ਪੰਜਾਬ ’ਚ HIV ਦੇ ਮਾਮਲਿਆਂ ਨੇ ਖੜ੍ਹੇ ਕੀਤੇ ਲੂੰ-ਕੰਡੇ, ਇਹ ਜ਼ਿਲ੍ਹਾ ਪਹਿਲੇ ਨੰਬਰ ’ਤੇ

HIV in Punjab

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭਿਆਨਕ ਤੋਂ ਭਿਆਨਕ ਬਿਮਾਰੀਆਂ ਦੇਸ਼ ਭਰ ਵਿੱਚ ਆਪਣਾ ਗਰਾਫ਼ ਫੈਲਾ ਰਹੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵੀ ਸਮੇਂ ਸਮੇਂ ’ਤੇ ਗਾਈਡਲਾਈਨ ਜਾਰੀ ਕਰਦਾ ਰਹਿੰਦਾ ਹੈ। ਇਸੇ ਦੌਰਾਨ ਹੀ ਇੱਕ ਹੋਰ ਰਿਪੋਰਟ ਸਾਹਮਣੇ ਆਈ ਹੈ ਜਿਸ ਨਾਲ ਹਰ ਸੁਨਣ ਵਾਲੇ ਦੇ ਲੂੰ-ਕੰਡੇ ਖੜ੍ਹੇ ਕਰ ਦਿੱਤੇ। ਹੁਣ ਪੰਜਾਬ ਵਿੱਚ ਐੱਚਆਈਵੀ ਦੇ ਮਾਮਲਿਆਂ ਦੀ ਵੱਡੀ ਗਿਣਤੀ ਸਾਹਮਦੇ ਆਈ ਹੈ। ਐੱਚਆਈਵੀ ਪਾਜ਼ਿਟਿਵ ਮਾਮਲਿਆ ਵਿੱਚ ਲੁਧਿਆਣਾ ਸੂਬੇ ਭਰ ਵਿੱਚੋਂ ਪਹਿਲੇ ਸਥਾਨ ’ਤੇ ਹੈ।

ਚਾਲੂ ਸਾਲ ਦੌਰਾਨ ਪਿਛਲੇ ਜਨਵਰੀ ਮਹੀਨੇ ਤੱਕ ਇਸ ਜ਼ਿਲ੍ਹੇ ’ਚ 1711 ਮਾਮਲੇ ਸਾਹਮਣੇ ਆਏ। ਸਿਹਤ ਤੇ ਪਰਿਵਾਰ ਕਲਿਆਦ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਹਾਲ ਹੀ ਵਿੱਚ ਵਿਧਾਨ ਸਭਾ ’ਚ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਸਾਲ ਜਨਵਰੀ ਮਹੀਨੇ ਤੱਕ ਸੂਬੇ ’ਚ 10,109 ਮਾਮਲੇ ਸਾਹਮਣੇ ਆਏ ਹਨ।

ਲੁਧਿਆਣਾ ਤੋਂ ਬਾਅਦ ਬਠਿੰਡਾ ’ਚ 1514 ਮਾਮਲੇ ਦਰਜ਼ ਕੀਤੇ ਗਏ, ਜਦੋਂਕਿ ਫਰੀਦਕੋਟ ’ਚ 708, ਮੋਗਾ ’ਚ 712, ਫਿਰੋਜ਼ਪੁਰ ’ਚ 647 ਅਤੇ ਤਰਨਤਾਰਨ ’ਚ 520 ਮਾਮਲੇ ਸਾਹਮਣੇ ਆਏ। ਔਰਤਾਂ ਦੇ ਕੁੱਲ 1847 ਮਾਮਲਿਆਂ ਵਿੱਚੋਂ ਵੀ ਸਭ ਤੋਂ ਜ਼ਿਆਦਾ 233 ਮਾਮਲੇ ਲੁਧਿਆਣਾ ’ਚ ਹੀ ਸਾਹਮਣੇ ਆਏ ਹਨ। ਟਰਾਂਸਜੈਂਡਰ ਦੇ ਐੱਚਆਈਵੀ ਪਾਜ਼ਿਟਿਵ ਹੋਣ ਨਾਲ ਕੁੱਲ 19 ਮਾਮਲਿਆਂ ਵਿੱਚੋਂ ਸਭ ਤੋਂ ਜ਼ਿਆਦਾ 5 ਮਾਮਲੇ ਐੱਸਏਐੱਸ ਨਗਰ ਮੋਹਾਲੀ ਤੋਂ ਰਿਪੋਰਟ ਕੀਤੇ ਗਏ ਹਨ।

15 ਸਾਲ ਤੋਂ ਘੱਟ ਉਮਰ ਦੇ ਐੱਚਆਈਵੀ ਨਾਲ ਪੀੜਤ 88 ਬੱਚਿਆਂ ਵਿੱਚੋਂ 56 ਮੁੰਡੇ ਅਤੇ 32 ਲੜਕੀਆਂ ਹਨ। ਇਨ੍ਹਾਂ ਵਿੱਚੋਂ ਵੀ ਸਭ ਤੋਂ ਜ਼ਿਆਦਾ 19 ਮੁੰਡੇ ਲੁਧਿਆਣਾ ਜ਼ਿਲ੍ਹੇ ਨਾਲ ਜੁੜੇ ਹੋਏ ਹਨ, ਜਦੋਂਕਿ 5 ਮੁੰਡੇ ਅਤੇ 5 ਲੜਕੀਆਂ ਕ੍ਰਮਵਾਰ ਤਰਨਤਾਰਨ ਅਤੇ ਪਟਿਆਲਾ ਤੋਂ ਪਾਜ਼ਿਟਿਵ ਰਿਪੋਰਟ ਕੀਤੇ ਗਏ ਹਨ। ਇਹ ਆਂਕੜਾ ਕਾਫ਼ੀ ਹੈਰਾਨ ਕਰ ਦੇਣ ਵਾਲਾ ਹੈ। ਦੇਸ਼ ਵਿੱਚ ਜਾਗਰੂਕਤਾ ਦੀ ਕੋਈ ਘਾਟ ਨਹੀਂ ਹੈ ਫਿਰ ਵੀ ਲੋਕਾਂ ਨੂੰ ਹੋਰ ਵੀ ਜਾਗਰੂਕ ਕਰਨ ਦੀ ਲੋੜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ