ਦੁੱਧ ’ਤੇ ਬੇਤੁਕੀ ਸਿਆਸਤ

Milk

ਅਮੁਲ ਅਤੇ ‘ਨੰਦਿਨੀ’ ਦੁੱਧ (Milk) ਦੇ ਕਾਰੋਬਾਰ ਨਾਲ ਜੁੜੇ ਵੱਡੇ ਬਰਾਂਡ ਹਨ ਅਮੁਲ ਗੁਜਰਾਤ ਤੇ ਨੰਦਿਨੀ ਕਰਨਾਟਕ ਦਾ ਵੱਡਾ ਬਰਾਂਡ ਹੈ। ਇਸ ਵਾਰ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਅਜੀਬ ਜਿਹਾ ਮੁੱਦਾ ਸਾਹਮਣੇ ਆਇਆ ਹੈ। ਕਰਨਾਟਕ ’ਚ ਅਮੁਲ ਦਾ ਵਿਰੋਧ ਵੀ ਇੱਕ ਸਿਆਸੀ ਮੁੱਦਾ ਬਣ ਗਿਆ ਹੈ ਚੋਣਾਂ ਲੜ ਰਹੇ ਸਿਆਸੀ ਆਗੂ ਇੱਕ ਬਰਾਂਡ ਵਿਸ਼ੇਸ਼ ਦੇ ਹੱਕ ’ਚ ਬੋਲ ਰਹੇ ਹਨ ਤੇ ਇਹ ਦੋਸ਼ ਵੀ ਲਾਏ ਜਾ ਰਹੇ ਹਨ ਕਿ ਅਮੁਲ ਕਰਨਾਟਕ ’ਚ ਨੰਦਿਨੀ ਨੂੰ ਟੱਕਰ ਦੇਣ ਲਈ ਲਿਆਂਦਾ ਗਿਆ ਹੈ।

ਕਰਨਾਟਕ ’ਚ ਅਮੁਲ ਦੁੱਧ ਨੰਦਿਨੀ ਨਾਲੋਂ ਮਹਿੰਗਾ | Milk

ਦੂਜੇ ਪਾਸੇ ਅਮੁਲ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਕਰਨਾਟਕ ’ਚ ਅਮੁਲ ਦੁੱਧ ਨੰਦਿਨੀ ਨਾਲੋਂ ਮਹਿੰਗਾ ਵਿਕ ਰਿਹਾ ਹੈ। ਇਹ ਮਾਮਲਾ ਠੰਢਾ ਹੋਣ ਦਾ ਨਾਂਅ ਨਹੀਂ ਲੈ ਰਿਹਾ ਸਗੋਂ ਵਰਤਮਾਨ ਮੁੱਖ ਮੰਤਰੀ ਬੀਐਸ ਬੋਮਵੀ ਤੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਵਿਚਾਲੇ ਤਲਖਕਲਾਮੀ ਵੀ ਹੋ ਰਹੀ ਹੈ। ਵਿਰੋਧੀ ਧਿਰ ਕਾਂਗਰਸ ਦੋਸ਼ ਲਾ ਰਹੀ ਹੈ ਕਿ ਸੂਬਾ ਸਰਕਾਰ ਨੇ ਅਮੁਲ ਨੂੰ ਦੁੱਧ ਅਤੇ ਦਹੀਂ ਵੇਚਣ ਦੀ ਮਨਜ਼ੂਰੀ ਦਿੱਤੀ ਹੈ। ਅਸਲ ’ਚ ਅਜਿਹੇ ਦੋਸ਼ ਲਾਉਣੇ ਬੇਤੁਕੇ ਤੇ ਖੇਤਰਵਾਦ ਦੀ ਸੰਕੀਰਣ ਸੋਚ ਨੂੰ ਮਜ਼ਬੂਤ ਬਣਾਉਣਾ ਹੈ ਅਸਲ ’ਚ ਅੱਜ ਵੀ ਕੁਆਲਿਟੀ ਤੇ ਮੁਕਾਬਲੇਬਾਜ਼ੀ ਦਾ ਯੁੱਗ ਹੈ।

ਪੰਜਾਬ ’ਚ ਬਾਹਰਲੇ ਰਾਜਾਂ ਦੇ ਦੁੱਧ ਉਤਪਾਦ ਵਿਕ ਰਹੇ ਹਨ | Milk

ਹਰ ਖਪਤਕਾਰ ਆਪਣੀ ਇੱਛਾ ਤੇ ਜੇਬ੍ਹ ਅਨੁਸਾਰ ਉਤਪਾਦ ਖਰੀਦਦਾ ਹੈ ਬਜ਼ਾਰ ਅੱਜ ਦਰਜਨਾਂ ਕੰਪਨੀਆਂ ਦੇ ਉਤਪਾਦਾਂ ਨਾਲ ਭਰੇ ਪਏ ਹਨ ਇਹ ਖਪਤਕਾਰ ਦੀ ਜਾਗਰੁੂਕਤਾ ਤੇ ਵਿਵੇਕ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਉਤਪਾਦ ਨੂੰ ਖਰੀਦਦਾ ਹੈ। ਹਰਿਆਣਾ ’ਚ ਵੀਟਾ ਅਤੇ ਪੰਜਾਬ ਦਾ ਵੇਰਕਾ ਦੁੱਧ ਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਦੇ ਬਰਾਂਡ ਹਨ। ਇਸ ਦੇ ਬਾਵਜ਼ੂਦ ਪੰਜਾਬ ’ਚ ਬਾਹਰਲੇ ਰਾਜਾਂ ਦੇ ਦੁੱਧ ਉਤਪਾਦ ਵਿਕ ਰਹੇ ਹਨ ਪਹਿਲਾਂ ਹੀ ਪ੍ਰਾਂਤ ਅਤੇ ਭਾਸ਼ਾ ਦੇ ਨਾਂਅ ’ਤੇ ਖੇਤਰਵਾਦ ਇੱਕ ਵੱਡੀ ਸਮੱਸਿਆ ਹੈ। ਕਿਸੇ ਵੀ ਕੰਪਨੀ ਦੇ ਕਾਰੋਬਾਰ ’ਚ ਵਾਧਾ ਕੁਝ ਹੱਦ ਤੱਕ ਸਰਕਾਰੀ ਮਨਜ਼ੂਰੀ ਸਮੇਂ ਨਾਲ ਜਾਂ ਦੇਰੀ ਨਾਲ ਮਿਲਣ ਨਾਲ ਜੁੜਿਆ ਹੁੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਕੰਪਨੀ ਸਿਰਫ਼ ਮਨਜ਼ੂਰੀ ਦੇ ਸਹਾਰੇ ਆਪਣੇ ਉਤਪਾਦ ਵੇਚ ਲੈਂਦੀ ਹੈ।

ਕੰਪਨੀ ਨੂੰ ਕੁਆਲਿਟੀ ਦੇਣੀ ਪੈਂਦੀ ਹੈ ਜਿੱਥੋਂ ਤੱਕ ਦੇਸ਼ ਅੰਦਰ ਤਿਆਰ ਹੋਣ ਵਾਲ ਉਤਪਾਦਾਂ ਦਾ ਸਬੰਧ ਹੈ ਇਸ ਦਾ ਹਰ ਭਾਰਤੀ ਨੂੰ ਸੰਵਿਧਾਨਕ ਤੇ ਕਾਨੂੰਨੀ ਅਧਿਕਾਰ ਹੈ ਖੁਰਾਕੀ ਉਤਪਾਦਾਂ ਦੇ ਮਾਮਲੇ ’ਚ ਖੇਤਰਵਾਦੀ ਰਾਜਨੀਤੀ ਦੇਸ਼ ਦੀ ਏਕਤਾ, ਅਖੰਡਤਾ ਭਾਈਚਾਰੇ ਲਈ ਸਹੀ ਨਹੀਂ ਦੇਸ਼ ਦੇ ਲੋਕਾਂ ਦੀ ਸਿਹਤ ਵਾਸਤੇ ਬਣਿਆ ਦੁੱਧ ਦੇਸ਼ ਦੇ ਭਾਈਚਾਰੇ ਦੀ ਸਿਹਤ ਨੂੰ ਖਰਾਬ ਨਾ ਕਰੇ ਇਸ ਲਈ ਸਿਆਸਤਦਾਨਾਂ ਨੂੰ ਖੇਤਰਵਾਦੀ ਸਿਆਸਤ ਤੋਂ ਕੰਨੀ ਕਤਰਾਉਣੀ ਚਾਹੀਦੀ ਹੈ ਇੱਕ ਦੇਸ਼ ਦੇ ਲੋਕ, ਵਪਾਰੀ, ਕਾਰੋਬਾਰੀ ਇੱਕ ਹਨ ਤੇ ਏਕਤਾ ਦੇ ਸਿਧਾਂਤ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਚੋਣਾਂ ਆਉਂਦੀਆਂ-ਜਾਂਦੀਆਂ ਰਹੀਆਂ ਹਨ ਕਿਤੇ ਦੁੱਧ ਦੀ ਰਾਜਨੀਤੀ ਖੇਤਰਵਾਦ ਦੀਆਂ ਜੜ੍ਹਾਂ ਨੂੰ ਹੋਰ ਡੂੰਘੀਆਂ ਨਾ ਕਰੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ