ਕੁਝ ਘੰਟੇ ਬਾਅਦ ਕਿਸਾਨਾਂ ਦੇ ਖ਼ਾਤੇ ਵਿੱਚ ਆ ਜਾਏਗਾ ਮੁਆਵਜਾ, 11:30 ਵਜੇ ਹੋਏਗੀ ਸ਼ੁਰੂਆਤ

Chief Minister
ਮੁੱਖ ਮੰਤਰੀ ਭਗਵੰਤ ਮਾਨ। ਫਾਈਲ ਫੋਟੋ।

ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਅਬੋਹਰ ਵਿਖੇ ਮੁਆਵਜਾ ਦੇਣ ਦੀ ਸ਼ੁਰੂਆਤ | Farmers

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਬੇਮੌਸਮੀ ਬਰਸਾਤ ਅਤੇ ਤੇਜ਼ ਹਵਾਵਾਂ ਦੇ ਚਲਦੇ ਖ਼ਰਾਬ ਹੋਈ ਫਸਲ ਲਈ ਮੁਆਵਜਾ ਅੱਜ ਤੋਂ ਮਿਲਣਾ ਸ਼ੁਰੂ ਹੋ ਜਾਏਗਾ। ਅੱਜ 11:30 ਵਜੇ ਮੁੱਖ ਮੰਤਰੀ ਭਗਵੰਤ ਮਾਨ ਇਸ ਦੀ ਸ਼ੁਰੂਆਤ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਅਬੋਹਰ ਵਿਖੇ 11 ਵਜੇ ਤੋਂ ਬਾਅਦ ਮੁਆਵਜਾ ਵੰਡਣਾ ਸ਼ੁਰੂ ਕਰਨਗੇ ਤਾਂ ਕੁਝ ਹੀ ਦੇਰ ਵਿੱਚ ਪੰਜਾਬ ਭਰ ਦੇ ਕਿਸਾਨਾਂ ਦੇ ਬੈਂਕ ਖ਼ਾਤਿਆ ਵਿੱਚ ਇਹ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਇਸ ਵਾਰ ਕੋਈ ਚੈਕ ਨਹੀਂ ਦਿੱਤਾ ਜਾਏਗਾ, ਸਗੋਂ ਸਿੱਧੇ ਹੀ ਬੈਕ ਖ਼ਾਤੇ ਵਿੱਚ ਇਹ ਪੈਸੇ ਆਉਣਗੇ। ਇਥੇ ਦੱਸਣਯੋਗ ਹੈ ਕਿ ਪੰਜਾਬ ਵਿੱਚ 14.57 ਲੱਖ ਹੈਕਟੇਅਰ ਫਸਲ ਖ਼ਰਾਬ ਹੋਈ ਹੈ। (Farmers)

ਫਸਲ ਖ਼ਰਾਬੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਹਫ਼ਤੇ ਹੀ ਐਲਾਨ ਕੀਤਾ ਗਿਆ ਸੀ ਕਿ ਕਿਸਾਨਾਂ ਦੇ ਖ਼ਾਤੇ ਵਿੱਚ ਵਿਸਾਖ਼ੀ ਤੋਂ ਪਹਿਲਾਂ ਮੁਆਵਜੇ ਦੇ ਪੈਸੇ ਆ ਜਾਣਗੇ, ਇਹ ਪਹਿਲੀਵਾਰ ਹੋਏਗਾ ਕਿ ਇੰਨੇ ਘੱਟ ਸਮੇਂ ਵਿੱਚ ਕਿਸਾਨਾਂ ਦੇ ਖ਼ਾਤੇ ਵਿੱਚ ਪੈਸੇ ਆਉਣੇ ਸ਼ੁਰੂ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ