ਸੁਨਾਮ ‘ਚ ਮੋਬਾਇਲ ਖੋਹਣ ਵਾਲਿਆਂ ‘ਚੋਂ ਇੱਕ ਨੂੰ ਪੁਲਿਸ ਨੇ ਦਬੋਚਿਆ

Sunam-News
ਸੁਨਾਮ: ਗੱਲਬਾਤ ਕਰਦੇ ਥਾਣਾ ਮੁਖੀ ਦੀਪਿੰਦਰਪਾਲ ਜੇਜੀ।

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪਿਛਲੇ ਦਿਨਾਂ ਤੋਂ ਸਥਾਨਕ ਸ਼ਹਿਰ ਅੰਦਰ ਮੋਬਾਇਲ ਚੋਰੀ ਦੀਆਂ ਘਟਨਾਵਾਂ ਹੁੰਦੀਆਂ ਆ ਰਹੀਆਂ ਸਨ। ਸ਼ਹਿਰ ਦੇ ਵੱਖ-ਵੱਖ ਜਗ੍ਹਾ ਤੋਂ ਝਪਟਮਾਰ ਲੋਕਾਂ ਤੋਂ ਮੋਬਾਇਲ ਖੋਹ ਕੇ ਫਰਾਰ ਹੋ ਰਹੇ ਸਨ। ਇਨ੍ਹਾਂ ਝਪਟਮਾਰਾਂ ਵਿੱਚੋ ਇਕ ਨੌਜਵਾਨ ਨੂੰ ਪੁਲਿਸ ਨੇ ਸਕੰਜੇ ਵਿੱਚ ਲੈ ਲਿਆ ਹੈ ਅਤੇ ਹੁਣ ਮੋਬਾਈਲ ਚੋਰੀ ਦੀਆਂ ਘਟਨਾਵਾਂ ਨੂੰ ਠੱਲ ਪੈ ਸਕਦੀ ਹੈ। (Sunam News)

ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦੀਪਿੰਦਰਪਾਲ ਸਿੰਘ ਜੇਜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੀਰ ਬੰਨਾ ਬਨੋਈ ਰੋਡ ਤੇ ਹੋਈ ਮੋਬਾਇਲ ਦੀ ਲੁੱਟ ਖੋਹ ਅਤੇ ਹੋਰ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਨੇ ਦੱਸਿਆ ਕਿ ਇਕ 10000 ਰੁਪਏ ਦੀ ਲੁੱਟ ਖੋਹ ਵਿੱਚ ਉਹ ਜਲਦੀ ਹੀ ਵਿਅਕਤੀ ਨੂੰ ਕਾਬੂ ਕਰ ਲੈਣਗੇ।

ਇਹ ਵੀ ਪੜ੍ਹੋ : ਕਾਰ ਸਵਾਰ ਅਣਪਛਾਤਿਆਂ ਵੱਲੋਂ ਘਰ ਅੱਗੇ ਹਵਾਈ ਫਾਇਰਿੰਗ, ਮਾਮਲਾ ਦਰਜ਼

ਥਾਣਾ ਮੁਖੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਜੋ ਸ਼ਹਿਰ ਦੇ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰੇਗਾ, ਉਸਨੂੰ ਅਸ਼ਾਂਤੀ ਫਲਾਉਣ ਨਹੀਂ ਦਿੱਤੀ ਜਾਵੇਗੀ ਉਸ ਤੇ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਥਾਣਾ ਮੁਖੀ ਦੀਪਿੰਦਰਪਾਲ ਸਿੰਘ ਜੇਜੀ ਲੌਂਗੋਵਾਲ ਹਾਦਸੇ ਦੌਰਾਨ ਜਖਮੀ ਹੋਏ ਸਨ ਅਤੇ ਉਹ ਕੱਲ ਮੁੜ ਤੋਂ ਆਪਣੀ ਡਿਊਟੀ ‘ਤੇ ਪਰਤੇ ਹਨ।