ਲੁਧਿਆਣਾ ਬੰਬ ਧਮਾਕੇ ’ਚ ਇੱਕ ਹੋਰ ਖੁਲਾਸਾ : ਧਮਾਕੇ ’ਚ ਮਾਰੇ ਗਏ ਗਗਨਦੀਪ ਖੰਨਾ ਵਿਖੇ ਸੁਖਬੀਰ ਬਾਦਲ ਦੀ ਰੈਲੀ ‘ਚ ਗਿਆ ਸੀ

ਧਮਾਕੇ ’ਚ ਮਾਰੇ ਗਏ ਗਗਨਦੀਪ ਖੰਨਾ ਵਿਖੇ ਸੁਖਬੀਰ ਬਾਦਲ ਦੀ ਰੈਲੀ ‘ਚ ਗਿਆ ਸੀ

(ਸੱਚ ਕਹੂੰ ਨਿਊ਼ਜ਼) ਲੁਧਿਆਣਾ। ਲੁਧਿਆਣਾ ਬੰਬ ਧਮਾਕੇ ਮਾਮਲੇ ’ਚ ਇੱਕ ਹੋਰ ਅਹਿਮ ਖੁਲਾਸਾ ਹੋਇਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਬੰਬ ਧਮਾਕੇ ਦਾ ਮੁੱਖ ਮੁਲਜ਼ਮ ਗਗਨਦੀਪ ਸਿੰਘ ਇਸ ਵਾਰਦਾਤ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਖੰਨਾ ਰੈਲੀ ਵਿਚ ਵੀ ਗਿਆ ਸੀ। ਇਸੇ ਰੈਲੀ ਵਿਚ ਗਗਨਦੀਪ ਦੀ ਮਹਿਲਾ ਪੁਲਿਸ ਸਾਥੀ ਵੀ ਤਾਇਨਾਤ ਸੀ।

ਹੈਲੀ ਦੌਰਾਨ ਉਸ ਨੂੰ ਮੇਨ ਗੇਟ ‘ਤੇ ਖੜ੍ਹਾ ਦੇਖਿਆ ਗਿਆ ਸੀ। ਉੱਥੇ ਉਹ ਕੁਝ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕਰਦੇ ਵੀ ਨਜ਼ਰ ਆਏ ਹਨ। ਦੱਸਿਆ ਜਾ ਰਿਹਾ ਇਸ ਰੈਲੀ ’ਚ ਉਸ ਦੀ ਪੁਲਿਸ ਮੁਲਾਜ਼ਮ ਮਹਿਲਾ ਸਾਥੀ ਕਮਲਜੀਤ ਕੌਰ ਵੀ ਡਿਊਟੀ ’ਤੇ ਤਾਇਨਾਤ ਸੀ। ਹੁਣ ਖਦਸ਼ਾ ਹੈ ਕਿ ਕਿਤੇ ਪੰਜਾਬ ਦੀਆਂ ਚੋਣ ਰੈਲੀਆਂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਤਾਂ ਨਹੀਂ ਹਨ। ਸਵਾਲ ਹੁਣ ਇਹ ਉਠਦਾ ਹੈ ਕਿ ਆਖਰ ਗਗਨਦੀਪ ਉੱਥੇ ਕੀ ਕਰਨ ਗਿਆ ਸੀ, ਇਹ ਜਾਣ ਕੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਗਗਨਦੀਪ ਨੇ ਗੱਲਬਾਤ ਕੀਤੀ ਹੈ, ਉਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਉਹ ਉਨ੍ਹਾਂ ਨਾਲ ਕੀ ਗੱਲ ਕਰ ਰਿਹਾ ਸੀ।

ਜਿਕਰਯੋਗ ਹੈ ਕਿ ਧਮਾਕੇ ਤੋਂ ਪਹਿਲਾਂ ਸੁਖਬੀਰ ਬਾਦਲ ਦੀ 4 ਦਸੰਬਰ ਨੂੰ ਖੰਨਾ ‘ਚ ਰੈਲੀ ਸੀ। ਜਿਸ ਵਿੱਚ ਉਹ ਜੀ.ਟੀ.ਬੀ.ਮਾਰਕੀਟ ਨੇੜੇ ਰੈਸਟ ਹਾਊਸ ਮਾਰਕੀਟ ਵਿੱਚ ਰੈਲੀ ਵਾਲੀ ਥਾਂ ‘ਤੇ ਨਜ਼ਰ ਆਇਆ ਸੀ। ਇਸ ਦੌਰਾਨ ਉਹ ਰੈਲੀ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਮਿਲੇ। ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਉਹ ਕਿਤੇ ਵੀਆਈਪੀਜ਼ ਦੇ ਸੁਰੱਖਿਆ ਪ੍ਰਬੰਧਾਂ ਦਾ ਮੁਲਾਂਕਣ ਤਾਂ ਨਹੀਂ ਕਰ ਰਿਹਾ ਸੀ। ਇਸ ਦੇ ਮੱਦੇਨਜ਼ਰ ਵੀਆਈਪੀਜ਼ ਦੀ ਸੁਰੱਖਿਆ ਵਿੱਚ ਲੱਗੇ ਮੁਲਾਜ਼ਮਾਂ ਨੂੰ ਵੀ ਚੌਕਸ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ 23 ਦਸੰਬਰ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਧਮਾਕਾ ਹੋਇਆ ਸੀ।

ਜਿਸ ਵਿੱਚ ਗਗਨਦੀਪ ਦੀ ਵੀ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਵਿਅਕਤੀ ਜਖਮੀ ਹੋ ਗਏ ਸਨ। ਇਸ ਤੋਂ ਬਾਅਦ ਜਾਂਚ ਦੌਰਾਨ ਗਗਨਦੀਪ ਦੇ ਪੁਲਿਸ ’ਤ ਤਾਇਨਾਤ ਕਵਲਜੀਤ ਕੌਰ ਨਾਲ ਸਬੰਧਾਂ ਦੇ ਖੁਲਾਸਾ ਹੋਇਆ ਸੀ ਜਿਸ ਤੇੋਂ ਬਾਅਦ ਉਸ ਨੂੰ ਪੁਲਿਸ ਮਹਿਕਮੇ ਤੋਂ ਬਸਖਾਸਤ ਕਰ ਦਿੱਤਾ ਗਿਆ ਹੈ ਤੇ ਹੁਣ ਪਲਿਸ ਕਵਲਜੀਤ ਤੋਂ ਹੋਰ ਵੀ ਪੁਛਗਿਛ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ