ਡਿਊਟੀ ‘ਤੇ ਤਾਇਨਾਤ ਸੀ ਜਵਾਨ, ਅਚਾਨਕ ਚੱਲੀ ਗੋਲੀ ਨਾਲ ਹੋਈ ਮੌਤ
ਬਠਿੰਡਾ (ਸੁਖਜੀਤ ਮਾਨ)। ਇੱਥੋਂ ਦੇ ਮਿਲਟਰੀ ਸਟੇਸ਼ਨ (Military Station Bathinda) ਵਿੱਚ ਇੱਕ ਹੋਰ ਫੌਜੀ ਜਵਾਨ ਦੀ ਮੌਤ ਹੋ ਗਈ। ਮਿਰਤਕ ਜਵਾਨ ਡਿਊਟੀ ‘ਤੇ ਤਾਇਨਾਤ ਸੀ ਤਾਂ ਇਸ ਦੌਰਾਨ ਉੱਥੇ ਅਚਾਨਕ ਚੱਲੀ ਗੋਲੀ ਨਾਲ ਉਸਦੀ ਮੌਤ ਹੋ ਗਈ। ਇਹ ਘਟਨਾ ਕੱਲ ਸ਼ਾਮ ਦੀ ਦੱਸੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਮਿਰਤਕ ਜਵਾਨ ਤੋਪਖਾਨਾ ਯੂਨਿਟ ਨਾਲ ਹੀ ਸਬਧਿਤ ਸੀ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਫੌਜੀ ਅਧਿਕਾਰੀਆਂ ਨੇ ਐਨਾਂ ਜ਼ਰੂਰ ਦੱਸਿਆ ਕਿ ਇਸ ਘਟਨਾ ਨੂੰ 4 ਜਵਾਨਾਂ ਦੀ ਮੌਤ ਵਾਲੀ ਘਟਨਾ ਨਾਲ ਜੋੜਕੇ ਨਾ ਦੇਖਿਆ ਜਾਵੇ, ਇਹ ਉਸ ਤੋਂ ਵੱਖਰੀ ਘਟਨਾ ਹੈ।
ਦਸਣਯੋਗ ਹੈ ਕਿ ਕੱਲ ਸਵੇਰ 4:30 ਵਜੇ ਬਠਿੰਡਾ ਮਿਲਟਰੀ ਸਟੇਸ਼ਨ ਵਿੱਚ 2 ਅਣਪਛਾਤਿਆਂ ਵੱਲੋਂ 4 ਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਯੂਨਿਟ ਨੰਬਰ 80 ਮੀਡੀਅਮ ਰੈਜੀਮੈਂਟ ਦੇ ਮੇਜਰ ਆਸੂਤੋਸ਼ ਸ਼ੁਕਲਾ ਦੀ ਸ਼ਿਕਾਇਤ ‘ਤੇ 2 ਅਣਪਛਾਤਿਆਂ ਖਿਲਾਫ਼ ਕਤਲ ਤੇ ਆਰਮਜ਼ ਐਕਟ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਹਾਲੇ ਕੋਈ ਗ੍ਰਿਫਤਾਰੀ ਨਹੀਂ ਹੋਈ।