ਝਾਰਖੰਡ ’ਚ ਪ੍ਰੇਮ ਪ੍ਰਕਾਸ਼ ਦੇ ਟਿਕਾਣੇ ਤੋਂ ਮਿਲੀ AK 47 ਨਿਕਲੀ ਸਰਕਾਰੀ

ਝਾਰਖੰਡ ’ਚ ਪ੍ਰੇਮ ਪ੍ਰਕਾਸ਼ ਦੇ ਟਿਕਾਣੇ ਤੋਂ ਮਿਲੀ ਏਕੇ 47 ਨਿਕਲੀ ਸਰਕਾਰੀ

ਰਾਂਚੀ (ਏਜੰਸੀ)। ਝਾਰਖੰਡ ’ਚ ਗੈਰ-ਕਾਨੂੰਨੀ ਮਾਈਨਿੰਗ ਅਤੇ ਜ਼ਬਰਦਸਤੀ ਦੇ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਸੱਤਾ ’ਚ ਪ੍ਰਭਾਵ ਰੱਖਣ ਵਾਲੇ ਦਲਾਲ ਪ੍ਰੇਮ ਪ੍ਰਕਾਸ਼ ਦੇ ਰਾਂਚੀ ਸਮੇਤ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਵਿੱਚ ਈਡੀ ਦੀ ਟੀਮ ਨੇ ਹਰਮੂ ਸਥਿਤ ਇੱਕ ਘਰ ਤੋਂ ਦੋ ਏਕੇ 47 ਬਰਾਮਦ ਕੀਤੇ ਹਨ। ਈਡੀ ਵੱਲੋਂ ਹਥਿਆਰ ਬਰਾਮਦ ਹੋਣ ਦੀ ਸੂਚਨਾ ਮਿਲਣ ’ਤੇ ਥਾਣਾ ਅਰਗੋੜਾ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਈਡੀ ਵੱਲੋਂ ਹਥਿਆਰ ਬਰਾਮਦ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ ਅਤੇ ਜਾਂਚ ’ਚ ਇਹ ਸਪੱਸ਼ਟ ਹੋ ਗਿਆ ਹੈ ਕਿ ਬਰਾਮਦ ਕੀਤੀਆਂ ਗਈਆਂ ਦੋਵੇਂ ਏ.ਕੇ. 47 ਰਾਂਚੀ ਪੁਲਿਸ ਕੇਂਦਰ ਵੱਲੋਂ ਜਾਰੀ ਕੀਤੇ ਗਏ ਹਥਿਆਰ ਹਨ, ਇਸ ਗੱਲ ਦੀ ਪੁਸ਼ਟੀ ਈ.ਡੀ. ਨੂੰ ਕਰ ਦਿੱਤੀ ਗਈ।

ਹੁਣ ਅਗਲੇਰੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਦੋਵੇਂ ਹਥਿਆਰ ਥਾਣੇ ਦੇ ਹਵਾਲੇ ਕਰ ਦਿੱਤੇ ਜਾਣਗੇ। ਜਾਂਚ ਲਈ ਆਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਅਸਲਾ ਕਿਸ ਨੂੰ ਅਲਾਟ ਕੀਤਾ ਗਿਆ ਸੀ, ਇਸ ਬਾਰੇ ਸੀਨੀਅਰ ਅਧਿਕਾਰੀ ਹੀ ਜਾਣਕਾਰੀ ਦੇ ਸਕਣਗੇ। ਏ.ਕੇ.47 ਹਥਿਆਰ ਲੈ ਕੇ ਚਾਰਜ ਸੰਭਾਲਣ ਵਾਲੇ ਜਵਾਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਿਭਾਗੀ ਕਾਰਵਾਈ ਹੋਵੇਗੀ, ਕਾਨੂੰਨੀ ਕਾਰਵਾਈ ਨਹੀਂ।

ਕੀ ਹੈ ਮਾਮਲਾ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਰ ਕਿਸਦਾ ਹੈ ਅਤੇ ਪ੍ਰੇਮ ਪ੍ਰਕਾਸ਼ ਜਾਂ ਇੱਥੇ ਕੌਣ ਰਹਿੰਦਾ ਸੀ, ਇਸ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਉਹ ਇੱਥੇ ਪਹਿਲੀ ਵਾਰ ਆਏ ਹਨ। ਜਦੋਂ ਤੋਂ ਏ.ਕੇ.-47 ਬਰਾਮਦ ਹੋਈ ਹੈ, ਉਦੋਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਕੋਈ ਸਰਕਾਰੀ ਹਥਿਆਰ ਹੋ ਸਕਦਾ ਹੈ। ਇੱਥੇ ਬੀਜੇਪੀ ਸਾਂਸਦ ਨਿਸ਼ੀਕਾਂਤ ਦੂਬੇ ਨੇ ਮਾਮਲੇ ਦੀ ਜਾਂਚ ਐਨਆਈਏ ਤੋਂ ਕਰਵਾਉਣ ਦੀ ਗੱਲ ਕਹੀ ਹੈ। ਨਿਸ਼ੀਕਾਂਤ ਦੂਬੇ ਨੇ ਦੱਸਿਆ ਕਿ ਈਡੀ ਨੇ ਅੱਜ ਝਾਰਖੰਡ ਦੇ ਟਾਊਟ ਗੈਂਗਸਟਰ ਪ੍ਰੇਮ ਪ੍ਰਕਾਸ਼, ਮੁੱਖ ਮੰਤਰੀ ਹੇਮੰਤ ਸੋਰੇਨ ਦੇ ਸਹਿਯੋਗੀ ਅਤੇ ਉਸ ਦੇ ਪਰਿਵਾਰਕ ਮਿੱਤਰ ਅਮਿਤ ਅਗਰਵਾਲ ਦੀ ਛੁਪਣਗਾਹ ਤੋਂ ਏਕੇ 47 ਬਰਾਮਦ ਕੀਤੀ ਹੈ। ਯਾਨੀ ਕਿ ਉਹ ਅੱਤਵਾਦੀਆਂ ਅਤੇ ਨਕਸਲਵਾਦੀਆਂ ਦਾ ਨੇਤਾ ਹੈ, ਐਨਆਈਏ ਨੂੰ ਜਾਂਚ ਆਪਣੇ ਹੱਥ ਵਿੱਚ ਲੈਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ