ਭਾਜਪਾ ਤੇ ਨਿਸ਼ਾਦ ਪਾਰਟੀ ਦੀ ਸਾਂਝੀ ਰੈਲੀ ਨੂੰ ਅੱਜ ਸੰਬੋਧਿਤ ਕਰਨਗੇ ਅਮਿਤ ਸ਼ਾਹ

ਭਾਜਪਾ ਤੇ ਨਿਸ਼ਾਦ ਪਾਰਟੀ ਦੀ ਸਾਂਝੀ ਰੈਲੀ ਨੂੰ ਅੱਜ ਸੰਬੋਧਿਤ ਕਰਨਗੇ ਅਮਿਤ ਸ਼ਾਹ

ਲਖਨਊ (ਏਜੰਸੀ)। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਇੱਥੇ ਆਯੋਜਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਨਿਸ਼ਾਦ ਪਾਰਟੀ ਦੀ ਸਾਂਝੀ ਰੈਲੀ ਨੂੰ ਸੰਬੋਧਨ ਕਰਨਗੇ। ਸ਼ਾਹ ਇੱਥੇ ਦੋ ਹੋਰ ਸਹਿਕਾਰੀ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲੈਣਗੇ। ਪ੍ਰਦੇਸ਼ ਭਾਜਪਾ ਦੇ ਬੁਲਾਰੇ ਹਿਮਾਂਸ਼ੂ ਦਿਵੇਦੀ ਨੇ ਕਿਹਾ ਕਿ ਸ਼ਾਹ ਲਖਨਊ ਦੇ ਰਮਾਬਾਈ ਅੰਬੇਡਕਰ ਮੈਦਾਨ ‘ਚ ਦੁਪਹਿਰ 2 ਵਜੇ ਆਯੋਜਿਤ ‘ਸਰਕਾਰ ਬਣਾਓ ਅਧਿਕਾਰ ਪਾਓ’ ਰੈਲੀ ਨੂੰ ਸੰਬੋਧਨ ਕਰਨਗੇ।

ਦਿਵੇਦੀ ਨੇ ਦੱਸਿਆ ਕਿ ਰੈਲੀ ਨੂੰ ਗ੍ਰਹਿ ਮੰਤਰੀ ਸ਼ਾਹ ਤੋਂ ਇਲਾਵਾ ਮੁੱਖ ਮੰਤਰੀ ਯੋਗੀ, ਨਿਸ਼ਾਦ ਪਾਰਟੀ ਦੇ ਪ੍ਰਧਾਨ ਡਾਕਟਰ ਸੰਜੇ ਨਿਸ਼ਾਦ, ਭਾਜਪਾ ਦੇ ਸੂਬਾ ਪ੍ਰਧਾਨ ਸਵਤੰਤਰ ਦੇਵ ਸਿੰਘ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਦਿਨੇਸ਼ ਸ਼ਰਮਾ ਵੀ ਸੰਬੋਧਨ ਕਰਨਗੇ।

ਇਸ ਤੋਂ ਬਾਅਦ ਸਹਿਕਾਰਤਾ ਮੰਤਰੀ ਸ਼ਾਹ ਬਾਅਦ ਦੁਪਹਿਰ 3 ਵਜੇ ਇੱਥੇ ਸਥਿਤ ਇੰਦਰਾ ਗਾਂਧੀ ਪ੍ਰਤਿਸ਼ਠਾਨ ਵਿਖੇ ਉੱਤਰ ਪ੍ਰਦੇਸ਼ ਸਹਿਕਾਰੀ ਬੈਂਕ ਦੀਆਂ 23 ਨਵੀਆਂ ਸ਼ਾਖਾਵਾਂ ਅਤੇ ਰਾਜ ਗੋਦਾਮ ਨਿਗਮ ਦੇ 29 ਗੋਦਾਮਾਂ ਦਾ ਉਦਘਾਟਨ ਕਰਨਗੇ। ਸ਼ਾਹ ਸ਼ਾਮ 5:45 ਵਜੇ ਸਹਿਕਾਰ ਭਾਰਤੀ ਦੇ 7ਵੇਂ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਵੀ ਕਰਨਗੇ। ਇਹ ਸੰਮੇਲਨ ਸਰਕਾਰੀ ਪੌਲੀਟੈਕਨਿਕ ਕੈਂਪਸ, ਲਖਨਊ ਵਿਖੇ ਆਯੋਜਿਤ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ