ਕਿਨੇਂ ਬੱਚੇ ਅਤੇ ਲੋਕ ਕਿਸ਼ਤੀ ’ਤੇ ਸਵਾਰ ਹਨ, ਇਹ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ। ਰੱਸੀ ਸਹਾਰੇ ਕਿਸ਼ਤੀ ਨੂੰ ਪਾਰ ਕਰਵਾਇਆ ਜਾ ਰਿਹਾ ਸੀ। ਉਹ ਰੱਸੀ ਅਚਾਨਕ ਟੁੱਟ ਗਈ ਸੀ। ਜਿਸ ਨਾਲ ਇਹ ਹਾਦਸਾ ਹੋ ਗਿਆ।

ਇਹ ਵੀ ਪੜ੍ਹੋ : ਏਸ਼ੀਆ ਕੱਪ 2023 : ਸ੍ਰੀਲੰਕਾ ਅਤੇ ਪਾਕਿਸਤਾਨ ’ਚ ਸੈਮੀਫਾਈਨਲ ਮੁਕਾਬਲਾ ਅੱਜ