ਰਵਿਦਾਸੀਆ ਸਮਾਜ ਦੇ ਅਹੁਦੇਦਾਰਾਂ ਨੇ Dera Sacha Sauda ਨੂੰ ਦੱਸਿਆ ਮਾਨਵਤਾ ਦਾ ਮਸੀਹਾ
ਲੁਧਿਆਣਾ/ਸੰਗਰੂਰ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ (Dera Sacha Sauda) ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਮੇਸ਼ਾ ਹੀ ਸਾਰੇ ਧਰਮਾਂ ਅਤੇ ਸੰਤ-ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਹਨ। ਪੂਜਨੀਕ ਗੁਰੂ ਜੀ ਨੇ ਪੂਜਨੀਕ ਗੁਰੂ ਰਵਿਦਾਸ ਜੀ ਅਤੇ ਪੂਜਨੀਕ ਸੰਤ ਕਬੀਰ ਜੀ ਦੇ ਪਾਕ ਪਵਿੱਤਰ ਬਚਨਾਂ ਨੂੰ ਜਨ-ਜਨ ਤੱਕ ਪਹੁੰਚਾਇਆ ਹੈ ਅਤੇ ਇਨ੍ਹਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ।
ਪੂਜਨੀਕ ਗੁਰੂ ਜੀ ਤੋਂ ਪ੍ਰੇਰਿਤ ਹੋ ਕੇ ਅੱਜ ਕਰੋੜਾਂ ਲੋਕ ਸੰਤ-ਮਹਾਪੁਰਸ਼ਾਂ ਦੇ ਪਵਿੱਤਰ ਬਚਨਾਂ ਨੂੰ ਆਪਣੇ ਜੀਵਨ ’ਚ ਅਪਣਾ ਕੇ ਸਮਾਜ ਕਲਿਆਣ ’ਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਇਹ ਕਹਿਣਾ ਹੈ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਸੰਗਠਨਾਂ ਦੇ ਅਹੁਦੇਦਾਰਾਂ ਦਾ ਸੱਚ ਕਹੂੰ ਨਾਲ ਗੱਲਬਾਤ ’ਚ ਇਨ੍ਹਾਂ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ:-
ਹਜ਼ਾਰਾਂ ਦਲਿਤ ਪਰਿਵਾਰਾਂ ਲਈ ਮਸੀਹਾ ਬਣਿਆ Dera Sacha Sauda: ਦਰਸ਼ਨ ਕਾਂਗੜਾ
ਡੇਰਾ ਸੱਚਾ ਸੌਦਾ ਨੇ ਹਮੇਸਾ ਦਲਿਤ ਵਰਗ ਦੀ ਭਲਾਈ ਲਈ ਕੰਮ ਕੀਤਾ ਹੈ ਜਿਸ ਦੀ ਬਦੌਲਤ ਸਿਰਫ਼ ਪੰਜਾਬ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਵੱਡੀ ਗਿਣਤੀ ਦਲਿਤ ਭਾਈਚਾਰਾ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੈ ਇਹ ਵਿਚਾਰ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀ ਅੰਬੇਡਕਰ ਮਿਸ਼ਨ ਸੰਗਰੂਰ ਨੇ ਸੱਚ ਕਹੂੰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੌਜੂਦਾ ਗੱਦੀਨਸ਼ੀਨ ਦੀ ਰਹਿਨੁਮਾਈ ਹੇਠ ਡੇਰਾ ਸ਼ਰਧਾਲੂਆਂ ਨੇ ਹਜ਼ਾਰਾਂ ਬੇਘਰ ਦਲਿਤਾਂ ਦੇ ਮਕਾਨ ਬਣਾਉਣ, ਆਪਣਾ ਹੱਥੀਂ ਕੰਮ ਕਰਨ ਲਈ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦੇਣ, ਵਿਧਵਾਵਾਂ ਤੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇਣ, ਲਾਚਾਰ ਲੋਕਾਂ ਦਾ ਇਲਾਜ ਕਰਵਾਉਣ ਸਣੇ ਅਨੇਕਾਂ ਦਲਿਤ ਪਰਿਵਾਰਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਸਹਾਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਦਲਿਤ ਪਰਿਵਾਰਾਂ ਲਈ ਡੇਰਾ ਸੱਚਾ ਸੌਦਾ ਮਸੀਹਾ ਬਣਿਆਂ ਹੈ, ਜਿਸ ਨੇ ਕਦੇ ਵੀ ਕਿਸੇ ਨਾਲ ਕੋਈ ਵੀ ਭੇਦਭਾਵ ਨਹੀਂ ਕੀਤਾ ਸਗੋਂ ਦਲਿਤ ਵਰਗ ਦੇ ਨੌਜਵਾਨਾ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਬਾਹਰ ਕੱਢ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਦਗੀ ਸਵਾਰੀ ਹੈ।
ਪੂਜਨੀਕ ਗੁਰੂ ਜੀ ਨੇ ਸਾਰੇ ਧਰਮਾਂ ਦੀ ਦਿੱਤੀ ਸਿੱਖਿਆ
ਕਰਤਾਰ ਸਿੰਘ, ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਭਾ ਪਿੰਡ ਫਤਿਹਗੜ੍ਹ ਨਿਊਆਂ (ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਨੇ ਕਿਹਾ ਕਿ ਉਨਾਂ ਨੇ ਕਈ ਵਾਰ ਡੇਰਾ ਸੱਚਾ ਸੌਦਾ ਸਰਸਾ ਦੇ ਸੰਤਾਂ ਦੇ ਸਤਿਸੰਗ ਸੁਣੇ ਹਨ। ਜਿੰਨਾਂ ਦੇ ਮੁਖਾਰਵਿੰਦ ਵਿੱਚੋਂ ਕਦੇ ਕਿਸੇ ਇਨਸਾਨ ਵਾਰੇ ਵੀ ਮਾੜਾ ਸ਼ਬਦ ਨਹੀਂ ਸੁਣਿਆ। ਉਨ੍ਹਾਂ ਖੁਦ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਫਰਮਾਏ ਗਏ ਸਤਿਸੰਗ ਦੀ ਪੂਰੀ ਵੀਡੀਓ ਦੇਖੀ/ਸੁਣੀ ਹੈ। ਜਿਸ ’ਚ ਪੂਜਨੀਕ ਗੁਰੂ ਜੀ ਨੇ ਕਿਧਰੇ ਵੀ ਨਾ ਇਤਿਹਾਸ ਨੂੰ ਤੋੜ- ਮਰੋੜ ਕੇ ਪੇਸ਼ ਕੀਤਾ ਹੈ ਅਤੇ ਨਾ ਹੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜਾਂ ਕਿਸੇ ਹੋਰ ਪੀਰ-ਫਕੀਰ ਪ੍ਰਤੀ ਅਜਿਹੇ ਅਪਸ਼ਬਦਾਂ ਦੀ ਵਰਤੋਂ ਕੀਤੀ ਹੈ ਜੋ ਨਿੰਦਣਯੋਗ ਹੋਵੇ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਹਮੇਸਾ ਹੀ ਸਭ ਧਰਮਾਂ ਦਾ ਦਿਲੋਂ ਸਤਿਕਾਰ ਕਰਦਿਆਂ ਸਮੂਹ ਸਾਧ ਸੰਗਤ ਨੂੰ ਆਪੋ-ਆਪਣੇ ਧਰਮਾਂ ਨੂੰ ਅਮਲੀ ਰੂਪ ਵਿੱਚ ਮੰਨਣ ਦੀ ਸਿੱਖਿਆ ਹੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਮੰਦਭਾਗੀ ਘਟਨਾ ਹੀ ਹੈ।
ਲੰਮੇ ਸਮੇਂ ਤੋਂ ਜਾਣਦਾ ਹਾਂ ਡੇਰਾ ਸੱਚਾ ਸੌਦਾ ਨੂੰ
ਜਸਵੀਰ ਸਿੰਘ, ਮੈਂਬਰ ਸ੍ਰੀ ਗੁਰੂ ਰਵਿਦਾਸ ਸਭਾ ਪਿੰਡ ਫਤਿਹਗੜ੍ਹ ਨਿਊਆਂ ਨੇ ਕਿਹਾ ਕਿ ਉਹ ਡੇਰਾ ਸੱਚਾ ਸੌਦਾ ਸਿਰਸਾ ਬਾਰੇ ਕਾਫ਼ੀ ਲੰਮੇ ਸਮੇਂ ਤੋਂ ਜਾਣਦੇ ਹਨ। ਪੂਜਨੀਕ ਗੁਰੂ ਜੀ ਜਾਂ ਇਸ ਤੋਂ ਪਹਿਲੇ ਰਹੇ ਸੰਤਾਂ ਨੇ ਕਦੇ ਵੀ ਕਿਸੇ ਧਰਮ ਜਾਂ ਸੰਤ ਮਹਾਂਪੁਰਸਾਂ ਬਾਰੇ ਅਪਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਸਗੋਂ ਸ਼ੁਰੂ ਤੋਂ ਹੀ ਸਮਾਜ ਨੂੰ ਨਸ਼ਿਆਂ ਤੇ ਹੋਰ ਬੁਰਾਈਆਂ ਤੋਂ ਮੁਕਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਉਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਪਾਵਨ ਸਿੱਖਿਆਵਾਂ ਬਦੌਲਤ ਅੱਜ ਕਰੋੜਾਂ ਲੋਕ ਨਸ਼ਿਆਂ ਤੇ ਹੋਰ ਸਮਾਜਿਕ ਮਾੜੀਆਂ ਅਲਾਮਤਾਂ ਦਾ ਤਿਆਗ ਕਰਕੇ ਸੁੱਖ ਦੀ ਜਿੰਦਗੀ ਬਤੀਤ ਕਰ ਰਹੇ ਹਨ। ਉਨਾਂ ਕਿਹਾ ਕਿ ਡੇਰਾ ਸ਼ਰਧਾਲੂ ਪਿੰਡਾਂ/ ਸ਼ਹਿਰਾਂ ਅੰਦਰ ਅਨੇਕਾਂ ਭਲਾਈ ਕਾਰਜ਼ ਕਰਕੇ ਸਮਾਜ ਦਾ ਭਲਾ ਕਰ ਰਹੇ ਹਨ। ਜਿੰਨਾਂ ਦੀ ਤਾਰੀਫ਼ ਕਰਨੀ ਬਣਦੀ ਹੈ।
ਅੱਖੀਂ ਵੇਖਿਆ ਡੇਰਾ ਸੱਚਾ ਸੌਦਾ
ਮੈਂ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਬੱਲੀ ਸਿੰਘ ਵਾਸੀ ਜਖੇਪਲ ਵਾਸ ਜ਼ਿਲ੍ਹਾ ਸੰਗਰੂਰ ਡੇਰਾ ਸੱਚਾ ਸੌਦਾ ਵੱਲੋਂ ਬਣਾਈ ਗਈ ਪਿੰਡ ਪੱਧਰੀ ਕਮੇਟੀ ਦਾ 15 ਮੈਂਬਰ ਦੀ ਸੇਵਾ ਕਰ ਰਿਹਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ ਮੇਘਾ ਸਿੰਘ ਡੇਰੇ ਦੀ ਸੇਵਾ ਸੰਮਤੀ ’ਚ ਪਿਛਲੇ 30-32 ਸਾਲਾਂ ਤੋਂ ਸੇਵਾ ਕਰ ਰਹੇ ਹਨ। ਮੇਰੇ ਬੱਚੇ ਵੀ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਨ ਮੇਰੇ ਬੱਚੇ, ਸਾਡੇ ਸਾਰੇ ਪਰਿਵਾਰ ਦੇ ਮੈਂਬਰ ਅਤੇ ਸੈਂਕੜੇ ਰਿਸ਼ਤੇਦਾਰ ਡੇਰਾ ਸੱਚਾ ਸੌਦਾ ਜਾਂਦੇ ਹਨ। ਸਾਡੇ ਰਿਸ਼ਤੇਦਾਰ ਡੇਰੇ ’ਚ ਸਿਰਫ ਸਤਿਸੰਗ ਹੀ ਨਹੀਂ ਸੁਣਦੇ ਸਗੋਂ ਸੇਵਾ ਵੀ ਕਰਦੇ ਹਨ। ਕੋਈ ਲੰਗਰ ’ਚ ਸੇਵਾ ਕਰਦਾ ਹੈ, ਕੋਈ ਖੇਤੀਬਾੜੀ ’ਚ, ਕੋਈ ਪਾਣੀ ਪਿਆਉਣ ਦੀ ਸੇਵਾ ਕਰਦਾ ਹੈ, ਕੋਈ ਸਾਧ-ਸੰਗਤ ਦੇ ਬੈਠਣ ਦਾ ਪ੍ਰਬੰਧ ਕਰਦਾ ਹੈ।
ਮੈਂ ਖੁਦ ਵੀ ਸੇਵਾ ਕਰਦਾ ਹਾਂ ਸਾਨੂੰ ਕਦੇ ਵੀ ਇਹ ਪਤਾ ਨਹੀਂ ਹੁੰਦਾ ਕਿ ਮੇਰੇ ਨਾਲ ਹੋਰ ਸੇਵਾ ਕਰ ਰਹੇ ਲੋਕ ਕਿਸ ਧਰਮ-ਜਾਤ ਦੇ ਹਨ ਅਤੇ ਨਾ ਹੀ ਕਦੇ ਸਾਡੀ ਕਿਸੇ ਨੇ ਸਾਡੀ ਜਾਤ ਬਾਰੇ ਪੁੱਛਿਆ ਹੈ। ਸਾਡੇ ਪਿੰਡ ਵਿੱਚ ਵੀ ਡੇਰਾ ਸੱਚਾ ਸੌਦਾ ਦੀ ਸੰਗਤ ਹੈ ਪਿੰਡ ’ਚ ਵੀ ਸਾਰੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀ ਸਿੱਖਿਆ ਨਾਲ ਮਿਲ ਕੇ ਰਹਿੰਦੀ ਹੈ। ਕੋਈ ਕਿਸੇ ਨਾਲ ਜਾਤ-ਪਾਤ ਦਾ ਭੇਦਭਾਵ ਨਹੀਂ ਹੁੰਦਾ ਮੈਂ ਹਜ਼ਾਰਾਂ ਸਤਿਸੰਗ ਸੁਣ ਚੁੱਕਾ ਹਾਂ ਕਦੇ ਵੀ ਗੁਰੂ ਜੀ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜਾਂ ਕਿਸੇ ਵੀ ਹੋਰ ਧਰਮ ਦੇ ਮਹਾਪੁਰਸ਼ ਦੀ ਨਿੰਦਾ ਨਹੀਂ ਕੀਤੀ। ਸਗੋਂ ਉਨ੍ਹਾਂ ਦੀ ਉਸਤਤ ਹੀ ਕੀਤੀ ਹੈ ਗੁਰੂ ਜੀ ਨੇ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ’ਤੇ ਅਮਲ ਕਰਕੇ ਜੀਵਨ ਸਫਲ ਬਣਾਉਣ ਦੀ ਸਿੱਖਿਆ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।