ਅੰਮ੍ਰਿਤਪਾਲ ਨਾਲ ਜੁੜੇ ਮਾਮਲੇ ’ਚ ਇੱਕ ਹੋਰ ਖੁਲਾਸਾ, ਨਾਗਰਿਕਤਾ ਨਾਲ ਜੁੜੀ ਖਬਰ

Amritpal

ਚੰਡੀਗੜ੍ਹ। ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal) ਨਾਲ ਜੁੜੀ ਇੱਕ ਹੋਰ ਖ਼ਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਵੱਡੇ ਮੀਡੀਅ ਹਾਊਸਾਂ ਨੇ ਇਹ ਖ਼ਬਰ ਨਸ਼ਰ ਕੀਤੀ ਹੈ। ਦੱਸਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਇੰਗਲੈਂਡ ਦੀ ਨਾਗਰਿਕਤਾ ਲੈਣਾ ਚਾਹੁੰਦਾ ਸੀ। ਸੂਤਰਾਂ ਮੁਤਾਬਿਕ ਅੰਮ੍ਰਿਤਪਾਲ ਨੇ ਫਰਵਰੀ ਵਿੱਚ ਬਿ੍ਰਟਿਸ਼ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ, ਕਿਉਂਕਿ ਉਸ ਦਾ ਵਿਆਹ ਯੂ.ਕੇ. ਦੀ ਨਾਗਰਿਕ ਕਿਰਨ ਕੌਰ ਨਾਲ ਹੋਇਆ ਹੈ। ਸੂਤਰਾਂ ਮੁਤਾਬਿਕ ਅੰਮ੍ਰਿਤਪਾਲ ਦੀ ਅਰਜ਼ੀ ਬਿ੍ਰਟਿਸ਼ ਅਧਿਕਾਰੀਆਂ ਕੋਲ ਪੈਂਡਿੰਗ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ ’ਤੇ ਅਜੇ ਫੈਸਲਾ ਲੈਣਾ ਹੈ।

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਦੇ ਸੰਗਠਨ ਦੀ ਅਗਵਾਈ ਕਰਦਾ ਹੈ ਜੋ ਅਭਿਨੇਤਾ ਅਤੇ ਕਾਰਕੁਲ ਦੀਪ ਸਿੱਧੂ ਵੱਲੋਂ ਸ਼ੁਰੂ ਕੀਤਾ ਗਿਆ ਇੱਕ ਕੱਟੜਪੰਥੀ ਸੰਗਠਨ ਹਨ, ਜਿਸ ਦੀ ਪਿਛਲੇ ਸਾਲ ਫਰਵਰੀ ਮਹੀਨੇ ’ਚ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸੰਗਠਨ ਵਾਰਸ ਪੰਜਬ ਦੇ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਉਸ ਨੂੰ ਗਿ੍ਰਫ਼ਤਾਰ ਕਰਨ ਲਈ ਆਪ੍ਰੇਸ਼ਨ ਚਲਾਇਆ ਹੋਇਆ ਹੈ। (Amritpal)

ਪਰ ਅੰਮ੍ਰਿਤਪਾਲ ਸਿੰਘ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ, ਜੋ ਕਿ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਿਆ। ਹੁਦ ਖ਼ਬਰ ਆ ਰਹੀ ਹੈ ਕਿ ਅੰਮਿ੍ਰਤਪਾਲ ਦੇ ਪੰਜਾਬ ਤੋਂ ਭੱਜਣ ਤੋਂ ਬਾਅਦ ਉੱਤਰਾਖੰਡ ’ਚ ਹੋਣ ਦੀ ਸੰਭਾਵਨਾ ਹੈਠ, ਜਿਸ ਦੇ ਮੱਦੇਨਜ਼ਰ ਦੇਹਰਾਦੂਨ, ਹਰਿਦੁਆਰ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ’ਚ ਅਲਰਟ ਜਾਰੀ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ