ਸਾਵਧਾਨ! ਦੇਸ਼ ’ਚ ਕਰੋਨਾ ਨੇ ਫੜ੍ਹੀ ਤੇਜ਼ੀ 22,775 ਨਵੇਂ ਕੇਸ

Coronavirus Sachkahoon

ਸਾਵਧਾਨ! ਦੇਸ਼ ’ਚ ਕਰੋਨਾ ਨੇ ਫੜ੍ਹੀ ਤੇਜ਼ੀ 22,775 ਨਵੇਂ ਕੇਸ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼) ਦੇਸ਼ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਕਾਫ਼ੀ ਤੇਜੀ ਨਾਲ ਵਾਧਾ ਹੋ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਵਿੱਚ ਕਰੋਨਾ ਸੰਕਰਮਣ ਦੇ 22,775 ਕੇਸ ਦਰਜ਼ ਕੀਤੇ ਗਏ, ਜਦੋਂ ਕਿ ਇਸ ਤੋਂ ਇੱਕ ਦਿਨ ਪਹਿਲਾਂ ਮਾਮਲਿਆਂ ਦੀ ਗਿਣਤੀ 16,764 ਸੀ। ਨਵੇਂ ਸੰਕਰਮਿਤ ਹੋਏ ਮਰੀਜਾਂ ਦੇ ਨਾਲ ਦੇਸ਼ ਵਿੱਚ ਕੋਰੋਨਾ ਦੀ ਚਪੇਟ ਵਿੱਚ ਆਏ ਲੋਕਾਂ ਦੀ ਗਿਣਤੀ 3,48,61,579 ਹੋ ਗਈ ਹੈ। ਇਸ ਦੌਰਾਨ ਕਰੋਨਾ ਨਾਲ 406 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਸਮੇਤ ਹੁਣ ਤੱਕ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,81,486 ਤੱਕ ਪਹੁੰਚ ਗਈ ਹੈ। ਦੇਸ਼ ਵਿੱਚ ਸ਼ੁੱਕਰਵਾਰ ਨੂੰ 58 ਲੱਖ 11 ਹਜ਼ਾਰ 487 ਕੋਵਿਡ ਟੀਕੇ ਲਗਾਏ ਗਏ ਅਤੇ ਇਸ ਨਾਲ ਹੀ ਕੁੱਲ ਟੀਕਾਕਰਨ ਇੱਕ ਅਰਬ 45 ਕਰੋੜ 16 ਲੱਖ 24 ਹਜ਼ਾਰ 150 ਹੋ ਗਿਆ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੁਆਰਾ ਸ਼ਨੀਵਾਰ ਸਵੇਰੇ ਜਾਰੀ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕਰੋਨਾ ਦੇ ਨਵੇਂ ਰੂਪ ਓਮੀਕਰੋਨ ਦੇ ਕੁੱਲ 1431 ਮਾਮਲੇ ਦਰਜ਼ ਹੋਏ ਹਨ। ਪਿਛਲੇ 24 ਘੰਟਿਆਂ ਵਿੱਚ 8949 ਮਰੀਜ਼ਾਂ ਦੇ ਠੀਕ ਹੋਣ ਦੇ ਨਾਲ-ਨਾਲ ਇਸ ਮਹਾਂਮਾਰੀ ਤੋਂ ਨਿਜ਼ਾਤ ਪਾਉਣ ਵਾਲਿਆਂ ਦੀ ਗਿਣਤੀ ਵੱਧ ਕੇ 3,42,75,312 ਹੋ ਗਈ ਹੈ। ਇਸ ਸਮੇਂ ਦੌਰਾਨ ਐਕਟਿਵ ਕੇਸ 13,420 ਤੋਂ ਵੱਧ ਕੇ 1,047,81 ਹੋ ਗਏ। ਦੇਸ਼ ਵਿੱਚ ਰਿਕਵਰੀ ਦਰ 98.32 ਫ਼ੀਸਦੀ, ਐਕਟਿਵ ਕੇਸਾਂ ਦੀ ਦਰ 0.30 ਫੀਸਦੀ ਅਤੇ ਮੌਤ ਦਰ 1.38 ਫੀਸਦੀ ਹੈ। ਵਰਤਮਾਨ ਵਿੱਚ ਦੇਸ਼ ਵਿੱਚ ਸਭ ਤੋਂ ਜ਼ਿਆਦਾ ਐਕਟਿਵ ਕੇਸ ਕੇਰਲ ਵਿੱਚ ਹਨ।

ਇੱਥੇ ਪਿਛਲੇ 24 ਘੰਟਿਆਂ ਵਿੱਚ ਐਕਟਿਵ ਕੇਸ 419 ਘੱਟ ਕੇ 20,106 ਰਹਿ ਗਏ ਹਨ। ਸੂਬੇ ਵਿੱਚ 2742 ਮਰੀਜ਼ਾਂ ਦੇ ਠੀਕ ਹੋਣ ਨਾਲ ਕਰੋਨਾ ਮੁਕਤ ਲੋਕਾਂ ਦੀ ਗਿਣਤੀ 51,79,277 ਹੋ ਗਈ ਹੈ। ਇਸ ਦੌਰਾਨ 353 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 47,794 ਹੋ ਗਈ ਹੈ। ਪਿਛਲੇ 24 ਘੰਟਿਆਂ ’ਚ ਕੇਰਲ ’ਚ ਕਰੋਨਾ ਇਨਫੈਕਸ਼ਨ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਮਹਾਰਾਸ਼ਟਰ ’ਚ ਇਸ ਸਮੇਂ ਦੌਰਾਨ 6293 ਐਕਟਿਵ ਕੇਸਾਂ ਦੇ ਵਧਣ ਨਾਲ ਕੁੱਲ ਗਿਣਤੀ ਵੱਧ ਕੇ 28199 ਹੋ ਗਈ ਹੈ। ਜਦੋਂ ਕਿ 08 ਹੋਰ ਮਰੀਜਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 141526 ਹੋ ਗਈ ਹੈ। ਇਸ ਦੇ ਨਾਲ ਹੀ 1766 ਹੋਰ ਮਰੀਜਾਂ ਦੇ ਕਰੋਨਾ ਮੁਕਤ ਹੋਣ ਨਾਲ ਇਸ ਦੀ ਕੁੱਲ ਸੰਖਿਆ ਵੱਧ ਕੇ 65,09,096 ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ