ਭਾਗਾਂ ਵਾਲੇ ਜੀਵ ਜੁੜਦੇ ਹਨ ਰਾਮ-ਨਾਮ ਨਾਲ : Saint Dr. MSG

Saint Dr MSG

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ‘ਚ ਅੱਲ੍ਹਾ, ਵਾਹਿਗੁਰੂ, ਮਾਲਕ ਦਾ ਨਾਮ ਲੈਣਾ ਬੜੇ ਭਾਗਾਂ ਦੀ ਗੱਲ ਹੈ  ਭਾਗਾਂ ਵਾਲੇ ਜੀਵ ਜੋ ਰਾਮ-ਨਾਮ ਨਾਲ ਜੁੜਦੇ ਹਨ ਅਤੇ ਰਾਮ-ਨਾਮ ਨਾਲ ਜੁੜ ਕੇ ਉਹ ਬਹੁਤ ਹੀ ਭਾਗਾਂ ਵਾਲੇ ਬਣ ਜਾਂਦੇ ਹਨ ਜੀਵ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦੇ ਨਾਮ ਦਾ ਜਿਵੇਂ-ਜਿਵੇਂ ਸਿਮਰਨ ਕਰਦਾ ਹੈ, ਉਵੇਂ-ਉਵੇਂ ਜਨਮਾਂ-ਜਨਮਾਂ ਦੀ ਮੈਲ, ਪਾਪ ਉੱਤਰਦੇ ਚਲੇ ਜਾਂਦੇ ਹਨ ਅਤੇ ਹਿਰਦੇ ਤੋਂ ਇਨਸਾਨ ਇਸ ਕਾਬਲ ਬਣ ਜਾਂਦਾ ਹੈ ਕਿ ਇਸ ਮਾਤਲੋਕ ਵਿਚ ਕਣ-ਕਣ , ਜ਼ਰੇ-ਜ਼ਰੇ ‘ਚ ਮਾਲਕ ਦੇ ਨੂਰੀ ਸਵਰੂਪ ਦੇ ਦਰਸ਼ਨ ਹੋਣ ਲੱਗਦੇ ਹਨ।

Also Read : ਮਾਲਕ ਦੇ ਪਿਆਰ ਮੁਹੱਬਤ ‘ਚ ਮਿਲਦੀਆਂ ਹਨ ਅਲੌਕਿਕ ਖੁਸ਼ੀਆਂ

ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਂਦੇ ਹਨ ਕਿ ਭਗਵਾਨ ਦੇ ਨੂਰੀ ਸਵਰੂਪ ਦੇ ਦਰਸ਼ਨ ਹੋਣ ਨਾਲ ਆਦਮੀ ਦੀ ਜ਼ਿੰਦਗੀ ਇੱਕਦਮ ਹੀ ਬਦਲ ਜਾਂਦੀ ਹੈ ਹਰ ਤਰ੍ਹਾਂ ਦਾ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀ ਅਤੇ ਆਤਮਾ ਦੀ ਜਨਮ-ਮਰਨ ਦੀ ਬਿਮਾਰੀ ਪਲ ‘ਚ ਕੱਟੀ ਜਾਂਦੀ ਹੈ ਉਹ ਇੰਨੀ ਖੁਸ਼ੀ ਨਾਲ, ਲੱਜਤ ਨਾਲ ਜ਼ਿੰਦਗੀ ਗੁਜ਼ਾਰਦਾ ਹੈ ਜਿਸ ਦਾ ਲਿਖ-ਬੋਲ ਕੇ ਵਰਣਨ ਨਹੀਂ ਕੀਤਾ ਜਾ ਸਕਦਾ ਹਰ ਤਰ੍ਹਾਂ ਦੀ ਖੁਸ਼ਬੂ, ਲੱਜਤ, ਸੁਆਦ ਉਸ ਨੂੰ ਨਸੀਬ ਹੋ ਜਾਂਦਾ ਹੈ।

ਜਿਵੇਂ ਜੀਭ, ਇੰਦਰੀਆਂ ਦੇ ਭੋਗ-ਵਿਲਾਸ ਦਾ ਸੁਆਦ ਪਲ ਭਰ ਦਾ ਹੁੰਦਾ ਹੈ ਜਦੋਂ ਤੱਕ ਕੋਈ ਚੀਜ਼ ਜੀਭ ਦੇ ਸੰਪਰਕ ‘ਚ ਰਹਿੰਦੀ ਹੈ ਤਾਂ ਸੁਆਦ ਆਉਂਦਾ ਰਹਿੰਦਾ ਹੈ ਉਸ ਨੂੰ ਖਾਣ ਤੋਂ ਕੁਝ ਸਮੇਂ ਬਾਅਦ ਮੂੰਹ ਫਿਰ ਤੋਂ ਬਕਬਕਾ ਹੋ ਜਾਂਦਾ ਹੈ ਪਰ ਜੀਵ ਇੱਕ ਵਾਰ ਮਾਲਕ ਦੇ ਨੂਰੀ ਸਵਰੂਪ ਦਾ ਦਰਸ਼ਨ ਕਰ ਲਵੇ ਤਾਂ ਇਨ੍ਹਾਂ ਨਾਲੋਂ ਕਰੋੜਾਂ ਗੁਣਾ ਵਧ ਕੇ  ਨਸ਼ਾ, ਲੱਜਤ, ਸੁਆਦ ਆਉਂਦਾ ਹੈ ਅਤੇ ਉਹ ਪਰਮਾਨੈਂਟਲੀ ਰਹਿੰਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਅੱਜ ਜ਼ਿਆਦਾਤਰ ਲੋਕ ਭੋਗ-ਵਿਲਾਸ ਅਤੇ ਮਾਇਆ ਲਈ ਹੀ ਜ਼ਿੰਦਗੀ ਗੁਜ਼ਾਰ ਰਹੇ ਹਨ ਇਹ ਲੋਕਾਂ ਦੇ ਜੀਵਨ ਦਾ ਆਧਾਰ ਬਣ ਗਿਆ ਹੈ ਬਾਕੀ ਲੋਕ ਕ੍ਰੋਧ, ਲੋਭ, ਮੋਹ, ਹੰਕਾਰ ‘ਚ ਡੁੱਬੇ ਹੋਏ ਹਨ ਜਾਂ ਕਿਸੇ ਨੂੰ ਮਨ ਨੇ ਮਾਰ ਰੱਖਿਆ ਹੈ ਇਸ ਤਰ੍ਹਾਂ ਇਨ੍ਹਾਂ ਸੱਤਾਂ ਦੇ ਚੱਕਰਵਿਊ ‘ਚ ਪੂਰਾ ਸੰਸਾਰ ਫਸਿਆ ਹੋਇਆ ਹੈ ਕੋਈ-ਕੋਈ ਇਨ੍ਹਾਂ ਤੋਂ ਬਚਿਆ ਹੈ ਜਿਸ ਅੰਦਰ ਮਾਂ-ਬਾਪ ਦੇ  ਚੰਗੇ ਸੰਸਕਾਰ ਹਨ ਸਭ ਤੋਂ ਵੱਡੀ ਗੱਲ ਕਿਸੇ ਨੂੰ ਕੋਈ ਪੂਰਨ ਪੀਰ-ਫ਼ਕੀਰ ਮਿਲਿਆ, ਉਨਾਂ ਦੇ ਬਚਨਾਂ ‘ਤੇ ਅਮਲ ਕੀਤਾ ਤਾਂ ਮਾਲਕ ਦੀ ਕਿਰਪਾ ਹੁੰਦੀ ਹੈ ਅਤੇ ਉਹ ਮਾਲਕ ਦੀ ਦਇਆ ਮਿਹਰ, ਰਹਿਮਤ ਨਾਲ ਮਾਲਾਮਾਲ ਹੁੰਦਾ ਹੈ।

Also Read : ਰੂਹਾਨੀਅਤ: ਪਰਮਾਤਮਾ ਦੇ ਨਾਮ ਨਾਲ ਚੜ੍ਹੋਗੇ ਸਫ਼ਲਤਾ ਦੀਆਂ ਪੌੜੀਆਂ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਇਸ ਘੋਰ ਕਲਿਯੁਗ ‘ਚ ਇਹ ਕਹਿ ਦੇਣਾ ਸੌਖਾ ਹੈ ਕਿ ਸੱਤੇ ਚੋਰ ਮੇਰਾ ਕੁਝ ਨਹੀਂ ਕਰਦੇ, ਪਰ ਇਹ ਝੂਠ ਹੈ ਆਦਮੀ ਸੋਚਦਾ ਹੈ ਕਿ ਕੀ ਪੂਰਨ ਗੁਰੂ ਮਿਲਣ ‘ਤੇ ਹੀ ਇਨ੍ਹਾਂ ਸੱਤਾਂ ਤੋਂ ਬਚਿਆ ਜਾ ਸਕਦਾ ਹੈ? ਇਸ ਦਾ ਜਵਾਬ ਹੈ, ਨਹੀਂ, ਕਿਉਂਕਿ ਗੁਰੂ ਬੇਚਾਰਾ ਕਿਆ ਕਰੇ, ਜੋ ਸਿਖਣ ਮੇਂ ਚੂਕ ਗੁਰੂ ਜੀਵ ਨੂੰ ਕਹਿੰਦੇ ਹਨ ਕਿ ਇਹ ਕਰਮ ਕਰ ਲਓ ਅੱਗਿਓਂ ਜੀਵ ਕਹਿੰਦਾ ਹੈ ਕਿ ਜੀ, ਇਹ ਨਹੀਂ, ਉਹ ਕਰ ਲਵਾਂ ਤਾਂ ਕੋਈ ਹਰਜ ਤਾਂ ਨਹੀਂ।

ਇਸ ‘ਤੇ ਪੂਜਨੀਕ ਗੁਰੂ ਜੀ ਨੇ ਇੱਕ ਗੱਲ ਸੁਣਾਉਂਦਿਆਂ ਫ਼ਰਮਾਇਆ ਕਿ ਇੱਕ ਵਾਰ ਇੱਕ ਜਿਮੀਂਦਾਰ ਵੀਰ ਆਇਆ ਅਤੇ ਕਹਿਣ ਲੱਗਾ ਕਿ ਗੁਰੂ ਜੀ, ਮੈਂ ਟਰੈਕਟਰ ਲੈਣਾ ਹੈ, ਕਿਹੜਾ ਲਵਾਂ? ਅਸੀਂ ਖੁਦ ਵੀ ਜਿਮੀਂਦਾਰਾ ਕੀਤਾ ਹੈ ਤਾਂ ਕਹਿ ਦਿੱਤਾ ਕਿ ਤੂੰ ਆਇਸ਼ਰ ਲੈ ਲੈ ਤੇਰੀ  ਥੋੜ੍ਹੀ ਜ਼ਮੀਨ ਹੈ, ਇਹ ਠੀਕ ਰਹੇਗਾ ਅਤੇ ਖਰਚਾ ਵੀ ਘੱਟ ਲੱਗੇਗਾ।

ਉਸ ਨੇ ਕਿਹਾ ਕਿ ਜੀ, ਮੈਂ ਹਿੰਦੁਸਤਾਨ ਲੈ ਲਵਾਂ, ਕੋਈ ਹਰਜ ਤਾਂ ਨਹੀਂ ਅਸੀਂ ਕਿਹਾ ਕਿ ਭਾਈ, ਤੇਰੀ ਮਰਜ਼ੀ ਕਹਿਣ ਦਾ ਭਾਵ ਹੈ ਕਿ ਲੋਕਾਂ ਨੇ ਕਰਨਾ ਮਨ ਅਨੁਸਾਰ ਹੁੰਦਾ ਹੈ ਅਤੇ ਠੱਪਾ ਸੰਤਾਂ ਦਾ ਹੋਣਾ ਚਾਹੀਦਾ ਹੈ ਅੱਜ ਲੋਕਾਂ ਦੇ ਦਿਮਾਗ ‘ਚ ਇਹ ਚੱਕਰ ਹੈ ਪਰ ਪੀਰ-ਫ਼ਕੀਰ ਬੁਰੇ ਕਰਮ ਨੂੰ ਹਾਂ ਕਿਵੇਂ ਕਹਿ ਸਕਦੇ ਹਨ ਉਹ ਤਾਂ ਕਹਿੰਦੇ ਹਨ ਕਿ ਨਾ ਬੇਟਾ, ਇਹ ਕਰਮ ਨਾ ਕਰ, ਨਹੀਂ ਤਾਂ ਨਰਕਾਂ ‘ਚ ਜਾਵੇਂਗਾ ਇਸ ਲਈ ਜੀਵ ਸੰਤਾਂ ਦੇ ਬਚਨਾਂ ਨੂੰ ਸੁਣ ਕੇ ਅਮਲ ਕਰੇ ਤਾਂ ਉਹ ਪਰਮਾਨੰਦ ਦੀ ਪ੍ਰਾਪਤੀ ਕਰ ਸਕਦਾ ਹੈ ਇਹੀ ਜੀਵਨ ਦਾ ਆਧਾਰ ਹੈ।

LEAVE A REPLY

Please enter your comment!
Please enter your name here