ਜਾਗਰੂਕਤਾ ਅਤੇ ਜਿੰਮੇਵਾਰੀ ਨਾਲ ਹਾਰੇਗੀ ਏਡਜ਼ ਦੀ ਮਹਾਂਮਾਰੀ

AIDS pandemic will be awareness and responsible for all

ਵਿਸ਼ਵ ਏਡਜ਼ ਦਿਵਸ ‘ਤੇ ਵਿਸ਼ੇਸ਼

ਦੁਨੀਆਂ ਵਿਚ ਐਚਆਈਵੀ/ਏਡਜ਼ ਇੱਕ ਮਹਾਂਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ ਇਸ ਜਾਨਲੇਵਾ ਵਿਸ਼ਾਣੂ ਬਾਰੇ ਜਾਗਰੂਕਤਾ ਦੀ ਕਮੀ ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ਦੀ ਸਭ ਤੋਂ ਵੱਡੀ ਵਿਡੰਬਨਾ ਹੈ ਅੱਜ ਵੀ ਐਚਆਈਵੀ ਸੰਕਰਮਿਤ ਜਾਂ ਏਡਜ਼ ਪੀੜਤ ਵਿਅਕਤੀਆਂ ਨਾਲ ਭਿਆਨਕ ਭੇਦਭਾਵ ਹੁੰਦਾ ਹੈ ਇਹ ਭੇਦਭਾਵ ਅਨਪੜ੍ਹ ਲੋਕਾਂ ਦੁਆਰਾ ਹੀ ਨਹੀਂ ਹੁੰਦਾ, ਸਗੋਂ ਚਿਕਿੱਤਸਾ ਦੇ ਪੇਸ਼ੇਵਰ ਲੋਕਾਂ ਦੁਆਰਾ ਵੀ ਇਸ ਤਰ੍ਹਾਂ ਦਾ ਭੇਦਭਾਵ ਦੇਖਣ ਨੂੰ ਮਿਲਦਾ ਹੈ (Awareness)

ਐਚਆਈਵੀ ਅਤੇ ਏਡਜ਼ ਦੋਵੇਂ ਸ਼ਬਦ ਇਕੱਠੇ ਬੋਲੇ ਜਾਂਦੇ ਹਨ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਵਿਚ ਫ਼ਰਕ ਸਮਝ ਨਹੀਂ ਆਉਂਦਾ ਹੈ ਇਨ੍ਹਾਂ ਬਾਰੇ ਭਰਮ ਬਹੁਤ ਜ਼ਿਆਦਾ ਹਨ ਐਚਆਈਵੀ ਮਤਲਬ ਹਿਊਮਨ ਇਮਿਊਨੋਡੇਫੀਸ਼ਿਏਂਸੀ ਵਾਇਰਸ ਇੱਕ ਅਜਿਹਾ ਵਿਸ਼ਾਣੂ ਹੈ, ਜਿਸ ਨਾਲ ਰੋਗ ਰੋਕੂ ਸਮਰੱਥਾ ਘੱਟ ਹੋਣ ਲੱਗਦੀ ਹੈ ਇਸ ਵਾਇਰਸ ਦੀ ਚਪੇਟ ਵਿਚ ਆਉਣ ਤੋਂ ਬਾਅਦ ਭਾਵ ਜੇਕਰ ਸਮੇਂ ‘ਤੇ ਇਸਦੀ ਪਹਿਚਾਣ ਹੋ ਜਾਵੇ ਤਾਂ ਡਾਕਟਰਾਂ ਦੇ ਮਾਰਗ-ਦਰਸ਼ਨ ਅਤੇ ਇਲਾਜ ਨਾਲ ਬਿਹਤਰ ਜੀਵਨ ਜੀਵਿਆ ਜਾ ਸਕਦਾ ਹੈ ਪਰ ਜੇਕਰ ਐਚਆਈਵੀ ਦੀ ਸਮੇਂ ‘ਤੇ ਪਹਿਚਾਣ ਨਾ ਹੋਵੇ ਤਾਂ ਇਹ ਏਡਜ਼ ਮਤਲਬ ਐਸਵਾਇਰਡ ਇਮਿਊਨੋ ਡੇਫੀਸਿਏਂਸੀ ਸਿੰਡ੍ਰੋਮ ਵਿਚ ਤਬਦੀਲ ਹੋ ਸਕਦਾ ਹੈ ਏਡਜ਼ ਦਾ ਕੋਈ ਇਲਾਜ ਨਹੀਂ ਹੈ ਏਡਜ਼ ਹੋਣ ਤੋਂ ਬਾਅਦ ਰੋਗ ਰੋਕੂ ਸਮਰੱਥਾ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ ਅਤੇ ਕੋਈ ਵੀ ਬਿਮਾਰੀ ਹੋਣ ‘ਤੇ ਉਹੀ ਮੌਤ ਦਾ ਕਾਰਨ ਬਣ ਸਕਦੀ ਹੈ ਇਸ ਤਰ੍ਹਾਂ ਇੱਕ ਐਚਆਈਵੀ ਸੰਕਰਮਿਤ ਵਿਅਕਤੀ ਜ਼ਰੂਰੀ ਨਹੀਂ ਕਿ ਉਹ ਏਡਜ਼ ਤੋਂ ਵੀ ਪੀੜਤ ਹੋਵੇ

ਹਿਊਮਨ ਇਮਿਊਨੋਡੇਫੀਸਿਏਂਸੀ ਵਾਇਰਸ ਦੀ ਖੋਜ ਲਈ ਚਿਕਿਤਸਾ ਵਿਗਿਆਨੀਆਂ ਨੇ ਕਾਫ਼ੀ ਸੰਘਰਸ਼ ਕੀਤਾ ਹੈ 1983 ਵਿਚ ਫਰਾਂਸ ਦੇ ਲੁਕ ਮਾਂਟੇਗਨੀਅਰ ਅਤੇ ਫਰਾਂਸੋਆ ਸਿਨੂਸੀ ਨੇ ਐਲਏਵੀ ਵਾਇਰਸ ਦੀ ਖੋਜ ਕੀਤੀ ਇਸ ਤੋਂ ਇੱਕ ਸਾਲ ਬਾਅਦ ਅਮਰੀਕਾ ਦੇ ਰਾਬਰਟ ਗੈਲੋ ਨੇ ਐਚਟੀਐਲਵੀ 3 ਵਾਇਰਸ ਦੀ ਪਹਿਚਾਣ ਕੀਤੀ 1985 ਵਿਚ ਪਤਾ ਲੱਗਾ ਕਿ ਇਹ ਦੋਵੇਂ ਇੱਕ ਹੀ ਵਾਇਰਸ ਹਨ 1985  ਵਿਚ ਮਾਂਟੇਗਨੀਅਰ ਅਤੇ ਸਿਨੂਸੀ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ 1986 ਵਿਚ ਪਹਿਲੀ ਵਾਰ ਇਸ ਵਾਇਰਸ ਨੂੰ ਐਚਆਈਵੀ ਭਾਵ ਹਿਊਮਨ ਇਮਿਊਨੋ ਡੇਫੀਸਿਏਂਸੀ ਵਾਇਰਸ ਦਾ ਨਾਂਅ ਮਿਲਿਆ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ 1988 ਤੋਂ ਹਰ ਸਾਲ ਇੱਕ ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ 1991 ਵਿਚ ਪਹਿਲੀ ਵਾਰ ਲਾਲ ਰਿਬਨ ਨੂੰ ਏਡਜ਼ ਦਾ ਨਿਸ਼ਾਨ ਬਣਾਇਆ ਗਿਆ ਇਸ ਨਿਸ਼ਾਨ ਨੂੰ ਏਡਜ਼ ਪੀੜਤ ਲੋਕਾਂ ਖਿਲਾਫ਼ ਦਹਾਕਿਆਂ ਤੋਂ ਚੱਲੇ ਆ ਰਹੇ ਭੇਦਭਾਵ ਨੂੰ ਖਤਮ ਕਰਨ ਦੀ ਇੱਕ ਕੋਸ਼ਿਸ਼ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਭਾਰਤ ਵਿਚ ਐਚਆਈਵੀ ਦਾ ਪਹਿਲਾ ਮਾਮਲਾ 1996 ਵਿਚ ਦਰਜ਼ ਕੀਤਾ ਗਿਆ ਸੀ

ਵਿਸ਼ਵ ਸਿਹਤ ਸੰਗਠਨ ਅਨੁਸਾਰ ਅੱਜ ਤੱਕ ਸੱਤ ਕਰੋੜ ਤੋਂ ਜ਼ਿਆਦਾ ਲੋਕ ਐਚਆਈਵੀ ਤੋਂ ਸੰਕਰਮਿਤ ਹੋ ਚੁੱਕੇ ਹਨ ਕਰੀਬ ਤਿੰਨ ਕਰੋੜ ਪੰਜਾਹ ਲੱਖ ਲੋਕ ਏਡਜ਼ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਕਰੀਬ ਚਾਰ ਕਰੋੜ ਲੋਕ ਪੂਰੇ ਵਿਸ਼ਵ ਵਿਚ ਐਚਆਈਵੀ ਤੋਂ ਪੀੜਤ ਹਨ ਭਾਰਤ ਪੂਰੇ ਵਿਸ਼ਵ ਵਿਚ ਐਚਆਈਵੀ ਪੀੜਤਾਂ ਦੀ ਅਬਾਦੀ ਦੇ ਮਾਮਲੇ ਵਿਚ ਤੀਸਰੇ ਸਥਾਨ ‘ਤੇ ਹੈ ਰਾਸ਼ਟਰੀ ਏਡਜ਼ ਕੰਟਰੋਲ ਸੰਗਠਨ ਦੁਆਰਾ ਜਾਰੀ ਏਡਜ਼ ਮੁਲਾਂਕਣ ਰਿਪੋਰਟ 2017 ਅਨੁਸਾਰ ਭਾਰਤ ਵਿਚ ਐਚਆਈਵੀ/ਏਡਜ਼ ਪੀੜਤ ਲੋਕਾਂ ਦੀ ਗਿਣਤੀ ਲਗਭਗ 21.40 ਲੱਖ ਸੀ, ਇਨ੍ਹਾਂ ਵਿਚ ਬਾਲਗ ਪੀੜਤਾਂ ਦੀ ਗਿਣਤੀ 0.22 ਫੀਸਦੀ ਸੀ ਸਾਲ 2017 ਵਿਚ ਐਚਆਈਵੀ ਸੰਕਰਮਣ ਦੇ ਲਗਭਗ 87,580 ਨਵੇਂ ਮਾਮਲੇ ਸਾਹਮਣੇ ਆਏ ਅਤੇ 69,110 ਲੋਕਾਂ ਦੀ ਏਡਜ਼ ਨਾਲ ਸਬੰਧਿਤ ਬਿਮਾਰੀਆਂ ਨਾਲ ਮੌਤ ਹੋ ਗਈ 2005 ਵਿਚ ਏਡਜ਼ ਕਾਰਨ ਹੋਈਆਂ ਮੌਤਾਂ ਦੀ ਤੁਲਨਾ ਵਿਚ 71 ਫੀਸਦੀ ਦੀ ਕਮੀ ਆਈ ਹੈ ਸਭ ਤੋਂ ਚੰਗੀ ਗੱਲ ਇਹ ਹੈ ਕਿ ਭਾਰਤ ਵਿਚ 10 ਸਤੰਬਰ, 2018 ਤੋਂ ਐਚਆਈਵੀ/ਏਡਜ਼ ਐਕਟ ਲਾਗੂ ਹੋ ਗਿਆ ਹੈ, ਜਿਸ ਅਨੁਸਾਰ ਐਚਆਈਵੀ ਸੰਕਰਮਿਤ ਅਤੇ ਏਡਜ਼ ਪੀੜਤ ਵਿਅਕਤੀ ਨਾਲ ਭੇਦਭਾਵ ਕਰਨਾ ਅਪਰਾਧ ਐਲਾਨਿਆ ਗਿਆ ਹੈ ਐਕਟ ਦੇ ਤਹਿਤ ਮਰੀਜ਼ਾਂ ਨੂੰ ਐਂਟੀ-ਰੇਟ੍ਰੋਵਾਇਰਲ ਥੈਰੇਪੀ ਦਾ ਕਾਨੂੰਨੀ ਅਧਿਕਾਰ ਹੈ ਅਤੇ ਹਰੇਕ ਐਚਆਈਵੀ ਮਰੀਜ਼ ਨੂੰ ਐਚਆਈਵੀ ਪ੍ਰਿਵੈਨਸ਼ਨ, ਟੈਸਟਿੰਗ, ਟ੍ਰੀਟਮੈਂਟ ਅਤੇ ਕਾਊਂਸਲਿੰਗ ਸਰਵਿਸੇਜ਼ ਦਾ ਅਧਿਕਾਰ ਮਿਲੇਗਾ

ਵਿਸ਼ਵ ਏਡਜ਼ ਦਿਵਸ ਨੂੰ ਮਨਾਉਂਦੇ ਹੋਏ 30ਵਾਂ ਸਾਲ ਸ਼ੁਰੂ ਹੋ ਰਿਹਾ ਹੈ 2030 ਤੱਕ ਏਡਜ਼ ਨੂੰ ਸਮਾਪਤ ਕਰਨ ਦਾ ਟੀਚਾ ਸੰਗਠਨ ਨੇ ਨਿਰਧਾਰਿਤ ਕਰ ਰੱਖਿਆ ਹੈ ਪਰ ਕਰੀਬ 11 ਲੱਖ ਲੋਕ ਹਰ ਸਾਲ ਐਚਆਈਵੀ ਤੋਂ ਸੰਕਰਮਿਤ ਹੋ ਰਹੇ ਹਨ ਅੱਜ ਤੱਕ ਐਚਆਈਵੀ ਸੰਕਰਮਿਤ ਸਾਰੇ ਲੋਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ ਅਜਿਹੇ ਵਿਚ ਏਡਜ਼ ਨੂੰ ਸਮਾਪਤ ਕਰਨ ਦਾ ਟੀਚਾ ਤੈਅ ਸਮੇਂ ਤੱਕ ਪੂਰਾ ਹੋਣਾ ਸ਼ੱਕੀ ਹੀ ਲੱਗਦਾ ਹੈ ਪਰ ਜਿੱਥੇ ਇੱਛਾ ਹੁੰਦੀ ਹੈ, ਉੱਥੇ ਰਾਹ ਹੁੰਦੀ ਹੈ ਮਜ਼ਬੂਤ ਇਰਾਦਿਆਂ ਨਾਲ ਵੱਡੇ ਤੋਂ ਵੱਡਾ ਟੀਚਾ ਪੂਰਾ ਹੋ ਸਕਦਾ ਹੈ ਚੰਗੀ ਗੱਲ ਇਹ ਹੈ ਕਿ ਅੱਜ ਐਚਆਈਵੀ ਸੰਕਰਮਿਤ 75 ਫੀਸਦੀ ਲੋਕਾਂ ਦੀ ਜਾਂਚ ਹੋ ਚੁੱਕੀ ਹੈ, ਜੋ ਕਿ 2005 ਵਿਚ 10 ਪ੍ਰਤੀਸ਼ਤ ਹੀ ਸੀ ਅੱਜ 60 ਪ੍ਰਤੀਸ਼ਤ ਇਲਾਜ ਦੀ ਸੁਵਿਧਾ ਵੀ ਲੈ ਰਹੇ ਹਨ ਭਾਰਤ ਵਿਚ ਐਚਆਈਵੀ ਟੈਸਟਿੰਗ ਅਤੇ ਇਲਾਜ ਦੀਆਂ ਸੁਵਿਧਾਵਾਂ ਦਾ ਲਗਾਤਾਰ ਫੈਲਾਅ ਹੋ ਰਿਹਾ ਹੈ ਸਾਰੇ ਲੋਕਾਂ ਦੇ ਐਚਆਈਵੀ ਟੈਸਟ ਨੂੰ ਟੀਚਾ ਬਣਾਉਂਦੇ ਹੋਏ 2018 ਵਿਚ ‘ਆਪਣੀ ਸਥਿਤੀ ਜਾਣੋ’ ਨੂੰ ਮੁੱਖ ਵਿਸ਼ਾ ਰੱਖਿਆ ਗਿਆ ਹੈ ਇਹ ਬਹੁਤ ਮਹੱਤਵਪੂਰਨ ਹੈ, ਕਿਉਂਕਿ ਚਾਰ ‘ਚੋਂ ਇੱਕ ਵਿਅਕਤੀ ਅੱਜ ਵੀ ਆਪਣੀ ਐਚਆਈਵੀ ਸੰਕਰਮਣ ਦੀ ਸਥਿਤੀ ਤੋਂ ਅਣਜਾਣ ਹੈ ਜਨ ਜਾਗਰੂਕਤਾ ਨਾਲ ਹੀ ਲੋਕਾਂ ਵਿਚ ਐਚਆਈਵੀ ਸੰਕਰਮਣ ਦੇ ਮੂਲ ਕਾਰਨਾਂ ਬਾਰੇ ਚੇਤਾਇਆ ਜਾ ਸਕਦਾ ਹੈ ਅਸੁਰੱਖਿਅਤ ਸਰੀਰਕ ਸਬੰਧ, ਇੱਕ ਟੀਕੇ ਨਾਲ ਕਈ ਲੋਕਾਂ ਵੱਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ, ਸੰਕਰਮਿਤ ਸੂਈ ਨਾਲ ਟੀਕਾ, ਇੱਕ ਬਲੇਡ ਨਾਲ ਸ਼ੇਵ, ਸੰਕਰਮਿਤ ਖੂਨ ਦੂਜੇ ਵਿਅਕਤੀਆਂ ਨੂੰ ਦਿੱਤਾ ਜਾਣਾ ਅਤੇ ਸੰਕਰਮਿਤ ਮਾਂ ਦੁਆਰਾ ਬੱਚੇ ਨੂੰ ਜਨਮ ਦਿੱਤੇ ਜਾਣ ਆਦਿ ਕਾਰਨਾਂ ਪ੍ਰਤੀ ਜਾਗਰੂਕਤਾ ਦੀ ਲੋੜ ਹੈ ਇਨ੍ਹਾਂ ਸਭ ਤੋਂ ਬਚਿਆ ਜਾ ਸਕਦਾ ਹੈ ਐਚਆਈਵੀ ਏਡਜ਼ ਬਾਰੇ ਜਾਣਕਾਰੀ ਹੀ ਬਚਾਅ ਹੈ ਐਚਆਈਵੀ ਦੀ ਰੋਕਥਾਮ ਲਈ ਜਾਣਕਾਰੀ ਅਤੇ ਸੁਵਿਧਾਵਾਂ ਮੁਹੱਈਆ ਕਰਾਉਣੀਆਂ ਹੋਣਗੀਆਂ ਐਚਆਈਵੀ ਲਈ ਸੰਵੇਦਨਸ਼ੀਲ ਤਬਕਿਆਂ ਦੇ ਜੀਵਨ-ਹਾਲਾਤਾਂ ਨੂੰ ਸੁਧਾਰਨ ਲਈ ਸਰਕਾਰ ਨੂੰ ਉਪਾਅ ਕਰਨੇ ਚਾਹੀਦੇ ਹਨ

ਸਭ ਤੋਂ ਮਹੱਤਵਪੂਰਨ ਇਹ ਹੈ ਕਿ ਕਿਸੇ ਕਾਰਨ ਨਾਲ ਐਚਆਈਵੀ ਤੋਂ ਸੰਕਰਮਿਤ ਹੋ ਗਏ ਲੋਕਾਂ ਪ੍ਰਤੀ ਭੇਦਭਾਵ ਨੂੰ ਸਮਾਪਤ ਕਰਨਾ ਜਨ ਜਾਗਰੂਕਤਾ ਦੀ ਕਮੀ ਕਾਰਨ ਹੀ ਬਹੁਤ ਵੱਡੀ ਅਬਾਦੀ ਨੂੰ ਐਚਆਈਵੀ ਪਾਜ਼ੀਟਿਵ ਹੋਣ ‘ਤੇ ਵੀ ਇਹ ਗੱਲ ਲੁਕਾਉਣੀ ਪੈਂਦੀ ਹੈ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦੈ ਕਿ ਐਚਆਈਵੀ ਪਾਜ਼ੀਟਿਵ ਵਿਅਕਤੀ ਨੂੰ ਦੇਖਣ ਨਾਲ ਹੀ ਉਨ੍ਹਾਂ ਨੂੰ ਸੰਕਰਮਣ ਹੋ ਜਾਵੇਗਾ, ਤਾਂ ਇਹ ਹਨ੍ਹੇਰੀ ਸੋਚ ਦੀ ਇੰਤਹਾ ਹੀ ਹੈ ਇਸ ਲਈ ਐਚਆਈਵੀ ਏਡਜ਼ ਨੇ ਇੱਕ ਸਮਾਜਿਕ ਸੰਕਟ ਦਾ ਰੂਪ ਲੈ ਲਿਆ ਹੈ ਦੂਸਰੀ ਕੋਈ ਬਿਮਾਰੀ ਹੋਣ ‘ਤੇ ਬਿਮਾਰ ਨੂੰ ਇਸ ਤਰ੍ਹਾਂ ਦੇ ਸੰਕਟ ਨਾਲ ਦੋ-ਚਾਰ ਨਹੀਂ ਹੋਣਾ ਪੈਂਦਾ, ਪਰ ਐਚਆਈਵੀ/ਏਡਜ਼ ਦੇ ਮਾਮਲੇ ‘ਚ ਲੋਕਾਂ ਦੀ ਸਾਰੀ ਹਮਦਰਦੀ ਤੇ ਦਇਆ ਭਾਵਨਾ ਖ਼ਤਮ ਹੋ ਜਾਂਦੀ ਹੈ ਆਫ਼ਤ ਦੀ ਚਪੇਟ ਵਿਚ ਆਏ ਲੋਕਾਂ ਦੀ ਤਾਂ ਮੱਦਦ ਕਰਦੇ ਹਨ, ਪਰ ਐਚਆਈਵੀ/ਏਡਜ਼ ਤੋਂ ਪੀੜਤ ਵਿਅਕਤੀ ਨੂੰ ਲੋਕਾਂ ਦਾ ਭੇਦਭਾਵ ਕਿਉਂ ਝੱਲਣਾ ਪੈਂਦਾ ਹੈ?