ਰਾਮਪੁਰਾ ਫੂਲ ਦੀ ਵਿਦਿਆਰਥਣ ਅਪੈਕਸ਼ਾ ਨੇ ਮੈਥ ਵਿਸ਼ੇ ’ਚ ਬਣਾਇਆ ਇੱਕ ਹੋਰ ਵਰਲਡ ਰਿਕਾਰਡ

World Record

ਡੀਜੀਪੀ ਪਰਮਾਰ ਨੇ ਕੰਮੋਡੈਸ਼ਨ ਸਰਟੀਫਿਕੇਟ ਨਾਲ ਕੀਤਾ ਸਨਮਾਨਿਤ

ਪਹਿਲਾਂ ਵੀ ਬਣਾਏ ਹਨ 1 ਵਰਲਡ ਰਿਕਾਰਡ, 1 ਏਸ਼ੀਆ ਰਿਕਾਰਡ, 2 ਇੰਡੀਆ ਬੁੱਕ ਰਿਕਾਰਡ

(ਅਮਿਤ ਗਰਗ) ਰਾਮਪੁਰਾ ਫੂਲ। ਰਾਮਪੁਰਾ ਫੂਲ ਦੀ ਸਕੂਲੀ ਵਿਦਿਆਰਥਣ ਅਪੈਕਸ਼ਾ ਨੇ ਮੈਥ ਵਿਸ਼ੇ ਵਿੱਚ ਇੱਕ ਹੋਰ ਨਵਾਂ ਵਰਲਡ ਰਿਕਾਰਡ ਬਣਾਇਆ ਹੈ। ਨੈਸ਼ਨਲ ਅਤੇ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਜਿੱਤਣ ਤੋਂ ਇਲਾਵਾ ਅਪੈਕਸ਼ਾ ਦੇ ਨਾਮ ਪਹਿਲਾਂ ਹੀ 1 ਵਰਲਡ ਰਿਕਾਰਡ, 1 ਏਸ਼ੀਆ ਰਿਕਾਰਡ ਅਤੇ 2 ਇੰਡੀਆ ਬੁੱਕ ਰਿਕਾਰਡ ਦਰਜ ਹਨ। ਪੰਜਾਬ ਪੁਲਿਸ ਦੇ ਏਡੀਜੀਪੀ ਐਸਪੀਐਸ ਪਰਮਾਰ ਨੇ ਅਪੈਕਸ਼ਾ ਦੀਆਂ ਇਨ੍ਹਾਂ ਪ੍ਰਾਪਤੀਆਂ ਤੇ ਉਸ ਨੂੰ ਕਲਾਸ ਵਨ ਕੰਮੋਡੈਸ਼ਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਹੈ। World Record

ਅਪੈਕਸ਼ਾ ਦੇ ਪਿਤਾ ਰੰਜੀਵ ਗੋਇਲ, ਜੋ ਕਿ ਉਸਦੇ ਕੋਚ ਵੀ ਹਨ, ਨੇ ਦੱਸਿਆ ਕਿ ਸਥਾਨਕ ਸੇਂਟ ਜੇਵੀਅਰ ਸਕੂਲ ਵਿੱਚ ਦਸਵੀਂ ਕਲਾਸ ਵਿੱਚ ਪੜ੍ਹਨ ਵਾਲੀ ਬੇਟੀ ਅਪੈਕਸ਼ਾ ਨੇ 4 ਅੰਕਾਂ ਨੂੰ 1 ਅੰਕ ਨਾਲ ਗੁਣਾ ਕਰਨ ਦੇ 100 ਸਵਾਲ 3 ਮਿੰਟ 57 ਸੈਕੰਡ ਵਿੱਚ ਹੱਲ ਕਰਕੇ ਇਹ ਨਵਾਂ ਵਰਲਡ ਰਿਕਾਰਡ ਕਾਇਮ ਕੀਤਾ ਹੈ। ਉਸ ਨੇ ਇਸ ਰਿਕਾਰਡ ਦੀ ਤਿਆਰੀ ਅਬੈਕਸ ਅਤੇ ਵੈਦਿਕ ਮੈਥ ਤਰੀਕੇ ਨਾਲ ਕੀਤੀ ਹੈ।

ਐਸਪੀਐਸ ਨੇ ਅਪੈਕਸ਼ਾ ਨੂੰ ਤੇਜ਼ ਗਤੀ ਨਾਲ ਵੱਡੇ-ਵੱਡੇ ਸਵਾਲ ਹੱਲ ਕਰਦਿਆਂ ਦੇਖ ਉਸ ਦੀ ਭਰਪੂਰ ਪ੍ਰੰਸ਼ਸਾ ਵੀ ਕੀਤੀ

ਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੇ ਉਸ ਦੇ ਇਸ ਰਿਕਾਰਡ ਦੀ ਪੁਸ਼ਟੀ ਕਰਦਿਆਂ ਉਸ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤਾ ਹੈ। ਇਸ ਮੌਕੇ ਵਧੀਕ ਡਾਇਰੈਕਟਰ ਜਰਨਲ ਆਫ ਪੁਲਿਸ ਐਸਪੀਐਸ ਪਰਮਾਰ ਨੇ ਆਪਣੇ ਦਫਤਰ ਵਿੱਚ ਅਪੈਕਸ਼ਾ ਨੂੰ ਇਹ ਸਰਟੀਫਿਕੇਟ ਅਤੇ ਮੈਡਲ ਦੇ ਨਾਲ ਨਾਲ ਵਿਸ਼ੇਸ਼ ਪ੍ਰਾਪਤੀਆਂ ਦੇ ਲਈ ਕਲਾਸ ਵਨ ਕੰਮੋਡੈਸ਼ਨ ਸਰਟੀਫਿਕੇਟ ਵੀ ਦਿੱਤਾ। ਉਨ੍ਹਾਂ ਅਪੈਕਸ਼ਾ ਨੂੰ ਤੇਜ਼ ਗਤੀ ਨਾਲ ਵੱਡੇ-ਵੱਡੇ ਸਵਾਲ ਹੱਲ ਕਰਦਿਆਂ ਦੇਖ ਉਸ ਦੀ ਭਰਪੂਰ ਪ੍ਰੰਸ਼ਸਾ ਵੀ ਕੀਤੀ। World Record

World Recordਉਨ੍ਹਾਂ ਕਿਹਾ ਕਿ ਅਬੈਕਸ ਸਿੱਖਿਆ ਵਿਦਿਆਰਥੀਆਂ ਦੇ ਦਿਮਾਗੀ ਵਿਕਾਸ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਸਹਾਈ ਹੁੰਦੀ ਹੈ। ਉਨ੍ਹਾਂ ਅਪੈਕਸ਼ਾ ਨੂੰ ਇਸੇ ਤਰ੍ਹਾਂ ਹੀ ਮਿਹਨਤ ਅਤੇ ਲਗਨ ਨੂੰ ਜਾਰੀ ਰੱਖਦਿਆਂ ਯੂਪੀਐਸਸੀ ਵਰਗੇ ਇਮਤਿਹਾਨ ਦੀ ਤਿਆਰੀ ਕਰਨ ਲਈ ਵੀ ਪ੍ਰੇਰਿਆ। ਵਰਨਣਯੋਗ ਹੈ ਕਿ ਅਪੈਕਸ਼ਾ ਨੇ ਇਸ ਸਾਲ ਅਕਤੂਬਰ ਮਹੀਨੇ ਵਿੱਚ ਨੈਸ਼ਨਲ ਅਬੈਕਸ ਮੁਕਾਬਲੇ ਅਤੇ ਦਸੰਬਰ ਮਹੀਨੇ ਵਿੱਚ ਇੰਟਰਨੈਸ਼ਨਲ ਅਬੈਕਸ ਮੁਕਾਬਲੇ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ।

ਇਹ ਵੀ ਪੜ੍ਹੋ: ਵੈਸਟਇੰਡੀਜ਼ ਨੂੰ ਹਰਾ ਅਸਟਰੇਲੀਆ ਨੇ ਢਾਈ ਦਿਨਾਂ ’ਚ ਹੀ ਜਿੱਤਿਆ ਪਹਿਲਾ ਟੈਸਟ ਮੈਚ

ਇਸ ਮੌਕੇ ਜਿਲ੍ਹਾ ਸਿੱਖਿਆ ਅਧਿਕਾਰੀ ਸ਼ਿਵ ਪਾਲ ਗੋਇਲ, ਉਪ ਜਿਲ੍ਹਾ ਸਿੱਖਿਆ ਅਧਿਕਾਰੀ ਇਕਬਾਲ ਸਿੰਘ ਬੁੱਟਰ, ਸੇਂਟ ਜੇਵੀਅਰ ਸਕੂਲ ਦੇ ਪ੍ਰਿੰਸੀਪਲ ਫਾਦਰ ਯੁਲਾਲੀਓ ਫਰਨਾਡੇਂਜ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਹੈਪੀ ਬਾਂਸਲ ਅਤੇ ਸੁਨੀਲ ਬਿੱਟਾ, ਡਾ: ਸੁਰਿੰਦਰ ਅਗਰਵਾਲ, ਡਾ: ਮਾਲਤੀ ਸਿੰਗਲਾ, ਡਾ: ਐਸਪੀ ਮੰਗਲਾ, ਡਾ: ਆਰਪੀ ਸਿੰਘ, ਡਾ: ਸੁਖਜੀਤ ਸਿੰਘ ਜਟਾਣਾ, ਡਾ: ਨਰਿੰਦਰ ਸਿੰਘ ਗਰੋਵਰ, ਡਾ: ਅਨੀਤਾ ਗਰੋਵਰ, ਡਾ: ਬਲਜਿੰਦਰ ਸਿੰਘ ਜੋੜਾ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਾਮਪੁਰਾ ਮੰਡੀ ਦੇ ਪ੍ਰਿੰਸੀਪਲ ਸੁਨੀਲ ਗੁਪਤਾ, ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਕੁਲਜੀਤ ਸਿੰਘ, ਸ਼ਹਿਰ ਦੇ ਉੱਘੇ ਉਦਯੋਗਪਤੀ ਮਨਿੰਦਰ ਗਰਗ ਹਨੀ ਆਦਿ ਨੇ ਅਪੈਕਸ਼ਾ ਅਤੇ ਪਰਿਵਾਰ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ ।

ਰਾਮਪੁਰਾ ਫੂਲ: ਵਿਦਿਆਰਥਣ ਅਪੈਕਸ਼ਾ ਨੂੰ ਇੱਕ ਹੋਰ ਵਰਲਡ ਰਿਕਾਰਡ ਬਨਾਉਣ ਤੇ ਸਨਮਾਨਿਤ ਕਰਦੇ ਹੋਏ ਏਡੀਜੀਪੀ ਐਸਪੀਐਸ ਪਰਮਾਰ। ਤਸਵੀਰ: ਸੱਚ ਕਹੂੰ ਨਿਊਜ਼