ਲਗਭਗ 1.10 ਲੱਖ ਲੀਟਰ ਲਾਹਨ, 25 ਤਰਪਾਲਾਂ ਸਮੇਤ  4 ਕਿਸ਼ਤੀਆਂ ਬਰਾਮਦ

ਆਬਕਾਰੀ ਵਿਭਾਗ ਫਿਰੋਜ਼ਪੁਰ ਤੇ ਤਰਨਤਾਰਨ ਦੀਆਂ ਟੀਮਾਂ ਨੇ ਹਰੀਕੇ, ਸਤਲੁਜ ਅਤੇ ਬਿਆਸ ਦੇ ਸੰਗਮ ‘ਤੇ ਕੀਤੀ ਵੱਡੀ ਕਾਰਵਾਈ

ਫਿਰੋਜ਼ਪੁਰ, (ਸਤਪਾਲ ਥਿੰਦ)। ਵਾਰ-ਵਾਰ ਦਰਿਆਈ ਇਲਾਕਿਆਂ ‘ਚ ਆਬਕਾਰੀ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਛਾਪੇਮਾਰੀਆਂ ਕਰਕੇ ਜ਼ਬਤ ਕੀਤੀਆਂ ਜਾਂਦੀਆਂ ਸ਼ਰਾਬ ਮਾਫੀਏ ਦੀ ਭੱਠੀਆਂ ਦੇ ਬਾਵਜੂਦ ਦਰਿਆਈ ਇਲਾਕਿਆਂ ‘ਚ ਸ਼ਰਾਬ ਮਾਫੀਆ ਸਰਗਰਮ ਦਿੱਖ ਰਿਹਾ ਹੈ। ਇੱਕ ਫਿਰ ਤੋਂ ਵੱਡੀ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਫਿਰੋਜ਼ਪੁਰ ਅਤੇ ਤਰਨਤਾਰਨ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਛਾਪੇਮਾਰੀ ਦੌਰਾਨ ਲਗਭਗ 1.10 ਲੱਖ ਲੀਟਰ ਲਾਹਨ, 25 ਤਰਪਾਲਾਂ, 10 ਲੋਹੇ ਦੇ ਡਰੰਮ ਅਤੇ 1 ਅਲਮੀਨੀਅਮ ਦਾ ਬਰਤਨ, ਲਗਭਗ 5 ਕੁਇੰਟਲ ਸੁੱਕੀ ਲੱਕੜ ਅਤੇ 4 ਲੱਕੜ ਦੀਆਂ ਕਿਸ਼ਤੀਆਂ ਬਰਾਮਦ ਕੀਤੀਆਂ ਹਨ। ਵਿਭਾਗ ਵੱਲੋਂ ਇਹ ਕਾਰਵਾਈ ਹਰੀਕੇ ਵਿਖੇ ਸਤਲੁਜ ਅਤੇ ਬਿਆਸ ਦੇ ਸੰਗਮ ‘ਤੇ ਕੀਤੀ ਗਈ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਆਬਕਾਰੀ ਜੇ.ਐਸ ਬਰਾੜ ਨੇ ਦੱਸਿਆ ਕਿ ਫਿਰੋਜ਼ਪੁਰ ਤੇ ਤਰਨਤਾਰਨ ਦੇ ਆਬਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਵੱਲੋਂ ਹਰੀਕੇ ਖੇਤਰ ਵਿਖੇ ਸਤਲੁਜ ਅਤੇ ਬਿਆਸ ਦੇ ਸੰਗਮ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਾਂਝੇ ਤੌਰ ‘ਤੇ ਤਲਾਸੀ ਅਭਿਆਨ ਚਲਾਇਆ ਗਿਆ।  ਇਸ ਦੌਰਾਨ ਲਗਭਗ 1.10 ਲੱਖ ਲੀਟਰ ਲਾਹਨ ਬਰਾਮਦ ਕਰਕੇ ਨਸ਼ਟ ਕੀਤੀ ਗਈ ਇਸ ਤੋਂ ਇਲਾਵਾ 25 ਤਰਪਾਲਾਂ, 10 ਲੋਹੇ ਦੇ ਡਰੰਮ ਅਤੇ 1 ਅਲਮੀਨੀਅਮ ਦਾ ਬਰਤਨ, ਲਗਭਗ 5 ਕੁਇੰਟਲ ਸੁੱਕੀ ਲੱਕੜ ਅਤੇ 4 ਲੱਕੜ ਦੀਆਂ ਕਿਸ਼ਤੀਆਂ ਬਰਾਮਦ ਕੀਤੀਆਂ ਗਈਆਂ।

ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਸ਼ਰਾਬ ਦਾ ਕੰਮ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਮਲਾ ਥਾਣਾ ਚੋਹਲਾ ਸਾਹਿਬ ਵਿਖੇ ਦਰਜ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.