Train Accident : ਪੱਛਮੀ ਬੰਗਾਲ ’ਚ ਦੋ ਮਾਲਗੱਡੀਆਂ ਦੀ ਭਿਆਨਕ ਟੱਕਰ

Train Accident

ਪੱਛਮੀ ਬੰਗਾਲ (ਏਜੰਸੀ)। ਓਡੀਸ਼ਾ ਦੇ ਬਾਲਾਸੋਰ ’ਚ ਹੋਏ ਵੱਡੇ ਟਰੇਨ ਹਾਦਸੇ ਦੇ ਜਖਮ ਅਜੇ ਤੱਕ ਠੀਕ ਨਹੀਂ ਹੋਏ ਸਨ ਕਿ ਪੱਛਮੀ ਬੰਗਲਾ ਦੇ ਬਾਂਕੁਡਾ ਦੇ ਓਂਡਾ ’ਚ ਅੱਜ ਵੱਡਾ ਰੇਲ (Train Accident) ਹਾਦਸਾ ਵਾਪਰ ਗਿਆ ਜਿਸ ਵਿੱਚ ਦੋ ਮਾਲਗੱਡੀਆਂ ਦੇ ਆਪਸ ’ਚ ਟਰਕਾਉਣ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਕਈ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ ਹਨ ਅਤੇ ਮਾਲਗੱਡੀ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਆਈਆਂ ਹਨ। ਹਾਦਸੇ ਕਾਰਨ ਪਲੇਟਫਾਰਮ ਅਤੇ ਸਿਗਨਲ ਰੂਮ ਤਬਾਹ ਹੋ ਗਏ ਹਨ। ਇਹ ਹਾਦਸਾ (Train Accident) ਸਵੇਰੇ ਦੇ ਸਮੇਂ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਦੋ ਮਾਲਗੱਡੀਆਂ ਆਪਸ ’ਚ ਟਰਕਾਈਆਂ ਹਨ।

ਇਹ ਵੀ ਪੜ੍ਹੋ : ਬੁਰੀ ਖਬਰ : ਫਤੇਹਾਬਾਦ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਟਕਰਾਉਣ ਨਾਲ ਇੱਕ ਇੰਜਨ ਸਮੇਤ 6 ਡੱਬੇ ਹੇਠਾਂ ਉਤਰ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ ਚਾਰ ਵਜੇ ਬਾਂਕੁੜਾ ਤੋਂ ਆ ਰਹੀ ਇੱਕ ਹੋਰ ਮਾਲਗੱਡੀ ਓਡਾ ਰੇਲਵੇ ਸਟੇਸ਼ਨ ਕੋਲ ਦੂਜੀ ਲਾਈਨ ’ਤੇ ਖੜ੍ਹੀ ਮਾਲਗੱਡੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ਜਿਸ ਕਾਰਨ ਇੱਕ ਇੰਜਨ ਸਮੇਤ ਦੋ ਮਾਲਗੱਡੀਆਂ ਦੇ 6 ਡੱਬੇ ਪਟੜੀ ਤੋਂ ਉਤਰੇ ਹਨ। ਮੌਕੇ ’ਤੇ ਪਹੁੰਚ ਕੇ ਲੋਕਾਂ ਨੇ ਡਰਾਈਵਰਾਂ ਨੂੰ ਤਾ ਬਚਾ ਲਿਆ ਹੈ, ਰੇਲਵੇ ਵੱਲੋਂ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ। ਉੱਥੋਂ ਦੇ ਲੋਕਾਂ ਮੁਤਾਬਿਕ ਦੂਜੀ ਚਲਦੀ ਮਾਲਗੱਡੀ ਨੇ ਖੜੀ ਮਾਲ ਗੱਡੀ ’ਚ ਟੱਕਰ ਮਾਰੀ ਹੈ ਇਹ ਟੱਕਰ ਇਨ੍ਹੀਂ ਭਿਆਨਕ ਸੀ ਕਿ ਚਲਦੀ ਮਾਲਗੱਡੀ ਦਾ ਇੰਜਨ ਖੜੀ ਮਾਲਗੱਡੀ ਦੇ ਉਪਰ ਚੜ੍ਹ ਗਿਆ, ਉਥੋਂ ਦੇ ਲੋਕਾਂ ਨੇ ਜਦੋਂ ਆਵਾਜ ਸੁਣੀ ਤਾਂ ਉਹਨਾ ਨੇ ਮੌਕੇ ’ਤੇ ਪਹੰਚ ਕੇ ਡਰਾਈਵਰਾਂ ਨੂੰ ਬਚਾਇਆ। (Train Accident)