ਨਾਗਰਿਕਾਂ ਦੀ ਸਲਾਮਤੀ ਜ਼ਰੂਰੀ

Citizens

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ’ਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰੇ ਇੱਕ ਮਹੀਨੇ ਅੰਦਰ-ਅੰਦਰ ਇਨਸਾਫ ਦੇਣ ਦਾ ਭਰੋਸਾ ਦਿੱਤਾ ਹੈ ਫੌਜੀ ਅਫਸਰਾਂ ’ਤੇ ਦੋਸ਼ ਲੱਗਾ ਹੈ ਕਿ ਅੱਤਵਾਦੀ ਹਮਲੇ ਦੇ ਮਾਮਲੇ ’ਚ ਫੌਜ ਨੇ ਉਕਤ ਵਿਅਕਤੀਆਂ ਨੂੰ ਪੁੱਛਗਿੱਛ ਲਈ ਚੁੱਕਿਆ ਸੀ ਤੇ ਮਗਰੋਂ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਸਨ ਰੱਖਿਆ ਮੰਤਰੀ ਨੇ ਜਿਸ ਤਰ੍ਹਾਂ ਸਮਾਂਬੱਧ ਫੈਸਲਾ ਦੇਣ ਦਾ ਐਲਾਨ ਕੀਤਾ ਹੈ ਇਸ ਨਾਲ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਨਾ ਸਿਰਫ ਧਰਵਾਸ ਮਿਲੀ ਹੈ ਸਗੋਂ ਸਥਾਨਕ ਲੋਕਾਂ ਦਾ ਪ੍ਰਸ਼ਾਸਨ , ਕਾਨੂੰਨ ਤੇ ਨਿਆਂ ਪ੍ਰਬੰਧ ’ਚ ਭਰੋਸਾ ਵੀ ਵਧੇਗਾ ਰੱਖਿਆ ਮੰਤਰੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਫੌਜ ਨੂੰ ਲੋਕਾਂ ਦੇ ਦਿਲ ਜਿੱਤਣੇ ਪੈਣਗੇ ਅਸਲ ’ਚ ਆਮ ਨਾਗਰਿਕਾਂ ਦੀ ਮੌਤ ਦਾ ਦੋਸ਼ ਫੌਜ ਸਿਰ ਲੱਗਣ ਨਾਲ ਵੱਖਵਾਦੀ (ਅਲਗਾਵਵਾਦੀ) ਤਾਕਤਾਂ ਨੂੰ ਲੋਕਾਂ ਨੂੰ ਫੌਜ ਤੇ ਦੇਸ਼ ਖਿਲਾਫ ਭੜਕਾਉਣ ਦਾ ਮੌਕਾ ਮਿਲ ਜਾਂਦਾ ਹੈ। (Citizens)

SYL ਮੁੱਦੇ ’ਤੇ ਮੀਟਿੰਗ ਸਮਾਪਤ, ਆਇਆ ਅਪਡੇਟ, ਮੁੱਖ ਮੰਤਰੀ ਮਾਨ ਨੇ ਦਿੱਤੀ ਜਾਣਕਾਰੀ

ਫੌਜ ਅਤੇ ਲੋਕਾਂ ਦਰਮਿਆਨ ਸਾਂਝ, ਪਿਆਰ ਤੇ ਏਕਤਾ ਦਾ ਪੁਲ ਕਾਇਮ ਕਰਨਾ ਜ਼ਰੂਰੀ ਹੈ ਅਸਲ ’ਚ ਅੱਤਵਾਦ ਖਿਲਾਫ਼ ਲੜਾਈ ਜਿੱਤਣ ਲਈ ਸਥਾਨਕ ਵਸੋਂ (ਲੋਕਾਂ) ਦਾ ਸਾਥ ਜ਼ਰੂਰੀ ਹੈ ਲੋਕਾਂ ਦਾ ਸਾਥ ਮਿਲਣ ਨਾਲ ਕਿਸੇ ਵੀ ਵਿਦੇਸ਼ੀ ਤਾਕਤ ਨੂੰ ਹਰਾਉਣਾ ਔਖਾ ਨਹੀਂ ਵੱਡੀ ਗਿਣਤੀ ਕਸ਼ਮੀਰੀਆਂ ਨੇ ਅੱਤਵਾਦ ਤੋਂ ਨਾ ਸਿਰਫ ਦੂਰੀ ਬਣਾਈ ਰੱਖੀ ਸਗੋਂ ਅੱਤਵਾਦ ਦੇ ਖਿਲਾਫ਼ ਫੌਜ ਅਤੇ ਪੁਲਿਸ ਦਾ ਸਾਥ ਵੀ ਦਿੱਤਾ ਇੱਥੋਂ ਤੱਕ ਔਰਤਾਂ ਵੀ ਹਥਿਆਰ ਚਲਾਉਣ ਦੀ ਸਿਖਲਾਈ ਲੈ ਰਹੀਆਂ ਹਨ ਜਨਤਾ ਦੇ ਸਾਥ ਦਾ ਹੀ ਨਤੀਜਾ ਹੈ ਕਿ ਬਹੁਤ ਸਾਰੇ ਭਟਕੇ ਨੌਜਵਾਨ ਅੱਤਵਾਦ ਦਾ ਰਾਹ ਛੱਡ ਕੇ ਮੁੱਖ ਧਾਰਾ ’ਚ ਪਰਤੇ ਹਨ ਫਿਰ ਵੀ ਫੌਜ ਦੀ ਇਹ ਇੱਕ ਵੱਡੀ ਜਿੰਮੇਵਾਰੀ ਹੈ ਕਿ ਅੱਤਵਾਦ ਨਾਲ ਲੜਾਈ ਸਮੇਂ ਨਾਗਰਿਕਾਂ ਦੀ ਸਲਾਮਤੀ ਨੂੰ ਯਕੀਨੀ ਬਣਾਇਆ ਜਾ ਸਕੇ ਭਾਵੇਂ ਇਹ ਕੰਮ ਕਈ ਵਾਰ ਬਹੁਤ ਚੁਣੌਤੀ ਭਰਿਆ ਵੀ ਹੁੰਦਾ ਹੈ ਪਰ ਲੋਕਾਂ ਦੀ ਸਲਾਮਤੀ ਨਾਲ ਹੀ ਲੋਕਾਂ ਦਾ ਦਿਲ ਜਿੱਤਿਆ ਸਕੇਗਾ (Citizens)