ਕਾਂਗਰਸ ਦੇ ਦੋ ਸਾਲ ਪੂਰੇ ਹੋਣ ਤੇ ਬੋਲੇ ਕੈਪਟਨ

Amarinder, Completion, Congress

ਚੰਡੀਗੜ੍ਹ : ਪੰਜਾਬ ‘ਚ ਕਾਂਗਰਸ 16 ਮਾਰਚ, 2017 ਨੂੰ ਸੱਤਾ ‘ਚ ਆਈ ਸੀ। ਆਪਣੀ ਸਰਕਾਰ ਦੇ 2 ਸਾਲ ਪੂਰੇ ਹੋਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਭਵਨ, ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ‘ਚ ਕੈਪਟਨ 2 ਸਾਲਾਂ ਅੰਦਰ ਸਰਕਾਰ ਵੱਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦੇ ਰਹੇ ਹਨ। ਕੈਪਟਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਸ਼ਿਆਂ ਸਬੰਧੀ ਵੱਡੀ ਕਾਰਵਾਈ ਕਰਦਿਆਂ 26088 ਨਸ਼ਾ ਤਸਕਰਾਂ ਨੂੰ ਫੜ੍ਹਿਆ ਹੈ ਅਤੇ ਇਸ ਦੇ ਨਾਲ ਹੀ 502 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਕਿਸਾਨਾਂ ਬਾਰੇ ਬੋਲਦਿਆਂ ਕੈਪਟਨ ਨੇ ਕਿਹਾ ਕਿ ਹੁਣ ਤੱਕ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ 4736 ਕਰੋੜ ਰੁਪਏ ਦਾ ਕਰਜ਼ਾ ਹੁਣ ਤੱਕ ਮੁਆਫ ਕੀਤਾ ਹੈ ਅਤੇ ਕਰਜ਼ਾ ਮੁਆਫੀ ਦੇ 3 ਹੋਰ ਫੇਜ਼ ਕਵਰ ਕੀਤੇ ਜਾ ਰਹੇ ਹਨ। ਕੈਪਟਨ ਨੇ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਖੇਤ ਮਜ਼ਦੂਰਾਂ ਦੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ। ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਕਿਸਾਨਾਂ ਦੀ ਮਦਦ ਸੰਭਵ ਨਹੀਂ ਹੈ।

ਪ੍ਰੈਸ ਕਾਨਫਰੰਸ ਦੇ ਮੁੱਖ ਪੁਆਇੰਟ

· ਅਸੀਂ ਨਸ਼ੇ ਤੇ ਲਗਾਮ ਲਾਈ ਹੈ
·  5 ਲੱਖ ਡੇਪੋ ਲਗਾਏ ਹਨ
·  40 ਲੱਖ ਵਿਧਾਰਥੀਆਂ ਨੂੰ ਕਵਰ ਕਰਨਾ ਹੈ
·  65 ਲੱਖ ਐਡੀਕਟਸ ਆ ਚੁੱਕੇ ਹਨ
·  ਅਸੀਂ 4736 ਕਰੋੜ ਦਾ ਕਰਜ਼ਾ ਮਾਫ ਕੀਤਾ ਹੈ
·  ਕਿਸਾਨਾਂ ਦਾ ਪੂਰਾ ਕਰਜ ਮਾਫ ਨਹੀਂ ਕਰ ਸਕਦੇ
·  ਸਵਾਮੀ ਨਾਥਨ ਨੂੰ ਲਾਗੂ ਹੋਣ ਟੋ ਬਾਅਦ ਮਿਲੇਗੀ ਰਾਹਤ
·  ਅਸੀਂ ਕਿਸਾਨਾਂ ਦਾ ਕਰਜ 3 ਫੇਸ ਚ ਕਵਰ ਕੀਤਾ ਹੈ
·  ਲੇਬਰ ਨੂੰ ਵੀ 520 ਕਾਰਜ ਮਾਫ ਕਰ ਚੁਕੇ ਹਾਂ
·  ਯੂਨੀਅਨ ਖਤਮ ਕਰ ਦਿਤਾ ਹੈ
·  5 ਰੁਪਏ ਦੀ ਬਿਜਲੀ ਦਿਤੀ ਜਾ ਰਿਹਾ ਹੈ
·  300 ਯੂਨਿਟ ਬੰਦ ਸੀ, ਅਸੀਂ ਉਹਨਾਂ ਨੂੰ ਸ਼ੁਰੂ ਕੀਤਾ ਹੈ
·  299 ਐਮ ਓ ਯੂ ਅਸੀਂ ਕਰ ਚੁਕੇ ਹਾਂ
·  78 ਪਰਸੈਂਟ ਗਰਾਉਂਡ ਤੇ ਹਨ, ਅਸੀਂ ਨਵੇਂ ਉਦਯੋਗ ਲੈ ਕੇ ਆਏ ਹਾਂ
·  ਅਸੀਂ 4 ਮੈਗਾ ਜੋਬ ਮੇਲੇ ਲਗਾਏ ਹਨ
·  ਪੈਸ਼ਨ ਚ ਵਾਧਾ ਕੀਤਾ ਹੈ
·  ਸ਼ਗੁਨ ਸਕੀਮ ਚ ਵਾਧਾ ਕੀਤਾ ਹੈ
·  ਅਸੀਂ ਗਾਰਡੀਅਨ ਆਫ ਗਵਰਨੈਸ ਨੂੰ ਲਾਗੂ ਕੀਤਾ ਤਾਂ ਕਿ ਪੈਸੇ ਜਿਨ੍ਹਾਂ ਭੇਜਿਆ ਜਾਵੇ ਓਹਨਾ ਲਗ ਕਵਰ ਜਾਵੇ
·  ਮੋਬਾਈਲ ਫੋਨ ਦੀ ਸਕੀਮ ਲਾਗੂ ਹੋ ਚੁਕੀ ਹੈ, ਚੋਣ ਜਾਬਤਾ ਲਾਗੂ ਹੋਣ ਕਰਕੇ ਵੰਡੇ ਨਹੀਂ ਗਏ
·  ਚੰਗੇ ਫੋਨ ਲਈ ਕੁਝ ਸਮਾਂ ਚਾਹੀਦੀ ਹੈ
·  ਚੋਣਾਂ ਤੋਂ ਬਾਅਦ ਮੋਬਾਇਲ ਦੇ ਦਿਤਾ ਜਾਏਗਾ
·  ਲੋਕਪਾਲ, ਐਂਟੀਰੇਡ ਟੇਪ, ਅਤੇ ਕੁੱਲ 4 ਬਿਲ ਆਉਣਗੇ ਅਗਲੇ ਸੈਸ਼ਨ ਚ
·  ਐਸ ਆਈ ਟੀ ਦੇਖੇਗੀ ਕਿਹੜਾ ਦੋਸ਼ੀ ਹੈ ਜਾ ਨਹੀਂ
·  ਕਰਤਾਰਪੁਰ ਕਾਰੀਡੋਰ/ ਅਗਰ ਕਾਰੀਡੋਰ ਹੈ ਤਾਂ ਪਾਸਪੋਰਟ ਦੀ ਜਰੂਰਤ ਨਹੀਂ ਹੈ
·  ਗਰੀਬਾਂ ਦੇ ਕੋਲ ਪਾਸਪੋਰਟ ਨਹੀਂ ਹਨ, ਅਧਾਰ ਕਾਰਡ ਨੂੰ ਦੇਖ ਲਿਆ ਜਾਵੇ
·  ਵਿਰੋਧੀ ਪਾਰਟੀਆਂ ਕੂੜ ਪ੍ਰਚਾਰ ਕਰ ਰਹੀਆਂ ਹਨ
·  ਪੋਸਟਮੈਟ੍ਰਿਕ ਸਕਾਲਰਸ਼ਿਪ ਵਿਚ 146 ਕਰੋੜ ਸਾਲਾਨਾ ਦਿੱਤੇ ਗਏ ਸਨ, ਹੁਣ 254 ਕਰੋੜ ਦਿੱਤੇ ਜਾ ਰਹੇ ਹਨ।।
·  ਰਬ ਤੇ ਵੀ ਵਿਸ਼ਵਾਸ ਨਹੀਂ ਹੈ ਬਾਦਲਾਂ ਨੂੰ : ਕੈਪਟਨ
·  ਜੇਕਰ ਪੈਸੇ ਜ਼ਿਆਦਾ ਹੋਇਆ ਹੋਰ ਕਰਜ਼ਾ ਮਾਫ ਕੀਤਾ ਜਾਏਗਾ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ