ਮਾਲਕ ਦੇ ਪਿਆਰ ਮੁਹੱਬਤ ‘ਚ ਮਿਲਦੀਆਂ ਹਨ ਅਲੌਕਿਕ ਖੁਸ਼ੀਆਂ

Sant Dr. MSG

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਸਤਿਗੁਰੂ, ਮੌਲ਼ਾ, ਦੇ ਪਿਆਰ-ਮੁਹੱਬਤ ਦੀ ਚਰਚਾ, ਅੱਲ੍ਹਾ, ਗੌਡ, ਖੁਦਾ ਰੱਬ ਦੇ ਪਿਆਰ ਦੀ ਗੱਲ ਜਾਂ ਉਸ ਦੀ ਯਾਦ ‘ਚ ਬੈਠਦਾ ਹੈ ਤਾਂ  ਉਸ ਨੂੰ ਇੱਕ ਅਲੌਕਿਕ ਖੁਸ਼ੀ ਮਿਲਦੀ ਹੈ, ਪਰਮਾਨੰਦ ਮਿਲਦਾ ਹੈ ਚਾਹੇ ਉਹ ਵੈਰਾਗ ‘ਚ ਹੋਵੇ ਜਾਂ ਖੁਸ਼ੀ ‘ਚ ਹੋਵੇ ਇਨਸਾਨ ਦੇ ਜਨਮਾਂ-ਜਨਮਾਂ ਦੇ ਪਾਪ ਪਲ ‘ਚ ਖ਼ਤਮ ਹੋ ਜਾਂਦੇ ਹਨ। (Dera sacha sauda)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਧਨ-ਦੌਲਤ ਲਈ, ਜ਼ਮੀਨ-ਜਾਇਦਾਦ ਲਈ, ਹੀਰੇ ਮੋਤੀ, ਲਾਲ, ਜਵਾਹਰਾਤਾਂ ਲਈ,ਬਾਲ-ਬੱਚਿਆਂ ਲਈ ਲੋਕਾਂ ਨੂੰ ਤੜਫ਼ਦੇ ਦੇਖਿਆ ਹੈ ਪਰ ਕੋਈ-ਕੋਈ ਹੁੰਦਾ ਹੈ ਜੋ ਮਾਲਕ ਦੇ ਪਿਆਰ ਮੁਹੱਬਤ ‘ਚ ਤੜਫ਼ਦਾ ਹੈ। ਦੁਨੀਆ ਦੇ ਸਾਜੋ ਸਮਾਨ ਲਈ ਇਨਸਾਨ ਤੜਫ਼ਦਾ ਹੈ, ਉਹ ਤੜਫ਼ ਕਦੇ ਸ਼ਾਂਤ ਨਹੀਂ ਹੁੰਦੀ ਤੇ ਉਸ ਤੜਫ਼ ਨਾਲ ਤਰ੍ਹਾਂ- ਤਰ੍ਹਾਂ ਦੀਆਂ ਬਿਮਾਰੀਆਂ, ਤਰ੍ਹਾਂ-ਤਰ੍ਹਾਂ ਦੇ ਪਾਪ ਪਣਪਣ ਲੱਗਦੇ ਹਨ ਹਾਲਾਂਕਿ ਮਾਲਕ ਦੀ ਮੁਹੱਬਤ ‘ਚ ਵੀ ਤੜਫ਼ ਕਦੇ ਖ਼ਤਮ ਨਹੀਂ ਹੁੰਦੀ, ਪਰ ਇਨਸਾਨ ਜਿੰਨਾ ਮਾਲਕ ਲਈ ਤੜਫ਼ਦਾ ਹੈ, ਜਨਮਾਂ-ਜਨਮਾਂ ਦੇ ਪਾਪ ਖ਼ਤਮ ਹੋ ਜਾਂਦੇ ਹਨ, ਸਮਾਜ ‘ਚ ਰੁਤਬਾ ਮਿਲਦਾ ਹੈ ਤੇ ਦੋਨਾਂ ਜਹਾਨਾਂ ‘ਚ ਨਾਂਅ ਅਮਰ ਹੋ ਜਾਂਦਾ ਹੈ।

ਜੀਵ ਆਤਮਾ ਪਾਰ ਬ੍ਰਹਮ ਹੋਣ ਲੱਗਦੀ ਹੈ | Dera sacha sauda

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੜਫ਼-ਤੜਫ਼ ‘ਚ ਬਹੁਤ ਫ਼ਰਕ ਹੈ ਕਿਉਂਕਿ ਮਾਲਕ ਦੀ ਯਾਦ ‘ਚ ਤੜਫ਼ਣ  ਨਾਲ ਆਪਣਾ ਹੀ ਨਹੀਂ ਆਪਣੇ ਵਡੇਰਿਆਂ ਦਾ ਵੀ ਉੱਧਾਰ ਹੋ ਜਾਂਦਾ ਹੈ ਆਉਣ ਵਾਲੀਆਂ ਕੁਲਾਂ ਦਾ ਉਹ ਸਹਾਰਾ ਬਣ ਜਾਂਦਾ ਹੈ ਤੇ ਗੁਜ਼ਰੀਆਂ ਹੋਈਆਂ ਕੁਲਾਂ ਦਾ ਪਾਰ ਉਤਾਰਾ ਕਰਨ ਦਾ ਜ਼ਰੀਆ ਬਣ ਜਾਂਦਾ ਹੈ ਪੂਜਨੀਕ ਗੁਰੂ ਜੀ ਨੇ ਫਰਮਾਉਂਦੇ ਹਨ ਕਿ ਜਦੋਂ ਇਨਸਾਨ ਸੇਵਾ ਸਿਮਰਨ ਕਰਦਾ ਹੋਇਆ ਮਾਲਕ ਨਾਲ ਓੜ ਨਿਭਾ ਜਾਂਦਾ ਹੈ ਤਾਂ ਜਦੋਂ ਉਹ ਜੀਵ ਆਤਮਾ ਇਸ ਮਾਤ ਲੋਕ ਨੂੰ ਛੱਡ ਕੇ ਅੱਗੇ ਦਾਖ਼ਲ ਹੁੰਦੀ ਹੈ, ਪਾਰ ਬ੍ਰਹਮ ਹੋਣ ਲੱਗਦੀ ਹੈ, ਤਾਂ ਸਾਰੇ ਉਸ ਦੀ ਜੈ-ਜੈ ਕਾਰ ਕਰਦੇ ਹਨ ਤੇ ਉੱਥੇ ਕਾਲ-ਮਹਾਂਕਾਲ ਦੇ ਦਾਇਰੇ ‘ਚ ਅਟਕੀਆਂ  ਹੋਈਆਂ ਰੂਹਾਂ, ਜੋ ਕਿ ਉਨ੍ਹਾਂ ਦੇ ਪੁਰਖਿਆਂ ਦੀਆਂ ਹੁੰਦੀਆਂ ਹਨ ਜਾਂ ਕਿਸੇ ਵੀ ਜੂਨੀ ‘ਚ ਹੋਣ, ਉਨ੍ਹਾਂ ਦੀ ਵੀ ਮਾਲਕ ਮੁਕਤੀ ਕਰ ਦਿੰਦਾ ਹੈ ਤੇ ਉਹ ਉਨ੍ਹਾਂ ਨੂੰ ਲੈ ਕੇ ਪਾਰਬ੍ਰਹਮ ਹੋ ਜਾਂਦਾ ਹੈ।

Also Read : ਰੂਹਾਨੀਅਤ: ਪਰਮਾਤਮਾ ਦੇ ਨਾਮ ਨਾਲ ਚੜ੍ਹੋਗੇ ਸਫ਼ਲਤਾ ਦੀਆਂ ਪੌੜੀਆਂ

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਮਾਲਕ ਦੇ ਪਿਆਰ ‘ਚ ਬੜਾ ਨਸ਼ਾ ਹੈ, ਬੜੀ ਲੱਜ਼ਤ ਹੈ ਪਰ ਪਤਾ ਉਸ ਨੂੰ ਲਗਦਾ ਹੈ ਜੋ ਸੱਚੇ ਦਿਲ ਨਾਲ ਮਾਲਕ ਨੂੰ ਪਿਆਰ ਕਰਦਾ ਹੈ ਇੱਕ ਹੁੰਦਾ ਹੈ ਦਿਖਾਵਾ, ਇੱਕ ਹੁੰਦਾ ਹੈ ਮੌਕਾਪ੍ਰਸਤ, ਤੇ ਇੱਕ ਅਜਿਹਾ ਹੁੰਦਾ ਹੈ ਜੈਸਾ ਹੈ ਵੈਸਾ ਹੀ ਹੈ ਇਸ ਲਈ ਭਾਵਨਾ ਨੂੰ ਪ੍ਰਗਟ ਕਰੋ, ਦਿਖਾਵੇ ‘ਤੇ ਨਾ ਜਾਓ ਢੋਂਗ ਵੱਲ ਨਾ ਜਾਓ ਮਾਲਕ  ਜਿਸ ਨੂੰ ਪਿਆਰ ਕਰਦਾ ਹੈ, ਉਸ ਨੂੰ ਅਜ਼ਮਾਉਂਦਾ ਹੈ ਤੇ ਅਜ਼ਮਾਉਣ ਦੇ ਬਹਾਨੇ ਖੁਸ਼ੀਆਂ ਦੇ ਭੰਡਾਰ ਲੁਟਾਉਂਦਾ ਹੈ ਕਈ ਵਾਰ ਇਨਸਾਨ ਨੂੰ ਇਹ ਲੱਗਦਾ ਹੈ ਕਿ ਮੇਰੇ ਨਾਲ ਹੀ ਅਜਿਹਾ ਕਿਉਂ ਹੋਇਆ, ਇਹ ਤਾਂ ਮੇਰੀ ਜਾਇਜ਼ ਮੰਗ ਹੈ ਪਰ ਇਹ ਤਾਂ ਮਾਲਕ ਜਾਣਦਾ ਹੈ, ਕਿਉਂਕਿ ਉਹ ਕਣ-ਕਣ ‘ਚ ਮੌਜ਼ੂਦ ਹੈ।