ਦਰਿੰਦਗੀ: ਜ਼ਹਿਰ ਮਿਲੇ ਲੱਡੂ ਖਾਣ ਨਾਲ ਅੱਧੀ ਦਰਜ਼ਨ ਦੇ ਕਰੀਬ ਕੁੱਤਿਆਂ ਦੀ ਮੌਤ

Ludhiana News
(ਸੰਕੇਤਕ ਫੋਟੋ)।

ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ’ਚ ਜੁਟੀ | Khanna News

ਖੰਨਾ/ਲੁਧਿਆਣਾ (ਸੱਚ ਕਹੂੰ ਨਿਊਜ਼)। ਜ਼ਿਲਾ ਖੰਨਾ (Khanna News) ’ਚ ਮਨੁੱਖ ਦੀ ਬੇਜ਼ੁਬਾਨ ਜਾਨਵਰਾਂ ਪ੍ਰਤੀ ਦਰਿੰਦਗੀ ਸਾਹਮਣੇ ਆਈ ਹੈ। ਜਿੱਥੇ ਕਿਸੇ ਸਰਾਰਤੀ ਅਨਸਰ ਨੇ ਲੱਡੂ ’ਚ ਜ਼ਹਿਰ ਮਿਲਾ ਕੇ ਕੁੱਤਿਆਂ ਨੂੰ ਖੁਆ ਦਿੱਤੇ, ਜਿਸ ਕਾਰਨ 15 ਕੁੱਤਿਆਂ ਨੇ ਤੜਫ਼ ਤੜਫ਼ ਕੇ ਦਮ ਤੋੜ ਦਿੱਤਾ। ਮਾਮਲੇ ’ਚ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ।

ਘਟਨਾ ਜ਼ਿਲੇ ਦੇ ਪਿੰਡ ਲਲਹੇੜੀ ਦੀ ਹੈ। ਜਿੱਥੇ ਜ਼ਹਿਰੀਲੇ ਲੱਡੂ ਖਾਣ ਨਾਲ ਹੋਈ ਕੁੱਤਿਆਂ ਦੀ ਮੌਤ ਦਾ ਮਾਮਲੇ ਮੁਹੱਲਾ ਵਾਸੀਆਂ ਨੇ ਪੁਲਿਸ ਦੇ ਧਿਆਨ ’ਚ ਲਿਆਂਦਾ ਤਾਂ ਪੁਲਿਸ ਨੇ ਇਲਾਕੇ ’ਚ ਵੱਖ ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨੂੰ ਚੈੱਕ ਕਰਨਾ ਸ਼ੁਰੂ ਕਰਦਿਆਂ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਸਮੇਤ ਨਗਰ ਕੌਂਸਲ ਦੇ ਈਓ ਹਰਪਾਲ ਸਿੰਘ ਵੀ ਮੌਕੇ ’ਤੇ ਪਹੁੰਚੇ। ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਟੀਮ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। (Khanna News)

ਇਹ ਵੀ ਪੜ੍ਹੋ : ਤੇਜ ਝੱਖੜ ਦਾ ਕਹਿਰ, ਸ਼ੈਡ ਡਿੱਗਣ ਕਾਰਨ ਤਿੰਨ ਮੱਝਾਂ ਦੀ ਮੌਤ

ਮੁਹੱਲਾ ਵਾਸੀ ਕਰਮਪਾਲ ਸਿੰਘ, ਕਾਲਾ ਸਿੰਘ, ਬੱਬੂ ਸਿੰਘ ਤੇ ਅਸ਼ੋਕ ਕੁਮਾਰ ਨੇ ਦੱਸਿਆ ਬੁੱਧਵਾਰ ਨੂੰ ਪਹਿਲਾਂ ਹੀ ਇਲਾਕੇ ਅੰਦਰ ਦੋ ਦਰਜ਼ਨ ਦੇ ਕਰੀਬ ਕੁੱਤੇ ਘੁੰਮ ਰਹੇ ਸਨ ਜੋ ਵੀਰਵਾਰ ਨੂੰ ਅਚਾਨਕ ਹੀ ਕਿਧਰੇ ਗਾਇਬ ਹੋ ਗਏ। ਉਨਾਂ ਦੱਸਿਆ ਕਿ ਇਲਾਕੇ ਅੰਦਰ ਸਵੇਰ ਤੋਂ ਹੀ ਕਈ ਕੁੱਤੇ ਇੱਧਰ- ਉੱਧਰ ਉਲਟੀਆਂ ਕਰਦੇ ਦਿਖਾਈ ਦਿੱਤੇ। ਜਿਸ ਤੋਂ ਜਾਪ ਰਿਹਾ ਹੈ ਕਿ ਕਿਸੇ ਸਰਾਰਤੀ ਅਨਸਰ ਨੇ ਕੁੱਤਿਆਂ ਨੂੰ ਕਿਸੇ ਖਾਣ ਵਾਲੀ ਵਸਤੂ ’ਚ ਜ਼ਹਿਰ ਮਿਲਾ ਕੇ ਖੁਆਇਆ ਹੈ। ਜਿਸ ਕਾਰਨ ਕੁੱਝ ਕੁੱਤਿਆਂ ਦੀ ਮੋਤ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਹੱਲੇ ਅੰਦਰ 5 ਕੁੱਤਿਆਂ ਦੀ ਲਾਸ਼ਾਂ ਮਿਲ ਚੁੱਕੀਆਂ ਹਨ, ਜਿੰਨਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ ਆਉਣ ’ਤੇ ਹੀ ਕੁੱਝ ਸਪੱਸ਼ਟ ਕਿਹਾ ਜਾ ਸਕਦਾ ਹੈ। ਪੁਲਿਸ ਅਨੁਸਾਰ ਟੀਮ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।