ਅਸਮਾਨ ‘ਚ ਮੰਡਰਾਏ ਬੱਦਲ; ਪੱਕਣ ‘ਤੇ ਆਈ ਕਣਕ ਦੀ ਫ਼ਸਲ ਨੂੰ ਲੈ ਕੇ ਕਿਸਾਨ ਚਿੰਤਤ

Whether Punjab

ਲੁਧਿਆਣਾ (ਜਸਵੀਰ ਸਿੰਘ ਗਹਿਲ)। ਅੱਜ ਸੁਵਖਤੇ ਤੋਂ ਹੀ ਅਸਮਾਨ (Whether Punjab) ‘ਚ ਬੱਦਲ ਮੰਡਰਾ ਰਹੇ ਹਨ, ਜਿੰਨਾਂ ਨੇ ਕਿਸਾਨਾਂ ਦੇ ਮੱਥੇ ‘ਤੇ ਚਿੰਤਾਂ ਦੀਆਂ ਲਕੀਰਾਂ ਹੋਰ ਗੂੜ੍ਹੀਆਂ ਕਰ ਦਿੱਤੀਆਂ ਹਨ। ਕਿਉਕਿ ਕਣਕ ਦੀ ਫਸਲ ਪੱਕਣ ‘ਤੇ ਆਈ ਹੋਈ ਹੈ। ਜਿਸ ਉਪਰ ਬੇਮੌਸਮੀ ਬਰਸਾਤ ਨੁਕਸਾਨਦਾਇਕ ਹੀ ਸਾਬਤ ਹੋਏਗੀ। ਕਿਸਾਨਾਂ ਮੁਤਾਬਕ ਅਜਿਹੇ ਸਮੇਂ ਜੇਕਰ ਕਣਕ ਦੀ ਫ਼ਸਲ ‘ਤੇ ਮੀਂਹ ਪੈ ਜਾਂਦਾ ਹੈ ਤਾਂ ਇਹ ਫ਼ਸਲ ਦੇ ਝਾੜ ਨੂੰ ਘਟਾਉਣ ਦਾ ਮੁੱਖ ਕਾਰਨ ਬਣੇਗਾ।

ਮੌਸਮ ‘ਚ ਆਈ ਅਗੇਤੀ ਤਪਸ ਵੀ ਕਣਕ ਦੇ ਦਾਣੇ ਲਈ ਨੁਕਸਾਨਦਾਇਕ | Whether Punjab

ਮੌਸਮ ਵਿਭਾਗ ਦੀ ਮੰਨੀਏ ਤਾਂ 17 ਤੋਂ 19 ਮਾਰਚ ਦਰਮਿਆਨ ਗਰਜ, ਹਲਕੀ ਬਾਰਿਸ਼, ਬਿਜਲੀ ਡਿੱਗਣ ਸਮੇਤ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮਾਹਿਰਾਂ ਮੁਤਾਬਕ ਕਣਕ ਦੀ ਫ਼ਸਲ ਜੋ ਪੱਕਣ ਕਿਨਾਰੇ ਹੈ, ਅਪਰੈਲ ਮਹੀਨੇ ਦੇ ਸੁਰੂਆਤ ‘ਚ ਕਟਾਈ ਲਈ ਤਿਆਰ ਹੋ ਜਾਏਗੀ। ਅਜੋਕੇ ਸਮੇਂ ਦੌਰਾਨ ਸਰੋਂ ਦੀ ਫ਼ਸਲ ਲਈ ਵੀ ਮੀਂਹ ਖ਼ਰਾਬ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਸਮੁੱਚੇ ਪੰਜਾਬ ਚ ਸੁਵਖਤੇ ਹੀ ਹਲਕੀ ਕਿਣਮਿਣ ਹੋਈ ਹੈ ਉੱਥੇ ਹੀ ਬਠਿੰਡਾ ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਕੁਝ ਥਾਵਾਂ ‘ਤੇ ਗੜੇਮਾਰੀ ਵੀ ਹੋਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਚ ਵੀ ਵਾਹਵਾ ਮੀਂਹ ਵਰ੍ਹਿਆ ਹੈ। ਜਿਸ ਨੇ ਨਾ ਸਿਰਫ਼ ਖਾਲੀ ਪਈਆਂ ਜ਼ਮੀਆਂ ‘ਚ ਪਾਣੀ ਖੜ੍ਹਾ ਦਿੱਤਾ ਹੈ ਸਗੋਂ ਜਾ ਚੁੱਕੀ ਠੰਡ ਦਾ ਵੀ ਅਹਿਸਾਸ ਮੁੜ ਕਰਵਾ ਦਿੱਤਾ ਹੈ।

ਕਿਸਾਨ ਮਲਕੀਤ ਸਿੰਘ ਚੀਮਾ ਨੇ ਕਿਹਾ ਕਿ ਇੱਕ ਸਰਕਾਰਾਂ ਦੂਜਾ ਰੱਬ ਕਿਸਾਨ ਦਾ ਸਬਰ ਪਰਖ ਰਿਹਾ ਹੈ। ਉਹਨਾਂ ਕਿਹਾ ਕਿ ਮੌਸਮ ਵਿਭਾਗ ਦੀ ਚੇਤਾਵਨੀ ਬੇਸ਼ੱਕ ਉਹਨਾਂ ਲਈ ਲਾਹੇਵੰਦ ਹੈ ਪਰ ਬੇਮੌਸਮੀ ਬਰਸਾਤ ਕਣਕ ਦੀ ਫ਼ਸਲ ਸਮੇਤ ਉਹਨਾਂ ਲਈ ਘਾਟੇਵੰਦ ਸਾਬਤ ਹੋਵੇਗੀ ਕਿਉਕਿ ਇਸ ਨਾਲ ਤੇਲਾ ਪੈਦਾ ਹੋਵੇਗਾ ਜਿਸ ਦਾ ਕਣਕ ਦੀ ਫ਼ਸਲ ਨੂੰ ਵੱਡਾ ਨੁਕਸਾਨ ਹੈ। ਉਹਨਾਂ ਦੱਸਿਆ ਕਿ ਅਗੇਤੀ ਗਰਮੀ ਸ਼ੁਰੂ ਹੋਣ ‘ਤੇ ਦਾਣੇ ਨੂੰ ਪੂਰਾ ਬਣਨ ਦੇਣ ਲਈ ਕਣਕ ਦੀ ਫ਼ਸਲ ਨੂੰ ਪਾਣੀ ਲਗਾ ਰਹੇ ਸਨ, ਜਿੰਨਾਂ ਨੇ ਵਿਭਾਗੀ ਚੇਤਾਵਨੀ ‘ਤੇ ਪਾਣੀ ਲਗਾਉਣਾ ਬੰਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਅਪਰੈਲ ਮਹੀਨੇ ਦੇ ਪਹਿਲੇ ਹਫ਼ਤੇ ਕਣਕ ਦੀ ਕਟਾਈ ਲੱਗਭੱਗ ਸ਼ੁਰੂ ਹੋ ਜਾਂਦੀ ਹੈ, ਜਿਸ ਨੂੰ ਪੱਕਣ ਲਈ ਹੁਣ ਤੋਂ ਗਰਮੀ ਤੀ ਲੋੜ ਹੈ। ਬੇਮੌਸਮੇ ਮੀਂਹ ਨਾਲ ਕਣਕ ਡਿੱਗ ਕੇ ਨੁਕਸਾਨੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here