ਰੂਹਾਨੀ ਰੂ-ਬ-ਰੂ ਲਾਈਵ: ਪਿਤਾ ਜੀ ਤੁਹਾਨੂੰ ਜੰਕ ਫੂਡ ਪਸੰਦ ਹੈ ਜਾਂ ਕੀ ਖਾਣਾ ਪਸੰਦ ਹੈ?

pita ji rbr

ਤੁਹਾਡੇ ਸਵਾਲ, ਪੂਜਨੀਕ ਗੁਰੂ ਸੰਤ ਡਾ. ਐਮਐਸਜੀ ਦੇ ਜਵਾਬ

ਸਵਾਲ: ਪਿਤਾ ਜੀ ਤੁਹਾਨੂੰ ਜੰਕ ਫੂਡ ਪਸੰਦ ਹੈ ਜਾਂ ਕੀ ਖਾਣਾ ਪਸੰਦ ਹੈ?

ਪੂਜਨੀਕ ਗੁਰੂ ਜੀ:
ਬੇਟਾ ਅਸੀਂ ਲੋਕ ਤਾਂ ਦੇਸੀ ਲੋਕ ਹਾਂ ਚਟਣੀ ਖਾਣ ਵਾਲੇ ਅਤੇ ਨਾਲ ਮੱਖਣ ਵਗੈਰਾ ਤਾਂ ਜ਼ਰੂਰ ਖਾਂਦੇ ਸਾਂ ਘਿਓ, ਮੱਖਣ ਜਾਂ ਮੱਠੀਆਂ, ਗੁਲਗੁਲੇ ਇਹ ਚੀਜ਼ਾਂ ਬਣਾਉਣਾ ਜਾਂ ਪਿਆਜ਼ ਦੇ ਪਕੌੜੇ ਵਗੈਰਾ ਬਣਾ ਲਿਆ ਕਰਦੇ ਸੀ ਘਰਾਂ ’ਚ ਅਤੇ ਸਭ ਤੋਂ ਵਧੀਆ ਦਿਨ ਹੁੰਦਾ ਸੀ ਜਦੋਂ ਕੜਾਹ ਬਣਾਇਆ ਜਾਂਦਾ ਸੀ, ਕਿ ਯਾਰ ਕਮਾਲ ਹੋ ਗਈ ਜਾਂ ਖੀਰ ਬਣ ਗਈ ਜਾਂ ਸੇਵੀਆਂ ਬਣ ਗਈਆਂ, ਇਹ ਡਿਸ਼ ਹੁੰਦੀ ਸੀ ਮਿੱਠੀ ਜ਼ਿਆਦਾ ਹੀ ਕਈ ਵਾਰ ਹੁੰਦਾ ਸੀ ਕਿ ਕੰਮ-ਧੰਦਾ ਕਰਕੇ ਥੱਕ ਜਾਂਦੇ ਸਾਂ ਤਾਂ ਗੁੜ ਖਾਣਾ, ਦੁੱਧ ਪੀਣਾ ਅਤੇ ਇੱਕਦਮ ਫਰੈਸ਼ਨੈੱਸ (ਤਾਜ਼ਗੀ) ਆ ਜਾਂਦੀ ਸੀ, ਤਾਂ ਇਹ ਚੀਜ਼ਾਂ ਅਸੀਂ ਲੋਕ ਜ਼ਿਆਦਾ ਖਾਇਆ ਕਰਦੇ ਸੀ ਤਾਂ ਉਹੀ ਚੀਜ਼ਾਂ ਅੱਜ ਵੀ ਉਸੇ ਤਰ੍ਹਾਂ ਹੀ ਪਸੰਦ ਹਨ ਜੰਕ ਫੂਡ ਇਹ ਕਦੇ ਹੀ ਖਾਂਦੇ ਹਾਂ।

pita jis

ਸਵਾਲ: ਪਿਤਾ ਜੀ ਸੰਤਾਂ ’ਤੇ ਇਲਜ਼ਾਮ ਕਿਉਂ ਲਾਏ ਜਾਂਦੇ ਹਨ? ਇਤਿਹਾਸ ’ਚ ਪਹਿਲਾਂ ਵੀ ਇਹ ਹੋਇਆ ਹੈ, ਪਰ ਆਪ ਜੀ ਨੇ ਜੋ ਦੁਨੀਆਂ ਲਈ ਸੈਕਰੀਫਾਈਸ ਕੀਤਾ ਹੈ, ਉਸ ਲਈ ਬਿਲੀਅਨ ਆਫ ਸਲਿਊਟ ਯੂ

ਪੂਜਨੀਕ ਗੁਰੂ ਜੀ: ਜੀ, ਬੁਰਾਈ ਤੇ ਅੱਛਾਈ ਦੋ ਤਾਕਤਾਂ ਹਮੇਸ਼ਾ ਤੋਂ ਚੱਲੀਆਂ ਆਈਆਂ ਹਨ ਜਦੋਂ ਤੋਂ ਦੁਨੀਆ ਸਾਜੀ ਹੈ ਅੱਛਾਈ ਕਰਨ ਵਾਲਿਆਂ ਨੂੰ ਰੋਕਿਆ ਜਾਂਦਾ ਹੈ ਅਤੇ ਬੁਰਾਈ ਕਰਨ ਵਾਲਾ ਅੱਗੇ ਰਹਿੰਦਾ ਹੈ, ਹਮੇਸ਼ਾ ਅਜਿਹਾ ਨਹੀਂ ਰਹਿੰਦਾ ਅੱਛਾਈ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਅੱਛਾਈ ਹਮੇਸ਼ਾ ਜਿੰਦਾ ਰਹਿੰਦੀ ਹੈ ਤੇ ਬੁਰਾਈ ਦੀ ਉਮਰ ਲੰਮੀ ਨਹੀਂ ਹੁੰਦੀ ਹੈ ਤਾਂ ਸੰਤ, ਪੀਰ-ਫਕੀਰ ਅੱਛਾਈ ਕਰਦੇ ਹਨ ਜਿਵੇਂ ਅਸੀਂ ਹੁਣੇ-ਹੁਣੇ ਜਵਾਬ ਦਿੱਤਾ ਸੀ ਕਿ ਸੰਤ-ਮਹਾਂਪੁਰਸ਼ਾਂ ਦਾ ਨਾਮ ਕਰੋੜਾਂ ਦਿਲਾਂ ਦੇ ਅੰਦਰ ਅੱਜ ਵੀ ਜਗਮਗਾ ਰਿਹਾ ਹੈ, ਸਤਿਕਾਰ ਦੇ ਰੂਪ ’ਚ ਅੱਜ ਵੀ ਉਨ੍ਹਾਂ ਦੇ ਦਿਲੋ-ਦਿਮਾਗ ’ਚ ਉਹ ਬੈਠਾ ਹੋਇਆ ਹੈ ਜਦੋਂਕਿ ਜੋ ਬੁਰਾਈ ਹੋਈ ਉਨ੍ਹਾਂ ਦੇ ਨਾਲ ਉਸ ਸਮੇਂ ਉਨ੍ਹਾਂ ਦੀ ਉਮਰ ਓਨੀ ਹੀ ਰਹੀ, ਉਸੇ ਸਮੇਂ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਗਿਆ, ਇੱਕ-ਅੱਧੇ ਨੂੰ ਛੱਡ ਕੇ ਅਦਰਵਾਇਜ਼ ਬੁਰਾਈ ਦਾ ਨਾਂਅ ਯਾਦ ਨਹੀਂ ਰੱਖਿਆ ਜਾਂਦਾ ਅੱਜ ਰਾਵਣ ਨੂੰ ਬੁਰਾਈ ਦੇ ਪ੍ਰਤੀਕ ਦੇ ਰੂਪ ’ਚ ਤੇ ਰਾਮ ਜੀ ਨੂੰ ਅੱਛਾਈ ਦੇ ਪ੍ਰਤੀਕ ਦੇ ਰੂਪ ’ਚ ਜਾਣਿਆ ਜਾਂਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ