ਅਮਰੀਕਾ ‘ਚ ਫਲੋਰੈਂਸ ਤੂਫਾਨ ਦਾ ਕਹਿਰ, ਅੱਠ ਦੀ ਮੌਤ

America, Florence, Storm, Eight Deaths

ਵਿਲਸਨ, ਨੌਰਥ ਕੈਰੋਲਿਨਾ, ਏਜੰਸੀ।

ਅਮਰੀਕਾ ‘ਚ ਟ੍ਰੌਪੀਕਲ ਤੂਫਾਨ ਫਲੋਰੈਂਸ ਕਾਰਨ ਨੌਰਥ ਕੈਰੋਲਿਟਾ ਅਤੇ ਸਾਊਥ ਕੈਰੋਲਿਨਾ ‘ਚ ਭਾਰੀ ਮੀਂਹ ਤੋਂ ਬਾਅਦ ਤੂਫਾਨ ਨੇ ਸ਼ਨਿੱਚਰਵਾਰ ਨੂੰ ਅੰਦਰੂਨੀ ਇਲਾਕਿਆਂ ‘ਚ ਦਸਤਕ ਦਿੱਤੀ। ਤੂਫਾਨ ਕਾਰਨ ਹੁਣ ਤੱਕ ਘੱਟੋ-ਘੱਟ ਅੱਠ ਨਾਗਰਿਕਾਂ ਦੀ ਮੌਤ ਹੋ ਗਈ ਹੈ।ਭਾਰੀ ਮੀਂਹ ਕਾਰਨ ਦੋਵਾਂ ਸੂਬਿਆਂ ‘ਚ ਕਾਫੀ ਨੁਕਸਾਨ ਹੋਇਆ ਹੈ। ਫਲੋਰੈਂਸ ਸ਼ੁੱਕਰਵਾਰ ਨੂੰ ਸਮੁੰਦਰੀ ਤੱਟ ਨਾਲ ਟਕਰਾਉਣ ਤੋਂ ਬਾਅਦ ਭਾਰੀ ਮੀਂਹ ਤੇ ਤੇਜ਼ ਹਵਾਵਾਂ ਕਾਰਨ ਕਾਫੀ ਤਬਾਹੀ ਹੋਈ ਹੈ। ਅਮਰੀਕੀ ਤੱਕ ਰੱਖਿਆ ਬਲ ਦੇ ਅਧਿਕਾਰੀ ਮਾਈਕਲ ਹੀਮਸ ਨੇ ਦੱਸਿਆ ਕਿ ਨੌਰਥ ਕੈਰੋਲਿਨਾ ‘ਚ ਹੜ੍ਹ ਦੇ ਪਾਣੀ ‘ਚ ਫਸੇ ਹੋਈ ਕਰੀਬ 50 ਨਾਗਰਿਕਾਂ ਨੂੰ ਹੈਲੀਕਾਪਟਰ ਨਾਲ ਸੁਰੱਖਿਆ ਬਚਾ ਲਿਆ ਗਿਆ।

ਨੌਰਥ ਕੇਰੋਲਿਨਾ ‘ਚ 26000 ਤੋਂ ਵੱਧ ਨਾਗਰਿਕਾਂ ਨੇ ਰਾਹਤ ਕੈਂਪਾਂ ‘ਚ ਸ਼ਰਣ ਲਈ ਹੋਈ ਹੈ।ਤੂਫਾਨ ਕਾਰਨ ਨੌਰਥ ਕੈਰੋਲਿਨਾ ‘ਚ 6,76,000 ਘਰਾਂ ਅਤੇ ਵਪਾਰਕ ਇਮਾਰਤਾਂ ਦੀ ਬਿਜਲੀ ਕੱਟ ਦਿੱਤੀ ਗਈ ਹੈ। ਜਦੋਂ ਕਿ ਸਾਊਦੀ ਕੈਰੋਲਿਨਾ ‘ਚ 119,000 ਘਰਾਂ ਦੇ ਨਾਗਰਿਕ ਬਿਨਾ ਬਿਜਲੀ ਦੇ ਰਹਿਣ ਲਈ ਮਜਬੂਰ ਹਨ। ਵਾਈਟ ਹਾਊਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਹਤ ਅਭਿਆਨ ਲਈ ਫੈਡਰਲ ਫੰਡ ਨਾਲ ਮੱਦਦ ਦੇਣ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੇ ਅਤੇ ਉਹ ਅਗਲੇ ਹਫਤੇ ਪ੍ਰਭਾਵਿਤ ਖੇਤਰ ਦਾ ਦੇਰਾ ਕਰਕੇ ਸਥਿਤੀ ਦਾ ਜਾਇਜਾ ਲੈਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।