ਗਰਮੀਆਂ ‘ਚ ਪਸ਼ੂਆਂ ਦੀ ਦੇਖਭਾਲ

Animal, Care, Summer

ਹੀਟ ਸਟਰੈੱਸ ਦੌਰਾਨ ਗਾਵਾਂ ‘ਚ ਆਮ ਤਾਪਮਾਨ

ਹੀਟ ਸਟਰੈੱਸ ਦੌਰਾਨ ਗਾਵਾਂ ‘ਚ ਆਮ ਤਾਪਮਾਨ ਬਣਾਈ ਰੱਖਣ ਲਈ ਖਾਣ-ਪੀਣ ‘ਚ ਕਮੀ, ਦੁੱਧ ਉਤਪਾਦਨ ਵਿਚ 10 ਤੋਂ 25 ਫੀਸਦੀ ਦੀ ਗਿਰਾਵਟ, ਦੁੱਧ ਵਿਚ ਫੈਟ ਦੇ ਪ੍ਰਤੀਸ਼ਤ ਵਿਚ ਕਮੀ, ਆਦਿ ਲੱਛਣ ਦਿਖਾਈ ਦਿੰਦੇ ਹਨ ਗਰਮੀਆਂ ਵਿਚ ਪਸ਼ੂਆਂ ਨੂੰ ਸਿਹਤਮੰਦ ਰੱਖਣ ਤੇ ਉਨ੍ਹਾਂ ਦੇ ਉਤਪਾਦਨ ਪੱਧਰ ਨੂੰ ਆਮ ਬਣਾਈ ਰੱਖਣ ਲਈ ਪਸ਼ੂਆਂ ਦੀ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ

ਗਰਮੀ ਦੇ ਮੌਸਮ ਵਿਚ ਪਸ਼ੂਆਂ ਨੂੰ ਆਪਣੇ ਸਰੀਰ ਦਾ ਤਾਪਮਾਨ ਆਮ ਬਣਾਈ ਰੱਖਣ ਵਿਚ ਕਾਫ਼ੀ ਦਿੱਕਤਾਂ ਆਉਂਦੀਆਂ ਹਨ ਹੀਟ ਸਟਰੈੱਸ ਕਾਰਨ ਜਦੋਂ ਪਸ਼ੂਆਂ ਦੇ ਸਰੀਰ ਦਾ ਤਾਪਮਾਨ 101.5 ਡਿਗਰੀ ਫਾਰਨਹੀਟ ਤੋਂ 102.8 ਡਿਗਰੀ ਫਾਰਨਹੀਟ ਤੱਕ ਵਧ ਜਾਂਦਾ ਹੈ, ਉਦੋਂ ਪਸ਼ੂਆਂ ਦੇ ਸਰੀਰ ਵਿਚ ਇਸਦੇ ਲੱਛਣ ਦਿਸਣ ਲੱਗਦੇ ਹਨ ਮੱਝਾਂ ਤੇ ਗਾਵਾਂ ਲਈ ਥਰਮੋਨਿਊਟ੍ਰਲ ਜੋਨ 5 ਡਿਗਰੀ ਸੈਂਟੀਗ੍ਰੇਡ ਤੋਂ 25 ਡਿਰੀ ਸੈਂਟੀਗ੍ਰੇਡ ਵਿਚਾਲੇ ਹੁੰਦਾ ਹੈ ਥਰਮੋਨਿਊਟ੍ਰਲ ਜੋਨ ਵਿਚ ਆਮ ਮੇਟਾਬੋਲਿਕ ਕਿਰਿਆਵਾਂ ਨਾਲ ਜਿੰਨੀ ਗਰਮੀ ਪੈਦਾ ਹੁੰਦਾ ਹੈ, ਉਨੀ ਹੀ ਮਾਤਰਾ ਵਿਚ ਪਸ਼ੂ ਪਸੀਨੇ ਦੇ ਰੂਪ ਵਿਚ ਗਰਮੀ ਨੂੰ ਬਾਹਰ ਕੱਢ ਕੇ ਸਰੀਰ ਦਾ ਤਾਪਮਾਨ ਆਮ ਬਣਾਈ ਰੱਖਦੇ ਹਨ ਹੀਟ ਸਟਰੈੱਸ ਦੌਰਾਨ ਗਾਵਾਂ ਵਿਚ ਆਮ ਤਾਪਮਾਨ ਬਣਾਈ ਰੱਖਣ ਲਈ ਖਾਣ-ਪੀਣ ਵਿਚ ਕਮੀ, ਦੁੱਧ ਉਤਪਾਦਨ ਵਿਚ 10 ਤੋਂ 25 ਫੀਸਦੀ ਦੀ ਗਿਰਾਵਟ, ਦੁੱਧ ਵਿਚ ਫੈਟ ਦੇ ਪ੍ਰਤੀਸ਼ਤ ਵਿਚ ਕਮੀ, ਆਦਿ ਲੱਛਣ ਦਿਖਾਈ ਦਿੰਦੇ ਹਨ ਗਰਮੀਆਂ ਵਿਚ ਪਸ਼ੂਆਂ ਨੂੰ ਸਿਹਤਮੰਦ ਰੱਖਣ ਤੇ ਉਨ੍ਹਾਂ ਦੇ ਉਤਪਾਦਨ ਪੱਧਰ ਨੂੰ ਆਮ ਬਣਾਈ ਰੱਖਣ ਲਈ ਪਸ਼ੂਆਂ ਦੀ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ

ਆਮ ਤੌਰ ‘ਤੇ ਦੋ ਵਜ੍ਹਾ ਨਾਲ ਹੁੰਦਾ ਹੈ ਪਸ਼ੂਆਂ ਵਿਚ ਗਰਮੀ ਦਾ ਅਸਰ

1. ਇਨਵਾਇਰਮੈਂਟਲ ਹੀਟ
2. ਮੈਟਾਵੋਲਿਕ ਹੀਟ

ਆਮ ਤੌਰ ‘ਤੇ ਇਨਵਾਇਰਮੈਂਟਲ ਹੀਟ ਦੇ ਮੁਕਾਬਲੇ ਮੇਟਾਵੋਲਿਕ ਹੀਟ ਦੁਆਰਾ ਘੱਟ ਗਰਮੀ ਪੈਦਾ ਹੁੰਦਾ ਹੈ, ਪਰ ਜਿਵੇਂ-ਜਿਵੇਂ ਦੁੱਧ ਉਤਪਾਦਨ ਤੇ ਪਸ਼ੂ ਦੀ ਖੁਰਾਕ ਵਧਦੀ ਹੈ ਉਸ ਸਥਿਤੀ ਵਿਚ ਮੇਟਾਵੋਲਿਜ਼ਮ ਦੁਆਰਾ ਜੋ ਹੀਟ ਪੈਦਾ ਹੁੰਦੀ ਹੈ ਉਹ ਇਨਵਾਇਰਮੈਂਟਲ ਹੀਟ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਇਸੇ ਵਜ੍ਹਾ ਕਰਕੇ ਜ਼ਿਆਦਾ ਉਤਪਾਦਨ ਸਮਰੱਥਾ ਵਾਲੇ ਪਸ਼ੂਆਂ ਵਿਚ ਘੱਟ ਉਤਪਾਦਨ ਸਮਰੱਥਾ ਵਾਲੇ ਪਸ਼ੂਆਂ ਦੇ ਮੁਕਾਬਲੇ ਗਰਮੀ ਦਾ ਅਸਰ ਜ਼ਿਆਦਾ ਦਿਖਾਈ ਦਿੰਦਾ ਹੈ ਇਨਵਾਇਰਮੈਂਟਲ ਹੀਟ ਦਾ ਮੁੱਖ ਸਰੋਤ ਸੂਰਜ ਹੁੰਦਾ ਹੈ ਇਸ ਲਈ ਧੁੱਪ ਤੋਂ ਪਸ਼ੂਆਂ ਦਾ ਬਚਾਅ ਕਰਨਾ ਚਾਹੀਦਾ ਹੈ।

ਗਰਮੀ ਦਾ ਪਸ਼ੂ ਦੀਆਂ ਸਰੀਰਕ ਕ੍ਰਿਰਿਆਵਾਂ ‘ਤੇ ਅਸਰ:

ਆਪਣੇ ਸਰੀਰ ਦੇ ਤਾਪਮਾਨ ਨੂੰ ਗਰਮੀ ਵਿਚ ਆਮ ਰੱਖਣ ਲਈ ਪਸ਼ੂਆਂ ਦੀਆਂ ਸਰੀਰਕ ਕ੍ਰਿਰਿਆਵਾਂ ਵਿਚ ਕੁਝ ਬਦਲਾਅ ਦੇਖਣ ਨੂੰ ਮਿਲਦੇ ਹਨ, ਜਿਵੇਂ ਕਿ:-

1. ਗਰਮੀ ਦੇ ਮੌਸਮ ਵਿਚ ਪਸ਼ੂਆਂ ਦੀ ਸਾਹ ਗਤੀ ਵਧ ਜਾਂਦੀ ਹੈ, ਪਸ਼ੂ ਹਾਫ਼ਣ ਲੱਗਦੇ ਹਨ, ਉਨ੍ਹਾਂ ਦੇ ਮੂੰਹ ‘ਚੋਂ ਰਾਲ਼ਾਂ ਡਿੱਗਣ ਲੱਗਦੀਆਂ ਹਨ।
2. ਪਸ਼ੂਆਂ ਦੇ ਸਰੀਰ ਵਿਚ ਬਾਈਕਾਰਬੋਨੇਟ ਦੀ ਕਮੀ ਅਤੇ ਖੂਨ ਦੇ ਪੀ.ਐਚ. ਵਿਚ ਵਾਧਾ ਹੋ ਜਾਂਦਾ ਹੈ।
3. ਪਸ਼ੂਆਂ ਦੇ ਰਿਊਮਨ ਵਿਚ ਭੋਜਨ ਪਦਾਰਥਾਂ ਦੇ ਖਿਸਕਣ ਦੀ ਗਤੀ ਘੱਟ ਹੋ ਜਾਂਦੀ ਹੈ, ਜਿਸ ਨਾਲ ਪਚੇ ਪਦਾਰਥਾਂ ਦੇ ਅੱਗੇ ਵਧਣ ਦੀ ਦਰ ਵਿਚ ਕਮੀ ਆ ਜਾਂਦੀ ਹੈ ਤੇ ਰਿਊਮਨ ਦੀ ਫਰਮੇਨਟੇਸ਼ਨ ਕਿਰਿਆ ਵਿਚ ਬਦਲਾਅ ਆ ਜਾਂਦਾ ਹੈ।
4. ਚਮੜੀ ਦੀ ਉੱਪਰੀ ਸਤ੍ਹਾ ਦਾ ਖੂਨ ਪ੍ਰਭਾਵ ਵਧ ਜਾਂਦਾ ਹੈ, ਜਿਸ ਕਾਰਨ ਅੰਦਰੂਨੀ ਟਿਸ਼ੂਜ਼ ਦਾ ਖੂਨ ਪ੍ਰਭਾਵ ਘੱਟ ਹੋ ਜਾਂਦਾ ਹੈ।
5. ਡ੍ਰਾਇ ਮੈਟਰ ਇੰਟੇਕ 50 ਪ੍ਰਤੀਸ਼ਤ ਤੱਕ ਘੱਟ ਹੋ ਜਾਂਦਾ ਹੈ, ਜਿਸ ਕਾਰਨ ਦੁੱਧ ਉਤਪਾਦਨ ਵਿਚ ਕਮੀ ਆ
ਜਾਂਦੀ ਹੈ।
6. ਪਸ਼ੂਆਂ ਵਿਚ ਪਾਣੀ ਦੀ ਲੋੜ ਵਧ ਜਾਂਦੀ ਹੈ।

ਗਰਮੀਆਂ ‘ਚ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

1. ਪਸ਼ੂਆਂ ਨੂੰ ਦਿਨ ਦੇ ਸਮੇਂ ਸਿੱਧੀ ਧੁੱਪ ਤੋਂ ਬਚਾਓ, ਉਨ੍ਹਾਂ ਨੂੰ ਬਾਹਰ ਚਰਾਉਣ ਨਾ ਲੈ ਕੇ ਜਾਓ।
2. ਹਮੇਸ਼ਾ ਪਸ਼ੂਆਂ ਨੂੰ ਬੰਨ੍ਹਣ ਲਈ ਛਾਂਦਾਰ ਅਤੇ ਹਵਾਦਾਰ ਥਾਂ ਦੀ ਹੀ ਚੋਣ ਕਰੋ।
3. ਪਸ਼ੂਆਂ ਕੋਲ ਪੀਣ ਵਾਲਾ ਪਾਣੀ ਹਮੇਸ਼ਾ ਰੱਖੋ।
4. ਪਸ਼ੂਆਂ ਨੂੰ ਹਰਾ ਚਾਰਾ ਖੁਆਓ।
5. ਜੇਕਰ ਪਸ਼ੂਆਂ ਵਿਚ ਖਾਸ ਲੱਛਣ ਨਜ਼ਰ ਆਉਂਦੇ ਹਨ ਤਾਂ ਨਜ਼ਦੀਕੀ ਵੈਟਰਨਰੀ ਡਾਕਟਰ ਨਾਲ ਸੰਪਕਰ ਕਰੋ।
6. ਜੇਕਰ ਸੰਭਵ ਹੋਵੇ ਤਾਂ ਡੇਅਰੀ ਸ਼ੈੱਡ ਵਿਚ ਦਿਨ ਦੇ ਸਮੇਂ ਕੂਲਰ, ਪੱਖੇ ਆਦਿ ਦਾ ਇਸਤੇਮਾਲ ਕਰੋ।
7. ਪਸ਼ੂਆਂ ਨੂੰ ਸੰਤੁਲਿਤ ਚਾਰਾ ਦਿਓ।
8. ਜ਼ਿਆਦਾ ਗਰਮੀ ਦੀ ਸਥਿਤੀ ਵਿਚ ਪਸ਼ੂਆਂ ਦੇ ਸਰੀਰ ‘ਤੇ ਪਾਣੀ ਦਾ ਛਿੜਕਾਅ ਕਰੋ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।