ਕਾਰ ਸਵਾਰ ਅਣਪਛਾਤਿਆਂ ਵੱਲੋਂ ਘਰ ਅੱਗੇ ਹਵਾਈ ਫਾਇਰਿੰਗ, ਮਾਮਲਾ ਦਰਜ਼

ਘਟਨਾ ਦੀਆਂ ਤਸਵੀਰਾਂ ਘਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ | Firing

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ਲੁਧਿਆਣਾ ਜ਼ਿਲੇ ਦੇ ਇੱਕ ਪਿੰਡ ’ਚ ਕਾਰ ਸਵਾਰ ਕੁੱਝ ਨੌਜਵਾਨਾਂ ਵੱਲੋਂ ਇੱਕ ਜਿੰਮੀਦਾਰ ਦੇ ਘਰ ਦੇ ਫਾਇਰਿੰਗ (Firing) ਕਰਨ ਨਾਲ ਦਹਿਸਤ ਦਾ ਮਾਹੌਲ ਪੈਦਾ ਹੋ ਗਿਆ ਤੇ ਸਮੁੱਚੀ ਘਟਨਾ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਫਾਇਰਿੰਗ ਕਰਨ ਵਾਲਿਆਂ ਵੱਲੋਂ ਇੱਕ ਗੋਲੀ ਘਰ ਦੇ ਗੇਟ ’ਚ ਮਾਰਨ ਦੀ ਵੀ ਜਾਣਕਾਰੀ ਮਿਲੀ ਹੈ।

ਅਮਰਜੀਤ ਸਿੰਘ ਵਾਸੀ ਪਿੰਡ ਖਾਨਪੁਰ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ 29 ਅਗਸਤ ਨੂੰ ਸਵੇਰੇ 4 ਵਜੇ ਦੇ ਕਰੀਬ ਗੋਲੀ ਚੱਲਣ ਦੀ ਆਵਾਜ ਸੁਣ ਕੇ ਉਨਾਂ ਦੀ ਨੀਂਦ ਟੁੱਟ ਗਈ ਤੇ ਉਨਾਂ ਨੂੰ ਹੱਥਾਂ- ਪੈਰਾਂ ਦੀ ਪੈ ਗਈ। ਜਿਉਂ ਹੀ ਉਨਾਂ ਆਪਣੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਤਾਂ ਪਤਾ ਲੱਗਾ ਕਿ ਇੱਕ ਚਿੱਟੇ ਰੰਗ ਦੀ ਬਰੀਜ਼ਾ ਕਾਰ ’ਚ ਆਏ ਕੁੱਝ ਅਣਪਛਾਤੇ ਵਿਅਕਤੀਆਂ ਵਿੱਚੋਂ 2 ਨੇ ਉੱਤਰ ਕੇ ਉਨਾਂ ਦੇ ਘਰ ਅੱਗੇ ਤਿੰਨ- ਚਾਰ ਹਵਾਈ ਫਾਇਰ ਕੀਤੇ। ਇਸ ਦੌਰਾਨ ਹੀ ਇੱਕ ਨੇ ਪਿਸਤੌਲ ਨਾਲ ਉਨਾਂ ਦੇ ਘਰ ਦੇ ਗੇਟ ’ਤੇ ਫਾਇਰ ਕੀਤਾ।

ਇਹ ਵੀ ਪੜ੍ਹੋ : ਅੱਜ ਦੀ ਸਭ ਤੋਂ ਸ਼ਾਨਦਾਰ ਖ਼ਬਰ, ਜਾਗਦੇ ਜ਼ਮੀਰ ਦਾ ਇੰਜ ਦਿੱਤਾ ਸਬੂਤ

ਇਸ ਪਿੱਛੋਂ ਫਾਇਰਿੰਗ ਕਰਨ ਵਾਲੇ ਮੁੜ ਕਾਰ ’ਚ ਬੈਠ ਕੇ ਫਰਾਰ ਹੋ ਗਏ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿੰਨਾਂ ਨੇ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪਹੁੰਚ ਕੇ ਮੁਢਲੀ ਜਾਂਚ ਆਰੰਭ ਦਿੱਤੀ। ਥਾਣਾ ਡੇਹਲੋਂ ਤੋਂ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਣਪਛਾਤੇ ਮੁਲਜਮਾਂ ਦੇ ਖਿਲਾਫ ਮਾਮਲਾ ਦਰਜ਼ ਕਰਕੇ ਡੂੰਘਾਈ ਨਾਲ ਜਾਂਚ ਆਰੰਭ ਦਿੱਤੀ ਹੈ।