ਪੈਟਰੋਲ-ਡੀਜ਼ਲ ਦੇ ਰੇਟਾਂ ’ਤੇ ਆਈ ਅਪਡੇਟ, ਵੇਖੋ ਤਾਜ਼ਾ ਰੇਟ

Petrol Diesel Price Sachkahoon

ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਦੇ ਬਾਵਜੂਦ ਘਰੇਲੂ ਪੱਧਰ ’ਤੇ ਪੈਟਰੋਲ ਅਤੇ (Petrol Diesel Price) ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ, ਜਿਸ ਕਾਰਨ ਦਿੱਲੀ ’ਚ ਪੈਟਰੋਲ ਦੀ ਕੀਮਤ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਰਹੀ। ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਵੈੱਬਸਾਈਟ ’ਤੇ ਜਾਰੀ ਕੀਤੇ ਗਏ ਰੇਟਾਂ ਮੁਤਾਬਕ ਅੱਜ ਦੇਸ਼ ’ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ : ਅੰਬਾਲਾ ਤੋਂ ਜੰਮੂ ਜਾਣ ਵਾਲੇ ਯਾਤਰੀ ਧਿਆਨ ਦੇਣ, ਰੇਲਵੇ ਨੇ ਇਹ ਟਰੇਨਾਂ ਕੀਤੀਆਂ ਰੱਦ

ਦਿੱਲੀ ’ਚ ਇਨ੍ਹਾਂ ਦੀਆਂ ਕੀਮਤਾਂ ਇੱਕੋ ਜਿਹੀਆਂ ਰਹਿਣ ਨਾਲ ਮੁੰਬਈ ’ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜਲ 94.27 ਰੁਪਏ ਪ੍ਰਤੀ ਲੀਟਰ ਰਿਹਾ। ਵਿਸ਼ਵ ਪੱਧਰ ’ਤੇ ਅਮਰੀਕੀ ਕਰੂਡ 0.64 ਫੀਸਦੀ ਵਧ ਕੇ 89.09 ਡਾਲਰ ਪ੍ਰਤੀ ਬੈਰਲ ਅਤੇ ਲੰਡਨ ਬ੍ਰੈਂਟ ਕਰੂਡ 0.60 ਫੀਸਦੀ ਵਧ ਕੇ 92.43 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ। (Petrol Diesel Price)

ਦੇਸ਼ ਦੇ ਚਾਰ ਮਹਾਨਗਰਾਂ ’ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ | Petrol Diesel Price

ਮਹਾਂਨਗਰ   ਪੈਟਰੋਲ   ਡੀਜਲ   (ਰੁ. ਪ੍ਰਤੀ ਲੀਟਰ)

  • ਦਿੱਲੀ        96.72   89.62
  • ਮੁੰਬਈ       106.31  94.27
  • ਚੇਨਈ       102.73  94.33
  • ਕਲਕੱਤਾ     106.03  92.76