ਅਜ਼ਾਦੀ ਦਿਹਾੜੇ ਤੋਂ ਪਹਿਲਾਂ ਪਠਾਨਕੋਟ ’ਚ ਬਾਰਡਰ ’ਤੇ ਕਾਰਵਾਈ, ਘੁਸਪੈਠੀਆ ਢੇਰ

Pathankot

ਪਠਾਨਕੋਟ। ਪੰਜਾਬ ’ਚ ਐਤਵਾਰ ਰਾਤ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕੀਤਾ ਗਿਆ ਹੈ। ਬੀਐੱਸਐੱਫ਼ ਜਵਾਨਾਂ ਨੇ ਪਠਾਨਕੋਟ ’ਚ ਭਾਰਤ-ਪਾਕਿਸਤਾਨ ਬਾਰਡਰ ਕ੍ਰਾਸ ਕਰ ਰਹੇ ਵਿਅਕਤੀ ਨੂੰ ਮਾਰ ਸੁੱਟਿਆ। ਕਰੀਬ 14 ਰਾਊਂਟ ਫਾਇਰ ਹੋਏ। ਵਿਅਕਤੀ ਦੀ ਗੋਲੀਆਂ ਨਾਲ ਛੱਲਣੀ ਹੋਈ ਲਾਸ਼ ਝਾੜੀਆਂ ’ਚ ਮਿਲੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਪਠਾਨਕੋਟ ’ਚ ਭਾਰਤ-ਪਾਕਿਤਸਾਨ ਸਰਹੱਦ ’ਤੇ ਕਮਲਜੀਤ ਪੋਸਟ ’ਤੇ ਬੀਤੀ ਰਾਤ ਫਾਇਰਿੰਗ ਹੋਈ, ਜਿਸ ’ਚ ਪਾਕਿਸਤਾਨ ਵੱਲੋਂ ਭਾਰਤ ਦੀ ਸਰਹੱਦ ’ਚ ਘੁਸਪੈਠ ਕਰ ਰਹੇ ਇੱਕ ਘੁਸਪੈਠੀਏ ਨੂੰ ਮਾਰ ਸੁੱਟਿਆ ਗਿਆ। (Pathankot)

ਬਾਰਡਰ ’ਤੇ ਇਲਾਕੇ ’ਚ ਸਰਚ ਆਪ੍ਰੇਸ਼ਨ

ਹਾਲਾਂਕਿ ਇਸ ’ਚ ਅਜੇ ਤੱਕ ਮਾਮਲੇ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ, ਪਰ ਸੂਤਰਾਂ ਦੀ ਮੰਨੀਏ ਤਾਂ ਬਾਰਡਰ ’ਤੇ ਕਾਫ਼ੀ ਹਲਚਲ ਦਿਖਾਈ ਦੇ ਰਹੀ ਹੈ। ਇਲਾਕੇ ਦਾ ਚੱਪਾ-ਚੱਪਾ ਖੰਗਾਲਿਆ ਜਾ ਰਿਹਾ ਹੈ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਤੇ ਬੀਐੱਸਐੱਫ਼ ਦੀਆਂ ਟੁਕੜੀਆਂ ਅਲਰਟ ’ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਕਰੀਬ 12:30 ਵਜੇ ਬੀਐੱਸਐੱਫ਼ ਜਵਾਨਾਂ ਨੇ ਸਰਹੱਦੀ ਇਲਾਕੇ ’ਚ ਬਾਂਡ ਦੇ ਅੱਗੇ ਇੱਕ ਪਾਕਿਸਤਾਨੀ ਘੁਸਪੈਠੀਏ ਦੀ ਸ਼ੱਕੀ ਗਤੀਵਿਧੀ ਦੇਖੀ। ਸੈਨਿਕਾਂ ਨੇ ਘੁਸਪੈਠੀਏ ਦੀ ਚੇਤਾਵਨੀ ਦਿੱਤੀ, ਪਰ ਉਹ ਨਹੀਂ ਰੁਕਿਆ ਤਾਂ ਜਵਾਨਾਂ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ ਦੀ ਇਸ ਧੀ ਨੇ ਮਾਰਿਆ ਮਾਅਰਕਾ, ਬਣੇਗੀ ਆਰਮੀ ਅਫ਼ਸਰ