ਸਦਭਾਵਨਾ ਦਿਵਸ ਸਬੰਧੀ ਨਹਿਰੂ ਯੁਵਾ ਕੇਂਦਰ ਵੱਲੋਂ ਸੈਮੀਨਾਰ ਆਯੋਜਿਤ

ਬਰਿਲੀਐਂਟ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਸਕਾਰਾਤਮਕ ਜੀਵਨ ਸ਼ੈਲੀ ਲਈ ਪ੍ਰੇਰਿਆ

ਫਗਵਾੜਾ (ਸੱਚ ਕਹੂੰ ਨਿਊਜ਼)। ਰਾਸ਼ਟਰੀ ਸਦਭਾਵਨਾ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਯੁਵਾ ਅਫਸਰ ਨਿੱਤਿਆਨੰਦ ਯਾਦਵ ਦੇ ਦਿਸ਼ਾ ਨਿਰਦੇਸ਼ਾਂ ’ਤੇ ਭਾਰਤ ਸਰਕਾਰ ਦੇ ਉਪਕ੍ਰਮ ਨਹਿਰੂ ਯੁਵਾ ਕੇਂਦਰ ਸੰਗਠਨ ਕਪੂਰਥਲਾ ਵਲੋਂ ਬਰਿਲੀਐਂਟ ਇੰਟਰਨੈਸ਼ਨਲ ਪਬਲਿਕ ਸਕੂਲ ਉਂਕਾਰ ਨਗਰ ਵਿਖੇ ਇੱਕ ਸਦਭਾਵਨਾ ਸੈਮੀਨਾਰ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਹਰਜਿੰਦਰ ਸਿੰਘ ਭੋਗਲ ਦੀ ਅਗਵਾਈ ਵਿੱਚ ਆਯੋਜਿਤ ਇਸ ਸੈਮੀਨਾਰ ਵਿੱਚ ਨਹਿਰੂ ਯੁਵਾ ਕੇਂਦਰ ਦੇ ਬਲਾਕ ਕੋਆਰਡੀਨੇਟਰ ਇਸ਼ਾਨ ਗੋਗਨਾ ਅਤੇ ਅਰਚਨਾ ਨੇ ਬੱਚਿਆਂ ਨੂੰ ਦੇਸ਼ ਦੀ ਏਕਤਾ ਅਤੇ ਤਰੱਕੀ ਲਈ ਜਾਤ ਧਰਮ ਰੰਗ ਤੋਂ ਉੱਪਰ ਉੱਠ ਕੇ ਸਦਭਾਵਨਾ ਭਰਪੂਰ ਜੀਵਨ ਸ਼ੈਲੀ ਅਪਨਾਉਣ ਲਈ ਪ੍ਰੇਰਿਤ ਕੀਤਾ ਅਤੇ ਆਪਸੀ ਪਿਆਰ ਦੀ ਸਹੁੰ ਚੁਕਾਈ।

ਪ੍ਰਿੰਸੀਪਲ ਹਰਜਿੰਦਰ ਸਿੰਘ ਭੋਗਲ ਨੇ ਬੱਚਿਆਂ ਨੂੰ ਸੰਬੋਧਿਤ ਕਰਦਿਆਂ ਸੰਦੇਸ਼ ਦਿੱਤਾ ਕਿ ਮਾਨਵਤਾ ਸਭ ਧਰਮਾਂ ਦਾ ਮੂਲ ਹੈ। ਜੇਕਰ ਹਰ ਮਾਨਵ ਵਿਸ਼ੇਸ਼ ਧਰਮ ਤੋਂ ਪਹਿਲਾਂ ਆਪਣੇ ਆਪ ਨੂੰ ਇਨਸਾਨ ਸਮਝੇ ਤਾਂ ਸਮਾਜ ਦੇ ਝਗੜੇ ਹੀ ਖਤਮ ਹੋ ਜਾਣ ਅਤੇ ਦੇਸ਼ ਤਰੱਕੀ ਦੇ ਰਾਹ ਤੇ ਚੱਲ ਪਵੇ। ਸਕੂਲ ਦੀ ਅਧਿਆਪਕਾ ਸੁਨੀਤਾ ਨੇ ਵੀ ਭਾਰਤ ਦੇਸ਼ ਦੀ ਅਨੇਕਤਾ ਵਿੱਚ ਏਕਤਾ ਦੇ ਮੰਤਰ ਦੀ ਹਾਮੀ ਭਰੀ ਅਤੇ ਵਿਧਾਨ ਅਤੇ ਕਾਨੂੰਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਸੈਮੀਨਾਰ ਤੋਂ ਬਾਅਦ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਨਿਭਾਉਂਦਿਆਂ ਦਰਖਤ ਵੀ ਲਗਾਏ ਗਏ। ਇਸ ਮੌਕੇ ਸੁਨੀਤਾ, ਭਵਪ੍ਰੀਤ ਸਿੰਘ, ਮਨੀਸ਼ਾ, ਅਨੁਸ਼ਿਕਾ, ਨੰਦਿਨੀ, ਆਂਚਲ, ਜਸਲੀਨ ਕੌਰ, ਸਿਮਰਪ੍ਰੀਤ ਸਿੰਘ, ਮਨਵੀਰ ਸਿੰਘ, ਪਿ੍ਰੰਸ, ਨਿਤਿਨ, ਨਰਿੰਦਰ ਸਿੰਘ, ਸੂਰਜ ਕੁਮਾਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ